ਇੱਕ ਸਿਹਤਮੰਦ ਵਿਅਕਤੀ ਖੂਨਦਾਨ ਕਰਕੇ ਚਾਰ ਲੋਕਾਂ ਦੀਆਂ ਜਿੰਦਗੀਆਂ ਬਚਾ ਸਕਦਾ ਹੈ – ਈ ਟੀ ਓ

0
116

ਸਿਹਤ ਵਿਭਾਗ ਵਲੋਂ ਖੂਨਦਾਨ ਕੈਂਪਾਂ ਦੌਰਾਣ 138 ਯੁਨਿਟ ਬੱਲਡ ਜਮ੍ਹਾ ਕੀਤਾ ਗਿਆ
ਅੰਮ੍ਰਿਤਸਰ 17 ਅਕਤੂਬਰ 2023– ਬਲਰਾਜ ਸਿੰਘ ਰਾਜਾ
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੂਸਾਰ, ਸਿਹਤ ਵਿਭਾਗ ਅਮ੍ਰਿਤਸਰ ਵਲੋਂ ਖੂਨਦਾਨ ਕੈਂਪਾਂ ਦੌਰਾਣ 138 ਯੂਨਿਟ ਬੱਲਡ ਇਕੱਠਾ ਕੀਤਾ ਗਿਆ। ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਲਗਾਏ ਗਏ ਕੈਂਪ ਦੌਰਾਣ ਕੈਬਨਿਟ ਮੰਤਰੀ ਪੰਜਾਬ ਸ੍ਰ: ਹਰਭਜਨ ਸਿੰਘ ਈ.ਟੀ.ਓ. ਅਤੇ ਐਮ.ਐਲ.ਏ. ਡਾ ਅਜੈ ਗੁਪਤਾ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਅਵਸਰ ਤੇ ਕੈਬਨਿਟ ਮੰਤਰੀ ਪੰਜਾਬ ਸ੍ਰ: ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਅੱਜ ਪੂਰੇ ਪੰਜਾਬ ਭਰ ਵਿੱਚ ਮੁੱਖ ਮੰੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਜਨਮ ਦਿਨ ਦੇ ਅਵਸਰ ਤੇ ਇਹ ਕੈਂਪ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਖੂਨ ਦਾਨ ਮਹਾਂ ਦਾਨ ਹੈ ਅਤੇ ਇੱਕ ਸਿਹਤਮੰਦ ਵਿਅਕਤੀ ਖੂਨਦਾਨ ਕਰਕੇ ਚਾਰ ਲੋਕਾਂ ਦੀਆਂ ਜਿੰਦਗੀਆਂ ਬਚਾ ਸਕਦਾ ਹੈ।
ਇਸ ਅਵਸਰ ਤੇ ਐਮ.ਐਲ.ਏ. ਡਾ ਅਜੈ ਗੁਪਤਾ ਨੇ ਕਿਹਾ ਕਿ ਖੂਨ ਦਾਨ ਕਰਨ ਨਾਲ ਕਿਸੇ ਵੀ ਕਿਸਮ ਦੀ ਕਮਜੋਰੀ ਨਹੀਂ ਹੁੰਦੀ ਸਗੋਂ ਮੱਨੁਖੀ ਸ਼ਰੀਰ ਅੰਦਰ ਖੂਨਦਾਨ ਕਰਨ ਵਾਲੇ ਦਾ ਖੂਨ 24 ਘੰਟਿਆਂ ਦੌਰਾਨ ਪੂਰਾ ਹੋ ਜਾਂਦਾ ਹੈ। ਉਹਨਾਂ ਆਖਿਆ ਕਿ 18 ਤੋਂ 65 ਸਾਲ ਦੀ ਉਮਰ ਤੱਕ ਦੇ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਕਰਕੇ ਲੋਕਾਂ ਦੀ ਜਿੰਦਗੀ ਬਚਾਉਣ ਵਿਚ ਯੋਗਦਾਨ ਪਾਉਣਾਂ ਚਾਹੀਦਾ ਹੈ। ਇਕ ਸਿਹਮੰਦ ਵਿਅਕਤੀ 90 ਦਿਨਾਂ ਦੇ ਵਕਫੇ ਨਾਲ ਸਾਲ ਵਿਚ 4 ਵਾਰੀ ਆਪਣਾਂ ਖੂਨ ਦਾਨ ਕਰ ਸਕਦਾ ਹੈ ਅਤੇ ਇਕ ਸਿਹਮੰਦ ਔਰਤ 120 ਦਿਨਾਂ ਦੇ ਵਕਫੇ ਨਾਲ ਸਾਲ ਵਿਚ 3 ਵਾਰੀ ਖੂਨ ਦਾਨ ਕਰ ਸਕਦੀ ਹੈ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰਕੇ ਮਨੁੱਖੀ ਜੀਵਨ ਨੂੰ ਬਚਾਉਣ ਵਿਚ ਸਹਿਯੋਗ ਦਿਓ।
ਇਸ ਅਵਸਰ ਸਿਵਲ ਸਰਜਨ ਡਾ ਵਿਜੈ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਭਰ ਵਿਚ ਖੂਨਦਾਨ ਦੇ ਸੰਬਧ ਵਿਚ ਵਰਕਸ਼ਾਪਾਂ ਅਤੇ ਜਾਗਰੂਕਤਾ ਕੈਂਪਾਂ ਰਾਹੀ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਅੱਜ ਵੀ ਲਗਭਗ 138 ਤੋਂ ਵੱਧ ਡੋਨਰਾਂ ਵਲੋਂ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ 52 ਸਿਵਲ ਹਸਪਤਾਲ ਅਜਨਾਲਾ ਵਿਖੇ 45, ਪਿੰਡ ਬਖਸ਼ੀਵਾਲ ਵਿਖੇ 33 ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 8 (ਅਜੇ ਚੱਲ ਰਿਹਾ ਹੈ) ਅਤੇ ਕੁੱਲ 138 ਯੂਨਿਟ ਬੱਲਡ ਡੋਨੇਟ ਕੀਤਾ ਗਿਆ ਹੈ। ਇਸਤੋਂ ਇਲਾਵਾ ਸਿਵਲ ਹਸਪਤਾਲ ਦੇ 2 ਮੈਡੀਕਲ ਅਫਸਰ ਡਾ ਮਧੁਰ ਪੋਦਾਰ ਅਤੇ ਡਾ ਵਰੁਣ ਜੋਸ਼ੀ ਵਲੋਂ ਵੀ ਖੂਨਦਾਨ ਕੀਤਾ ਗਿਆ ਹੈ। ਇਸਦੀ ਮਦਦ ਨਾਲ ਅਣਮੁਲੀਆਂ ਜਾਨਾਂ ਬਚਾਉਣੀਆਂ ਸੰਭਵ ਹੋ ਸਕਣਗੀਆਂ। ਇਸ ਅਵਸਰ ਤੇ ਸੀਨੀਅਰ ਮੈਡੀਕਲ ਅਫਸਰ ਡਾ ਮਦਨ ਮੋਹਨ, ਸੀਨੀਅਰ ਮੈਡੀਕਲ ਅਫਸਰ ਡਾ ਸਵਰਜੀਤ ਧਵਨ, ਡਾ ਨਵਨੀਤ ਕੌਰ, ਡਾ ਸ਼ਾਰੂਖ ਅਰੋੜਾ, ਡਾ ਜੈਸਮੀਨ, ਜਿਲ੍ਹਾ ਐਮ.ਈ.ਓ. ਅਮਰਦੀਪ ਸਿੰਘ, ਕੁਲਦੀਪ ਕੌਰ, ਰੁਪਿੰਦਰਜੀਤ, ਨੀਨਾਂ ਰਾਮਪਾਲ, ਹਰਜਿੰਦਰ ਕੌਰ, ਸ਼ਿਵਾਕਾਂਤ ਅਤੇ ਸਮੂਹ ਸਟਾਫ ਹਾਜਰ ਸੀ।

LEAVE A REPLY

Please enter your comment!
Please enter your name here