ਉਪ ਰਾਸ਼ਟਰਪਤੀ ਨੇ ਨਿੰਦਰ ਘੁਗਿਆਣਵੀ ਨੂੰ ‘ਸਾਹਿਤ ਰਤਨ” ਭੇਟ ਕੀਤਾ

0
125
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕੱਲ  ਆਪਣੀ 71-ਵੀ ਕਨਵੋਕੇਸ਼ਨ ਮੌਕੇ 48 ਸਾਲ ਦੀ ਉਮਰ ਵਿਚ 68 ਕਿਤਾਬਾਂ ਦੇ  ਲੇਖਕ  ਨਿੰਦਰ ਘੁਗਿਆਣਵੀ ਨੂੰ ‘ਸਾਹਿਤ ਰਤਨ’ ਉਪ ਰਾਸ਼ਟਰਪਤੀ  ਤੇ ਯੂਨੀਵਰਸਟੀ ਦੇ ਚਾਂਸਲਰ ਸ਼੍ਰੀ ਜਗਦੀਪ ਧਨਖੜ ਵੱਲੋਂ  ਪ੍ਰਦਾਨ ਕੀਤਾ ਗਿਆ।   ਮਹਾਂਰਾਸ਼ਟਰ ਦੀ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਵਰਧਾ ਵਿਖੇ ਰਾਈਟਰ ਇਨ ਰੈਜੀਡੈਂਟ ਨਿਯੁਕਤ ਹੋਣ ਵਾਲੇ  ਨਿੰਦਰ ਘੁਗਿਆਣਵੀ ਸਿਰਫ 9 ਜਮਾਤਾਂ ਪਾਸ ਘੁਗਿਆਣਵੀ ਦੀ ਲਿਖੀਆਂ ਪੁਸਤਕਾਂ ਉਤੇ ਲਗਪਗ 12 ਵਿਦਿਆਰਥੀ ਐਮ ਫਿਲ ਤੇ ਪਈ ਐਚ ਡੀ ਕਰ ਚੁਕੇ ਹਨ।  ਵਾਈਸ ਚਾਂਸਲਰ  ਡਾ ਰੇਣੂ ਵਿੱਗ  ਨੇ ਘੁਗਿਆਣਵੀ  ਦਾ ਸਨਮਾਨ ਪੱਤਰ ਪੜਦਿਆਂ ਸਾਹਿਤਕ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਐਵਾਰਡ ਭੇਟ ਕਰਨ ਮੌਕੇ ਉਪ ਰਾਸ਼ਟਰਪਤੀ ਨੇ ਨਿੰਦਰ ਜੀ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉਨਾਂ ਨੂੰ ਉਨਾਂ ਦੀਆਂ ਲਿਖਤਾਂ ਤੇ ਜੀਵਨ ਸੰਘਰਸ਼ ਬਾਰੇ ਜਾਣ ਕੇ ਖੁਸ਼ੀ ਹੋਈ ਹੈ। ਇਸ ਮੌਕੇ   ਹਾਜਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਪ ਰਾਸ਼ਟਰਪਤੀ ਨੂੰ ਦੱਸਿਆ ਕਿ ਨਿੰਦਰ ਘੁਗਿਆਣਵੀ  ਦੁਆਰਾ ਰਚਿਤ  ਕਿਤਾਬ ‘ਮੈਂ ਸਾਂ ਜੱਜ  ਦਾ ਅਰਦਲੀ’ ਦੇ ਮਨ ਪਸੰਦ ਕਿਤਾਬ ਹੈ। ਇਸ ਮੌਕੇ ਉਤੇ ਪੰਜਾਹ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਗਵਰਨਰ ਬੰਡਾਰੂ ਦੱਤਾ ਤਰੇ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ ਉਘੀਆਂ ਹਸਤੀਆਂ ਮੌਜੂਦ ਸਨ।

LEAVE A REPLY

Please enter your comment!
Please enter your name here