ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਪੰਜਾਬ ਜੁਆਇੰਟ ਫੋਰਮ ਪੰਜਾਬ ਵਲੋਂ ਉਲੀਕੇ ਰੋਸ ਧਰਨੇ ਵਿਚ ਵੱਡੀ ਪੱਧਰ ਤੇ ਸ਼ਮੂਲੀਅਤ ਕਰੇਗੀ

0
137

ਬਿਆਸ, 9 ਅਪ੍ਰੈਲ (ਬਲਰਾਜ ਸਿੰਘ ਰਾਜਾ) ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ ਤੇ ਸੂਬਾ ਮੀਤ ਪ੍ਰਧਾਨ ਹਰਭਿੰਦਰ ਸਿੰਘ ਚਾਹਲ ਨੇ ਪ੍ਰੈਸ ਨੂੰ ਦੱਸਿਆ ਕਿ ਮੁਲਾਜ਼ਮ ਮਸਲਿਆਂ ਨੂੰ ਹੱਲ ਕਰਵਾਉਣ ਲਈ ਮਿਤੀ 11 ਅਪਰੈਲ ਨੂੰ ਪਟਿਆਲਾ ਹੈਡ ਆਫਿਸ ਦੇ ਗੇਟ ਸਾਹਮਣੇ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਭਾਰੀ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ।ਜਿਸ ਵਿਚ ਇੰਪਲਾਈਜ਼ ਫੈਡਰੇਸ਼ਨ (ਪਹਿਲਵਾਨ) ਪੰਜਾਬ ਵੱਡੀ ਪੱਧਰ ਤੇ ਸ਼ਮੂਲੀਅਤ ਕਰੇਗੀ।ਜਿਸ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆ ਗਈਆਂ ਹਨ।ਸੂਬਾ ਆਗੂ ਨੇ ਦੱਸਿਆ ਕਿ ਪਾਵਰ ਕਾਮ ਮੈਨੇਜਮੈਂਟ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾਂ ਮੰਨ ਕਿ ਮਸਲਾ ਜਾਣਬੱੁਝ ਕਿ ਲਟਕਾ ਰਹੀ ਹੈ।ਉਨ੍ਹਾਂ ਮੰਗ ਕੀਤੀ ਕਿ ਸੀ .ਆਰ.ਏ 295/19 ਸਹਾਇਕ ਲਾਈਨਮੈਨ ਤੇ ਕੀਤੀ ਗਈ ਕਾਰਵਾਈ ਤੇ ਰੋਕ ਲਗਾਈ ਜਾਵੇ।ਪੇਂਡੂ ਭੱਤਾ ਬਹਾਲ ਕੀਤਾ ਜਾਵੇ।ਡੀ.ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ।9/16/23 ਸਾਲਾ ਤਰੱਕੀ ਸਕੇਲ ਤੇ ਲਗਾਈ ਗਈ ਰੋਕ ਹਟਾਈ ਜਾਵੇ।ਛੇਵੇਂ ਤਨਖਾਹ ਕਮਿਸ਼ਨ ਦਾ ਏਰੀਅਰ ਜਾਰੀ ਕੀਤਾ ਜਾਵੇ,ਨਵੀਂ ਭਰਤੀ ਕੀਤੀ ਜਾਵੇ।ਫੀਲਡ ਵਿਚ ਸਟਾਫ ਦੀ ਘਾਟ ਨੂੰ ਪੂਰਾ ਕੀਤਾ ਜਾਵੇ।ਇਸ ਸਮੇਂ ਸਬ ਡਵੀਜਨ ਪ੍ਰਧਾਨ ਜੰਗ ਸਿੰਘ ਬਿਆਸ,ਪ੍ਰਧਾਂਨ ਰਣਜੀਤ ਸਿੰਘ ਬੁਟਾਰੀ,ਸਬ ਡਵੀਜਨ ਸਕੱਤਰ ਹਰਜੀਤ ਸਿੰਘ ਰਈਆ,ਹਰਭਜਨ ਸਿੰਘ ਬੁਟਾਰੀ, ਪ੍ਰਧਾਨ ਹਰਭਿੰਦਰ ਸਿੰਘ ਨਾਗੋਕੇ,ਕਰਮਜੀਤ ਸਿੰਘ ਬਾਬਾ ਬਕਾਲਾ,ਪ੍ਰਮਜੀਤ ਸਿੰਘ ਚਾਹਲ,ਗੁਰਨੇਕ ਸਿੰਘ ਬੁਟਾਰੀ,ਗੁਰਪਾਲ ਸਿੰਘ ਕਾਕਾ,ਪਵਨ ਕੁਮਾਰ ਰਈਆ,ਗੁਰਭੇਜ ਸਿੰਘ ਫੇਰੂਮਾਨ,ਕੁਲਦੀਪ ਸਿੰਘ, ਸਰਬਜੀਤ ਸਿੰਘ ਨਾਗੋਕੇ, ਬਲਜੀਤ ਸਿੰਘ ਬਿਆਸ,ਪੈਨਸ਼ਨਰ ਵੈਲਫੇਅਰ ਦੇ ਮਲਕੀਤ ਸਿੰਘ ਕੰਗ, ਕੁਲਵੰਤ ਸਿੰਘ ਉਮਰਾਨੰਗਲ,ਜਗੀਰ ਸਿੰਘ ਮਹਿਤਾ ਚੌਕ,ਰੁਪਿੰਦਰ ਸਿੰਘ ਮਹਿਤਾ ਚੌਕ,ਬਲਵਿੰਦਰ ਸਿੰਘ ਆਦਿਕ ਹਾਜ਼ਰ ਸਨ

LEAVE A REPLY

Please enter your comment!
Please enter your name here