ਉਤਸ਼ਾਹ, ਸਮਰਪਣ ਅਤੇ ਸ਼ਰਧਾ ਨਾਲ ਕੀਤੀਆਂ ਜਾ ਰਹੀਆਂ ਸੇਵਾਵਾਂ ਤੋਂ ਆਮ ਲੋਕ ਪ੍ਰਭਾਵਿਤ। ਤਿਆਰੀਆਂ ਮੁਕੰਮਲ ਹੋਣ ਦੇ ਨੇੜੇ।

0
96

ਹੁਸ਼ਿਆਰਪੁਰ , 24 ਜਨਵਰੀ, 2024:- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਮਹਾਰਾਸ਼ਟਰ ਦੇ 57ਵੇਂ ਸਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਸ਼ੁਰੂ ਹੋਣ ਵਿਚ ਕੁਝ ਹੀ ਦਿਨ ਬਾਕੀ ਹਨ ਉਨ੍ਹਾਂ ਅੱਗੇ ਕਿਹਾ ਕਿ ਨਿਰੰਕਾਰੀ ਸ਼ਰਧਾਲੂ ਸੰਮੇਲਨ ਦੀਆਂ ਤਿਆਰੀਆਂ ਚ ਰੁੱਝੇ ਹੋਏ ਹਨ, ਸੰਤ ਸਮਾਗਮ ਦੇ ਸਥਾਨ ਨੂੰ ਸੁਚਾਰੂ ਅਤੇ ਸੁੰਦਰ ਬਣਾਉਣ ਲਈ ਹਰ ਪ੍ਰਬੰਧ ਨੂੰ ਅੰਤਿਮ ਰੂਪ ਦੇ ਰਹੇ ਹਨ। ਇਹ ਤਿੰਨ ਦਿਨੀਂ ਸੰਤ ਸਮਾਗਮ ਨਾਗਪੁਰ ਦੇ ਮਿਹਾਨ, ਸੁਮਥਾਣਾ ਦੇ ਵਿਸ਼ਾਲ ਮੈਦਾਨ ਵਿੱਚ ਸ਼ੁੱਕਰਵਾਰ 26 ਜਨਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜੋ ਕਿ 28 ਜਨਵਰੀ ਨੂੰ ਸਮਾਪਤ ਹੋਵੇਗਾ। ਇਸ ਇਲਾਹੀ ਸੰਤ ਸਮਾਗਮ ਵਿੱਚ ਨਿਰੰਕਾਰੀ ਸ਼ਰਧਾਲੂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਹਜ਼ੂਰੀ ਵਿੱਚ ਭਗਤੀ ਦਾ ਆਨੰਦ ਲੈਣਗੇ।


ਪਿਛਲੇ ਇੱਕ ਮਹੀਨੇ ਤੋਂ ਮਹਾਰਾਸ਼ਟਰ ਤੋਂ ਇਲਾਵਾ ਹੋਰ ਰਾਜਾਂ ਤੋਂ ਨਿਰੰਕਾਰੀ ਸ਼ਰਧਾਲੂਆਂ ਨੇ ਇਕੱਠੇ ਹੋ ਕੇ ਆਪਣੀਆਂ ਨਿਸਵਾਰਥ ਸੇਵਾਵਾਂ ਨਾਲ ਸਮਾਗਮ ਵਾਲੀ ਥਾਂ ਨੂੰ ਟੈਂਟਾਂ ਦੇ ਸੁੰਦਰ ਸ਼ਹਿਰ ਵਿੱਚ ਬਦਲ ਦਿੱਤਾ ਹੈ। ਜਿਸ ਉਤਸ਼ਾਹ, ਲਗਨ, ਅਤੇ ਅਨੁਸ਼ਾਸਨ ਨਾਲ ਸਾਰੇ ਸ਼ਰਧਾਲੂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਉਸ ਤੋਂ ਉੱਥੋਂ ਦੇ ਵਸਨੀਕ ਬੇਹੱਦ ਪ੍ਰਭਾਵਿਤ ਹਨ। ਸਮਾਗਮ ਵਾਲੀ ਥਾਂ ਦਾ ਇਹ ਅਨੋਖਾ ਨਜ਼ਾਰਾ ਰਾਹਗੀਰਾਂ ਅਤੇ ਸਥਾਨਕ ਨਾਗਰਿਕਾਂ ਦੀ ਖਿੱਚ ਅਤੇ ਉਤਸੁਕਤਾ ਦਾ ਕੇਂਦਰ ਬਣਿਆ ਹੋਇਆ ਹੈ। ਪਹਿਲਾਂ ਦੀ ਤਰ੍ਹਾਂ ਇਸ ਸਾਲ ਵੀ ਮੁੰਬਈ ਦੇ ਕਲਾਕਾਰਾਂ ਦੁਆਰਾ ਬਣਾਏ ਗਏ ਸੰਤ ਸਮਾਗਮ ਦਾ ਮੁੱਖ ਦੁਆਰ ਆਪਣੇ ਆਪ ਵਿੱਚ ਇਕ ਅਨੋਖਾ ਤੇ ਵਿਲੱਖਣ ਨਜ਼ਾਰਾ ਦਰਸਾ ਰਿਹਾ ਹੈ। ਇਸ ਤੋਂ ਇਲਾਵਾ ਸਮਾਗਮ ਦੇ ਹੋਰ ਸਥਾਨਾਂ ਦੀ ਸਿਰਜਣਾ ਅਤੇ ਸਜਾਵਟ ਦਾ ਕੰਮ ਵੀ ਕਲਾ ਵਿੱਚ ਨਿਪੁੰਨ ਭਗਤਾਂ ਵੱਲੋਂ ਬੜੀ ਹੀ ਕੁਸ਼ਲਤਾ ਨਾਲ ਕੀਤਾ ਜਾ ਰਿਹਾ ਹੈ | ਨੁੱਕੜ ਨਾਟਕਾਂ, ਸਾਈਕਲ ਰੈਲੀਆਂ ਅਤੇ ਬੈਨਰਾਂ ਰਾਹੀਂ ਜਾਣਕਾਰੀ ਦੇ ਕੇ ਲੋਕਾਂ ਨੂੰ ਸਤਿਕਾਰ ਸਹਿਤ ਸੱਦਾ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਆਪਣਾ ਜੀਵਨ ਸਫਲਾ ਕਰ ਸਕਣ। ਇਸ ਸੰਤ ਸਮਾਗਮ ਵਿੱਚ ਹਾਜ਼ਰੀ ਭਰ ਕੇ ਅਪਣੇ ਜੀਵਨ ਨੂੰ ਸਾਰਥਕ ਬਣਾਉਣ |

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਲਈ ਰਿਹਾਇਸ਼ੀ ਟੈਂਟਲੰਗਰ ਅਤੇ ਕੰਟੀਨ ਦੇ ਯੋਗ ਪ੍ਰਬੰਧ ਵੱਡੇ ਪੱਧਰ ਤੇ ਕੀਤੇ ਜਾ ਰਹੇ ਹਨ। ਸਮਾਗਮ ਵਾਲੀ ਥਾਂ ਤੇ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰਕਾਸ਼ਨ ਵਿਭਾਗ ਵੱਲੋਂ ਵੱਖ-ਵੱਖ ਥਾਵਾਂ ਤੇ ਬੁੱਕ ਸਟਾਲ ਵੀ ਲਗਾਏ ਜਾਣਗੇ ਅਤੇ ਸੰਤ ਨਿਰੰਕਾਰੀ ਮਿਸ਼ਨ ਦੀ ਤਸਵੀਰ ਪੇਸ਼ ਕਰਨ ਲਈ ਦਿਲਖਿਚਵੀਂ ਨਿਰੰਕਾਰੀ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ। ਇਹ ਸਭ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਇਲਾਹੀ ਅਗਵਾਈ ਸਦਕਾ ਹੀ ਸੰਭਵ ਹੋਇਆ ਹੈ। ਸ਼ਰਧਾ ਨਾਲ ਕੀਤੀਆਂ ਗਈਆਂ ਇਨ੍ਹਾਂ ਸਾਰੀਆਂ ਤਿਆਰੀਆਂ ਵਿਚ ਕੁਸ਼ਲਤਾ ਦੀ ਇਕ ਸੁੰਦਰ ਝਲਕ ਨਿਸ਼ਚਿਤ ਤੌਰ ਤੇ ਦੇਖੀ ਜਾ ਸਕਦੀ ਹੈ। ਨਿਰਸੰਦੇਹ ਅਸੀਂ ਕਹਿ ਸਕਦੇ ਹਾਂ ਕਿ ਇਸ ਪਵਿੱਤਰ ਸੰਤ ਸਮਾਗਮ ਵਿੱਚ ਹਰ ਸਾਲ ਦੀ ਤਰ੍ਹਾਂ ਦੇਸ਼-ਵਿਦੇਸ਼ ਦੇ ਸੱਭਿਆਚਾਰ ਅਤੇ ਪ੍ਰਭੂਸੱਤਾ ਦੀ ਵਿਭਿੰਨਤਾ ਨਾਲ ਭਰਪੂਰ ਬਹੁ-ਰੰਗੀ ਸ਼ਵੀ ਪ੍ਰਦਰਸ਼ਿਤ ਕੀਤੀ ਜਾਵੇਗੀ ਜਿਸ ਵਿੱਚ ਭਾਗ ਲੈਣ ਵਾਲਾ ਹਰ ਸ਼ਰਧਾਲੂ ਇਸ ਅਲੌਕਿਕ ਆਨੰਦ ਦਾ ਅਨੁਭਵ ਕਰੇਗਾ ਅਤੇ ਸਤਿਗੁਰੂ ਤੇ ਸੰਤਾਂ ਦੇ ਇਲਾਹੀ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਪਿਆਰ ਅਤੇ ਸ਼ਰਧਾ ਦੀ ਭਾਵਨਾ ਨਾਲ ਆਪਣੇ ਜੀਵਨ ਦੇ ਅਸਲ ਮਕਸਦ ਵੱਲ ਵਧੇਗਾ।

LEAVE A REPLY

Please enter your comment!
Please enter your name here