ਈ.ਟੀ.ਓ. ਨੇ ਜੰਡਿਆਲਾ ਗੁਰੂ ਹਲਕੇ ਦੀਆਂ ਤਿੰਨ ਸੜਕਾਂ ਚੌੜੀਆਂ ਕਰਨ ਦੀ ਕੀਤੀ ਸ਼ੁਰੂਆਤ

0
132

ਅੰਮ੍ਰਿਤਸਰ,ਰਾਜਿੰਦਰ ਰਿਖੀ
ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੰਮ੍ਰਿਤਸਰ ਜਲੰਧਰ ਜੀ.ਟੀ. ਰੋਡ (ਗੁਨੋਵਾਲ) ਤੋਂ ਜੰਡਿਆਲਾ ਵੈਰੋਵਾਲ ਸੜ੍ਹਕ ਅਤੇ ਮੱਲ੍ਹੀਆਂ ਤੋਂ ਜੰਡਿਆਲਾ ਵੈਰੋਵਾਲ ਰੋਡ ਵਾਇਆ ਤਾਰਾਗੜ੍ਹ ਨੂੰ 10 ਕਰੋੜ ਦੀ ਲਾਗਤ ਨਾਲ 10 ਫੁੱਟ ਤੋਂ 18 ਫੁੱਟ ਚੌੜਾ ਕਰਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਐਲਾਨ ਤਹਿਤ Çਲੰਕ ਸੜ੍ਹਕਾਂ ਨੂੰ ਚੌੜਾ ਕਰਨ ਦੀ ਇਹ ਸ਼ੁਰੂਆਤ ਹੈ। ਉਨਾਂ ਕਿਹਾ ਕਿ ਗੁਨੋਵਾਲ ਤੋਂ ਜੰਡਿਆਲਾ ਵੈਰੋਵਾਲ ਸੜ੍ਹਕ ਨੂੰ ਯੂ.ਬੀ.ਡੀ.ਸੀ. ਦੇ ਨਾਲ ਨਾਲ ਕਰੀਬ ਤਿੰਨ ਕਰੋੜ ਦੀ ਲਾਗਤ ਨਾਲ 10 ਫੁੱਟ ਤੋਂ 18 ਫੁੱਟ ਚੌੜਾ ਕੀਤਾ ਜਾਵੇਗਾ ਅਤੇ ਇਹ ਕੰਮ ਛੇ ਮਹੀਨਿਆਂ ਵਿੱਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਸੜ੍ਹਕ ਦੇ ਅਪਗ੍ਰੇਡ ਹੋਣ ਨਾਲ ਗੁਨੋਵਾਲ, ਜੰਡਿਆਲਾ, ਧੀਰੇ ਕੋਟ, ਤਾਰਾਗੜ੍ਹ, ਮੱਲੀਆਂ, ਧਾਰੜ, ਤਿੰਮੋਵਾਲ ਅਤੇ ਜਾਣੀਆਂ ਪਿੰਡਾਂ ਨੂੰ ਆਵਾਜਾਈ ਵਿੱਚ ਆਸਾਨੀ ਹੋਵੇਗੀ।
ਉਨਾਂ ਦੱਸਿਆ ਕਿ ਗੁਨੋਵਾਲ ਪਿੰਡ ਨੇੜੇ ਸੜ੍ਹਕ ਦੇ ਨਾਲ ਨਾਲ ਰਿਟੇਨਿੰਗ ਵਾਲ ਅਤੇ ਡਰੇਨ ਵੀ ਬਣਾਈ ਜਾਵੇਗੀ। ਜਿਸ ਨਾਲ ਮੀਂਹ ਦਾ ਪਾਣੀ ਸੜ੍ਹਕ ਦੇ ਨਹੀਂ ਖੜੇਗਾ। ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਸੂਬਾ ਸਰਕਾਰ ਵਲੋਂ ਨਬਾਰਡ-28 ਸਕੀਮ ਅਧੀਨ ਅੰਮ੍ਰਿਤਸਰ ਜਲੰਧਰ ਰੋਡ (ਮੱਲੀਆਂ) ਤੋਂ ਜੰਡਿਆਲਾ ਵੈਰੋਵਾਲ ਰੋਡ ਵਾਇਆ ਤਾਰਾਗੜ੍ਹ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ ਕੀਤਾ ਜਾਵੇਗਾ। ਇਸ ਸੜਕ ਦੀ ਲੰਬਾਈ 5.80 ਕਿਲੋਮੀਟਰ ਹੈ ਅਤੇ ਮੌਜੂਦਾ ਚੌੜਾਈ 10 ਫੁੱਟ ਹੈ, ਹੁਣ ਇਸ ਨੂੰ 10 ਫੁੱਟ ਤੋਂ 18 ਫੁੱਟ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਇਸ ਕਾਰਜ ਲਈ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਇਹ ਕਾਰਜ 6 ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਸੜਕ ਅੰਮ੍ਰਿਤਸਰ ਜਲੰਧਰ ਰੋਡ (ਮੱਲੀਆਂ) ਨੂੰ ਜੰਡਿਆਲਾ ਵੈਰੋਵਾਲ ਸੜਕ ਨਾਲ ਜੋੜਦੀ ਹੈ ਅਤੇ ਇਸ ਸੜਕ ਦੇ ਅਪਗ੍ਰੇਡ ਹੋਣ ਨਾਲ ਮੱਲੀਆਂ, ਤਾਰਾਗੜ੍ਹ, ਧਾਰੜ, ਜੰਡਿਆਲਾ, ਤਿੰਮੋਵਾਲ, ਬੱਲਿਆ ਮੰਜਪੁਰ, ਨਰਾਇਣਗੜ੍ਹ ਅਤੇ ਭੈਣੀ ਸਿੱਧਵਾਂ ਆਦਿ ਨੇੜਲੇ ਪਿੰਡਾਂ ਨੂੰ ਆਵਾਜਾਈ ਵਿਚ ਕਾਫੀ ਰਾਹਤ ਮਿਲੇਗੀ ਅਤੇ ਉਨਾਂ ਦੱਸਿਆ ਕਿ ਇਸ ਸੜਕ ਨੂੰ 18 ਫੁੱਟ ਚੌੜਾ ਕਰਕੇ ਪੂਰੀ ਸੜਕ ਉੱਤੇ ਬੀ.ਐਮ. ਅਤੇ ਪੀ.ਸੀ. ਪਾਈ ਜਾਵੇਗੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਪਿੰਡ ਗੁਨੋਵਾਲ ਦੇ ਯੂ.ਬੀ.ਡੀ.ਸੀ. ਪੁੱਲ ਨੂੰ ਕਰੀਬ ਸਵਾ ਦੋ ਕਰੋੜ ਰੁਪਏ ਦੀ ਲਾਗਤ ਨਾਲ 23 ਫੁੱਟ ਚੌੜਾ ਬਣਾਇਆ ਜਾਵੇਗਾ। ਹਰਭਜਨ ਸਿੰਘ ਈ.ਟੀ.ਓ. ਨੇ ਅੱਗੇ ਦੱਸਿਆ ਕਿ ਇਸ ਸੜਕ ਉੱਤੇ ਪੈਂਦੇ ਪਿੰਡ ਤਾਰਾਗੜ੍ਹ ਦੇ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਨੇੜੇ ਸੜਕ ਦੇ ਨਾਲ ਰਿਟੇਨਿੰਗ ਵਾਲ ਬਣਾਈ ਜਾਵੇਗੀ ਤਾਂ ਜੋ ਛੱਪਣ ਵਾਲੀ ਥਾਂ ਤੇ ਸੜਕ ਨੂੰ ਨੁਕਸਾਨ ਨਾ ਪਹੁੰਚੇ।

LEAVE A REPLY

Please enter your comment!
Please enter your name here