ਇੰਡੀਅਨ ਵਰਕਰਜ਼ ਐਸੋ: (ਜੀਬੀ) ਦੇ ਉੱਦਮ ਨਾਲ “ਧੰਨ ਲੇਖਾਰੀ ਨਾਨਕਾ” ਨਾਟਕ ਦੀ ਸਫਲ ਪੇਸ਼ਕਾਰੀ

0
204
ਗਲਾਸਗੋ/ਈਰਥ ਕੈਂਟ (ਮਨਦੀਪ ਖੁਰਮੀ ਹਿੰਮਤਪੁਰਾ) -ਇੰਡੀਅਨ ਵਰਕਰਜ ਐਸੋਸੀਏਸਨ (ਜੀਬੀ) ਗਰੀਨਿਚ ਤੇ ਬੈਕਸਲੀ ਬ੍ਰਾਂਚ ਵੱਲੋ ਸਲਾਨਾ ਪਬਲਿਕ ਮੀਟਿੰਗ ਈਰਥ ਕੈਂਟ ਵਿਖੇ ਆਯੋਜਿਤ ਕੀਤੀ ਗਈ। ਜਿਸ ਦੌਰਾਨ ਪ੍ਰਸਿੱਧ ਰੰਗ-ਮੰਚ ਕਲਾਕਾਰ ਡਾ. ਸਾਹਿਬ ਸਿੰਘ ਦੁਆਰਾ “ਧੰਨ ਲੇਖਾਰੀ ਨਾਨਕਾ“ ਨਾਟਕ ਦੀ ਸਫਲ ਅਦਾਕਾਰੀ ਕੀਤੀ ਗਈ।
ਇਸ ਪੇਸ਼ਕਾਰੀ ਵਿੱਚ ਡਾ. ਸਾਹਿਬ ਸਿੰਘ ਵੱਲੋਂ ਇਕੱਲਿਆਂ ਹੀ ਵੱਖਰੇ- ਵੱਖਰੇ ਪਾਤਰਾਂ ਦੀ ਭੂਮਿਕਾ ਨਾਲ ਵੱਖਰੇ- ਵੱਖਰੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ। ਜਿਸ ਵਿੱਚ ਉਹਨਾਂ ਨੇ ਬਹੁਤ ਹੀ ਬੇਮਿਸਾਲ ਮਸਲਿਆਂ ਉੱਪਰ ਦਰਸ਼ਕਾਂ ਨੂੰ ਗੰਭੀਰਤਾ ਨਾਲ ਇਕ ਕਲਪਨਾਮਿਕਤ ਕੜੀ ਨਾਲ ਦਰਸਕਾਂ  ਨੂੰ ਕੀਲ ਕੇ ਰੱਖ ਦਿੱਤਾ ਤੇ ਕੁੱਝ ਸੀਨ ਤਾਂ ਅਜਿਹੇ ਸਿਰਜੇ ਕਿ ਅੱਖਾਂ ‘ਚੋਂ ਅੱਥਰੂ ਆਪਣੇ ਆਪ ਛੱਲਾਂ ਮਾਰਨ ਲਈ ਮਜਬੂਰ ਹੋ ਗਏ। ਇਸ ਪੇਸ਼ਕਾਰੀ ਦਾ ਮੰਤਵ ਡਾ. ਸਾਹਿਬ ਸਿੰਘ ਵੱਲੋਂ ਇੱਕ ਲੇਖਕ ਦੀ ਭੂਮਿਕਾ ਤੇ ਪਰਿਭਾਸ਼ਾ ਨੂੰ ਪੇਸ਼ ਕਰਨਾ ਹੈ। ਇਸ ਨਾਟਕ ਦੀ ਲਾਜਵਾਬ ਪੇਸਕਾਰੀ ਉਪਰੰਤ ਸਮੂਹ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੂੰਜਦੀ ਅਵਾਜ਼ ਨਾਲ ਡਾ. ਸਾਹਿਬ ਸਿੰਘ ਨੂੰ ਸਤਿਕਾਰ ਦਿੱਤਾ। ਇਸ ਦੇ ਨਾਲ ਹੀ ਇੰਡੀਅਨ ਵਰਕਰਜ ਐਸੋਸੀਏਸ਼ਨ ਵੱਲੋਂ ਐੱਨ ਐੱਚ ਐੱਸ ਦੇ ਡਾ. ਬੌਬ ਗਿੱਲ ਵੱਲੋਂ ਐੱਨ ਐੱਚ ਐੱਸ ਦੇ ਮੌਜੂਦਾ ਹਾਲਾਤਾਂ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਕਿ ਸਾਨੂੰ ਸਾਰਿਆਂ ਨੂੰ ਜੀਪੀ ਤੇ ਹਸਪਤਾਲਾਂ ਵਿੱਚ ਕਿੰਨੀਆਂ ਮੁਸ਼ਕਿਲਾਂ ਆ ਰਹੀਆਂ ਹਨ ਤੇ ਉਹਨਾਂ ਦੇ ਹੱਲ ਲਈ ਸਾਨੂੰ ਸਭ ਨੂੰ ਇੱਕਮੁੱਠ ਹੋ ਕੇ ਇਸ ਦਾ ਸਾਹਮਨਾ ਕਰਨਾ ਪੈਣਾ ਹੈ। ਇੰਡੀਅਨ ਵਰਕਰਜ ਐਸੋਸੀਏਸਨ ਨੇ ਇਸ ‘ਤੇ ਸਭ ਨੂੰ ਹੋਕਾ ਦਿੱਤਾ ਕਿ ਆਪਣੇ ਹੱਕਾਂ ਲਈ ਇੱਕਮੁੱਠ ਹੋ ਕੇ ਅਸੀਂ ਇੱਕ ਸਾਂਝਾ ਮੁਹਾਜ ਤਿਆਰ ਕਰੀਏ। ਇਸ ਮੀਟਿੰਗ ਦੌਰਾਨ ਪ੍ਰਧਾਨ ਬਲਬੀਰ ਜੌਹਲ, ਹਰਦੇਵ ਢਿੱਲੋਂ, ਮਨਦੀਪ ਢਿੱਲੋਂ, ਮੱਖਣ ਬਾਜਵਾ, ਤਰਸੇਮ ਭੱਚੂ, ਹਰਸੇਵ ਬੈਂਸ, ਡਾ. ਬੌਬ ਗਿੱਲ ਦੀ ਅਣਥੱਕ ਮਿਹਨਤ ਦਾ ਨਤੀਜਾ ਸੀ ਕਿ ਭਾਰੀ ਗਿਣਤੀ ਵਿੱਚ ਦਰਸ਼ਕਾਂ ਨੇ ਪਹੁੰਚ ਕੇ ਇਸ ਨਾਟਕ ਦੀ ਪੇਸ਼ਕਾਰੀ ਦਾ ਆਨੰਦ ਮਾਣਿਆ।

LEAVE A REPLY

Please enter your comment!
Please enter your name here