ਮਾਨਸਾ (ਸਾਂਝੀ ਸੋਚ ਬਿਊਰੋ) -ਆਮ ਜਨਤਾ ਨੂੰ ਵੋਟਿੰਗ ਮਸ਼ੀਨਾਂ ਪ੍ਰਤੀ ਜਾਗਰੂਕ ਕਰਨ ਲਈ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੀ ਨਿਗਰਾਨੀ ਹੇਠ ਰਾਜਨੀਤਿਕ ਪਾਰਟੀਆਂ ਦੀ ਹਾਜ਼ਰੀ ਵਿੱਚ ਈ.ਵੀ.ਐਮ. ਵੇਅਰ ਹਾਊਸ ਖੋਲ੍ਹ ਕੇ ਰਿਟਰਨਿੰਗ ਅਫ਼ਸਰ 96-ਮਾਨਸਾ, 97-ਸਰਦੂਲਗੜ੍ਹ ਅਤੇ 98-ਬੁਢਲਾਡਾ ਦੇ ਨੁਮਾਇੰਦਿਆਂ ਨੂੰ ਵੋਟਿੰਗ ਮਸ਼ੀਨਾਂ ਸੌਂਪੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਜਾਗਰੂਕਤਾ ਲਈ 2 ਮਸ਼ੀਨਾਂ ਪ੍ਰਤੀ ਚੋਣ ਹਲਕਾ ਸਪਲਾਈ ਕੀਤੀਆਂ ਗਈਆਂ ਅਤੇ 1 ਵੋਟਿੰਗ ਮਸ਼ੀਨ ਜ਼ਿਲ੍ਹਾ ਪੱਧਰ ‘ਤੇ ਸਥਾਪਿਤ ਕੀਤੇ ਜਾਣ ਵਾਲੇ ਜਾਗਰੂਕਤਾ ਸੈਂਟਰ ਲਈ ਬਾਹਰ ਕੱਢੀ ਗਈ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ-ਕਮ-ਨੋਡਲ ਅਫ਼ਸਰ ਈ.ਵੀ.ਐਮ. ਮਾਨਸਾ ਡਾ. ਮਨਜੀਤ ਸਿੰਘ, ਚੋਣ ਤਹਿਸੀਲਦਾਰ ਸ਼੍ਰੀ ਹਰੀਸ਼ ਕੁਮਾਰ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।
Boota Singh Basi
President & Chief Editor