ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਲੋਂ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਸ਼ਲਾਘਾ

0
27
ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਲੋਂ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਸ਼ਲਾਘਾ – ਗੁਰੂ ਨਾਨਕ ਮਿਸ਼ਨ ਹਸਪਤਾਲ ਦੇ 40 ਸਾਲ ਦੇ ਸਫਲ ਸਫਰ ਦੀ ਦਿੱਤੀ ਵਧਾਈ

ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਲੋਂ ਢਾਹਾਂ ਕਲੇਰਾਂ ਦੇ ਮਿਸ਼ਨਰੀ ਅਦਾਰਿਆਂ ਦੀ ਸ਼ਲਾਘਾ
ਗੁਰੂ ਨਾਨਕ ਮਿਸ਼ਨ ਹਸਪਤਾਲ ਦੇ 40 ਸਾਲ ਦੇ ਸਫਲ ਸਫਰ ਦੀ ਦਿੱਤੀ ਵਧਾਈ

ਬੰਗਾ 26 ਅਪਰੈਲ :
ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ ਸਤਨਾਮ ਸਿੰਘ ਜਲਵਾਹਾ ਢਾਹਾਂ ਕਲੇਰਾਂ ਵਿਖੇ ਪੁੱਜੇ ।  ਉਹਨਾਂ ਹਸਪਤਾਲ ਦੇ ਪ੍ਰਬੰਧਕੀ ਟਰੱਸਟ ਦਫਤਰ ਵਿਖੇ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨਾਲ ਮੁਲਾਕਾਤ  ਕੀਤੀ ਅਤੇ ਉਹਨਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ 40 ਸਾਲ ਦੇ ਸਫਲ ਸਫਰ ਦੀ ਵਧਾਈ ਦਿੱਤੀ ।  ਇਸ ਮੌਕੇ ਉਹਨਾਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਸਿਹਤ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਨਿਰੰਤਰ ਅਤੇ ਸਮਰਪਿਤ ਸੇਵਾਵਾਂ ਦੀ ਭਰਪੂਰ ਸ਼ਾਲਾਘਾ ਕੀਤੀ । ਟਰੱਸਟ ਦੇ ਪ੍ਰਧਾਨ ਸ ਕੁਲਵਿੰਦਰ ਸਿੰਘ ਢਾਹਾਂ ਨੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਅਤੇ ਭਵਿੱਖ ਵਿੱਚ ਇਹਨਾਂ ਸੇਵਾਵਾਂ ਨੂੰ ਹੋਰ ਵੱਡੇ ਪੱਧਰ ਤਕ ਮੁੱਹਈਆਂ ਕਰਵਾਉਣ ਦੀ ਵਿਉਂਤਬੰਦੀ ਵੀ ਸਾਂਝੀ ਕੀਤੀ । ਇਸ ਮੌਕੇ ਟਰੱਸਟ ਦੇ ਡਾਇਰੈਕਟਰ ਸਿਖਿਆ ਪ੍ਰੌ : ਹਰਬੰਸ ਸਿੰਘ ਬੋਲੀਨਾ, ਦਫਤਰ ਸੁਪਰਡੈਂਟ ਸ. ਮਹਿੰਦਰਪਾਲ ਸਿੰਘ ਵੀ ਹਾਜ਼ਰ ਸਨ ।
ਫੋਟੋ ਕੈਪਸ਼ਨ : – ਢਾਹਾਂ ਕਲੇਰਾਂ ਵਿਖੇ ਸਨਮਾਨ ਰਸਮ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ ਸਤਨਾਮ ਸਿੰਘ ਜਲਵਾਹਾ ਨੂੰ ਯਾਦ ਚਿੰਨ੍ਹ ਭੇਟ ਕਰਦੇ ਹੋਏ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ  ਅਤੇ  ਨਾਲ ਹਨ ਪ੍ਰੌ : ਹਰਬੰਸ ਸਿੰਘ ਬੋਲੀਨਾ ਅਤੇ ਸ. ਮਹਿੰਦਰਪਾਲ ਸਿੰਘ  

LEAVE A REPLY

Please enter your comment!
Please enter your name here