ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੂਸਰੇ ਤੇ ਏਮਜ਼ ਬਠਿੰਡਾ ਤੀਸਰੇ ਸਥਾਨ ਉਤੇ ਰਹੇ
ਅੰਮ੍ਰਿਤਸਰ, 18 ਮਾਰਚ – ਅੰਮ੍ਰਿਤਸਰ ਮੈਡੀਕਲ ਕਾਲਜ ਵਿਚ ਹੋਈ ਈ ਐਨ ਟੀ (ਨੱਕ, ਕੰਨ ਤੇ ਗਲੇ) ਦੇ ਡਾਕਟਰਾਂ ਦੀ ਰਾਸ਼ਟਰੀ ਕਾਨਫਰੰਸ ਵਿਚ ਹੋਏ ਪ੍ਰਸ਼ੋਨਤਰੀ ਮੁਕਾਬਲਿਆਂ ਵਿਚ ਚੰਡੀਗੜ੍ਹ ਦੇ 32 ਸੈਕਟਰ ਮੈਡੀਕਲ ਕਾਲਜ ਦੁਆਰਾ ਪਹਿਲਾ , ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਨੇ ਦੂਜਾ ਅਤੇ ਏਮਜ਼ ਬਠਿੰਡਾ ਦੁਆਰਾ ਤੀਜਾ ਇਨਾਮ ਜਿੱਤਿਆ ਗਿਆ। ਇਸ ਕਾਨਫਰੰਸ ਵਿੱਚ ਦੇਸ਼ ਭਰ ਤੋਂ 65 ਦੇ ਕਰੀਬ ਡਾਕਟਰਾਂ ( ਜੂਨੀਅਰ ਅਤੇ ਸੀਨੀਅਰ) ਦੁਆਰਾਂ ਪਰਚੇ ਪੜ੍ਹੇ ਗਏ। ਇਸ ਤਹਿਤ ਡਾਕਟਰਾਂ ਦੁਆਰਾਂ ਆਪਣੇ ਗੁੰਝਲਦਾਰ ਕੇਸਾਂ ਅਤੇ ਨਵੀਨਤਮ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਕਾਨਫਰੰਸ ਦਾ ਉਦਘਾਟਨ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਉਪ ਕੁਲਪਤੀ ਦੁੁਆਰਾ ਕੀਤਾ ਗਿਆ। ਇਸ ਮੌਕੇ ਕੰਨਾਂ ਦੇ ਬੋਲੇਪਣ ਦੇ ਨਵੀਨਤਮ ਇਲਾਜ ਕਾਕਲੀਅਰ ਇੰਪਲਾਂਟ ਉੱਪਰ ਪੈਨਲ ਵਿਚਾਰਾਂ ਵੀ ਹੋਈਆਂ, ਜੋ ਕਿ ਭਵਿੱਖ ਦੀਆਂ ਖੋਜਾਂ ਲਈ ਕਾਰਗਰ ਸਾਬਤ ਹੋਣਗੇ। ਇਸ ਮੌਕੇ ਇਹ ਵੀ ਸਹਿਮਤੀ ਬਣੀ ਕਿ ਡਾ ਮਨਜੀਤ ਸਿੰਘ ਜੋ ਕਿ ਈ.ਐਨ.ਟੀ. ਵਿਭਾਗ ਦੇ ਮੁੱਖੀ ਹਨ, ਉਹ ਲਗਾਤਾਰ ਈ ਐਨ ਡੀ ਡਾਕਟਰਾਂ ਦੀ ਐਸੋਸੀਸ਼ਏਸ਼ਨ ‘ਪੋਈਕਾਨ’ ਦੇ ਪ੍ਰਧਾਨ ਚੁਣੇ ਗਏ। ਇਸ ਮੌਕੇ ਬੱਚਿਆਂ ਦੇ ਪੇਪਰ/ਪੋਸਟਰ ਮੁਕਾਬਲੇ ਵੀ ਕਰਵਾਏ ਗਏ ਅਤੇ ਇੰਨਾਂ ਦੇ ਜੇਤੂਆਂ ਵਿਚੋਂ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਇਸ ਉਪਰੰਤ ਹੋੇਈ ਮੀਟਿੰਗ ਦੌਰਾਨ ਅਗਲੀ ਕਾਨਫਰੰਸ ਮੌਹਾਲੀ ਵਿਖੇ ਕਰਵਾਉਣ ਉੱਪਰ ਸਹਿਮਤੀ ਬਣੀ ।