ਸੰਗਰੂਰ , 21 ਮਈ, 2024: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਈ.ਟੀ.ਪੀ.ਬੀ.ਐਸ. ਨਾਲ ਸਬੰਧਤ ਪ੍ਰੀ-ਕਾਊਂਟਿੰਗ ਸਟਾਫ ਦੀ ਸਿਖਲਾਈ, ਲੋਕ ਸਭਾ ਹਲਕਾ 12- ਸੰਗਰੂਰ ਦੇ ਰਿਟਰਨਿੰਗ ਅਫਸਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਈ ਗਈ।
ਇਸ ਮੌਕੇ ਈ.ਟੀ.ਪੀ.ਬੀ.ਐਸ., ਬੈਲਟ ਪੇਪਟ, ਈ.ਡੀ.ਸੀ. ਦੇ ਨੋਡਲ ਅਫਸਰ ਅਤੇ ਐਸ.ਡੀ.ਐਮ. ਭਵਾਨੀਗੜ ਵਿਨੀਤ ਕੁਮਾਰ ਦੀ ਅਗਵਾਈ ਹੇਠ ਲੋਕ ਸਭਾ ਹਲਕਾ 12 ਸੰਗਰੂਰ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ (99- ਲਹਿਰਾ, 100-ਦਿੜਬਾ, 101-ਸੁਨਾਮ, 102-ਭਦੌੜ, 103-ਬਰਨਾਲਾ, 104-ਮਹਿਲ ਕਲਾਂ, 105-ਮਾਲੇਰਕੋਟਲਾ, 107-ਧੂਰੀ, 108-ਸੰਗਰੂਰ) ਤੋਂ ਪ੍ਰੀ-ਕਾਊਂਟਿੰਗ ਸਹਾਇਕ ਰਿਟਰਨਿੰਗ ਅਫਸਰ, ਪ੍ਰੀ ਕਾਊਂਟਿੰਗ ਸੁਪਰਵਾਈਜਰ ਅਤੇ ਪ੍ਰੀ ਕਾਉਂਟਿੰਗ ਸਹਾਇਕ ਸਮੇਤ ਸਾਰੀਆਂ ਟੀਮਾਂ ਨੂੰ ਈ.ਟੀ.ਪੀ.ਬੀ.ਐਸ. ਸਹਾਇਕ ਨੋਡਲ ਅਫਸਰ ਹਰਵਿੰਦਰ ਸਿੰਘ ਅਤੇ ਟੀਮ ਵੱਲੋਂ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਸਾਰੀਆਂ ਟੀਮਾਂ ਨੂੰ ਡੈਮੋ ਪੋਰਟਲ ਤੇ ਕਿਉ ਆਰ ਕੋਡ ਸਕੈਨਰ ਦੀ ਮਦਦ ਨਾਲ ਡੈਮੋ ਵੀ ਕਰਵਾਇਆ ਗਿਆ। ਸਿਖਲਾਈ ਲੈਣ ਆਏ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਟ੍ਰੇਨਿੰਗ ਪ੍ਰਾਪਤ ਕਰਨ ਉਪਰੰਤ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ।
ਐਸ.ਡੀ.ਐਮ. ਭਵਾਨੀਗੜ ਵਿਨੀਤ ਕੁਮਾਰ ਵੱਲੋਂ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਪ੍ਰੀ-ਕਾਊਂਟਿੰਗ ਦੇ ਕੰਮ ਸਬੰਧੀ ਸਾਰੀਆਂ ਟੀਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਦੇ ਆਦੇਸ਼ ਦਿੱਤੇ।