ਇੰਡਿਆਨਾ ਵਿਚ ਸਾਢੇ 5 ਸਾਲ ਦੀ ਭਾਲ ਤੋਂ ਬਾਅਦ ਦੋ ਨਬਾਲਗ ਲੜਕੀਆਂ ਦਾ ਸ਼ੱਕੀ ਕਾਤਲ ਗ੍ਰਿਫਤਾਰ
ਸੈਕਰਾਮੈਂਟੋ 1 ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਇੰਡਿਆਨਾ ਰਾਜ ਦੇ ਡੈਲਫੀ ਸ਼ਹਿਰ ਵਿਚ ਫਰਵਰੀ 2017 ਵਿਚ ਦੋ ਨਬਾਲਗ ਲ਼ੜਕੀਆਂ ਦੇ ਸ਼ੱਕੀ ਕਾਤਲ ਨੂੰ ਆਖਰਕਾਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਂਚਕਾਰ ਨੇ ਡੈਲਫੀ ਵਾਸੀ 50 ਸਾਲਾ ਰਿਚਰਡ ਐਮ ਐਲਨ ਵਿਰੁੱਧ ਐਬੀਗੇਲ ਵਿਲੀਅਮਜ (13) ਤੇ ਲਿਬਰਟੀ ਜਰਮਨ (14) ਨਬਾਲਗ ਲੜਕੀਆਂ ਦੀਆਂ ਹੱਤਿਆਵਾਂ ਕਰਨ ਦੇ ਦੋਸ਼ ਆਇਦ ਕੀਤੇ ਹਨ ਹਾਲਾਂ ਕਿ ਅਦਾਲਤ ਨੇ ਅਜੇ ਮਾਮਲੇ ਦੀ ਜਾਂਚ ਬੰਦ ਨਹੀਂ ਕੀਤੀ ਹੈ। ਪ੍ਰੈਸ ਰਲੀਜ਼ ਅਨੁਸਾਰ ਐਲਨ ਨੂੰ ਪਿਛਲੇ ਬੁੱਧਵਾਰ ਗ੍ਰਿਫਤਾਰ ਕੀਤਾ ਗਿਆ ਤੇ ਉਸ ਵਿਰੁੱਧ ਦੋਸ਼ ਸ਼ੁੱਕਰਵਾਰ ਆਇਦ ਕੀਤੇ ਗਏ। ਉਸ ਨੂੰ ਵਾਈਟ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਇੰਡਿਆਨਾ ਸਟੇਟ ਪੁਲਿਸ ਸੁਪਰਡੈਂਟ ਡੌਗ ਕਾਰਟਰ ਨੇ ਕਿਹਾ ਹੈ ਕਿ ਇਹ ਦਿਨ ਜਸ਼ਨ ਮਣਾਉਣ ਦਾ ਨਹੀਂ ਹੈ ਪਰ ਯਕੀਨਨ ਪੁਲਿਸ ਦੀ ਇਹ ਵੱਡੀ ਪ੍ਰਾਪਤੀ ਹੈ।
Boota Singh Basi
President & Chief Editor