ਏਜਲਾ ਆਲਸੋਬਰੁਕ ਡੈਮੋਕਰੇਟਕ ਗਾਲਾ ਈਵਟ ਸੈਨਟਰ ਸੀਟ ਦੀ ਜਿੱਤ ਤੇ ਮੋਹਰ ਲਗਾ ਗਿਆ

0
85

ਸਿੱਖ ਕੁਮਿਨਟੀ ਵੱਲੋਂ ਅਗਵਾਈ ਅਮਰਜੀਤ ਸਿੰਘ ਸਂਧੂ ਮੈਰੀਲੈਡ ਕਮਿਸ਼ਨਰ ਸਾਊਥ ਏਸ਼ੀਅਨ ਨੇ ਕੀਤੀ।

ਮੈਰੀਲੈਡ-( ਸਰਬਜੀਤ ਗਿੱਲ ) ਪ੍ਰਾਇਮਰੀ ਜਿੱਤ ਉਪਰੰਤ ਮੈਰੀਲੈਡਰਾ ਵੱਲੋਂ ਮੇਨ ਚੋਣ ਦੇ ਕਮਰਕੱਸੇ ਲਈ “ਏਜਲਾ ਗਾਲਾ ਸੈਨਟ ਈਵਟ” ਮਾਰਟਿਨ ਕ੍ਰਾਸਵਿੰਡ ਹੋਟਲ ਵਿੱਚ ਕੀਤਾ ਗਿਆ। ਜਿੱਥੇ ਭਰਵੇ ਇਕੱਠ ਦੇ ਨਾਲ ਨਾਲ ਸਾਬਕਾ ਤੇ ਮੋਕੇ ਦੇ ਡੈਮੋਕਰੇਟਕ ਸੈਨੇਟਰਾ ਤੇ ਕਾਗਰਸਮੈਨਾ ਵੱਲੋਂ ਖੁੱਲ ਕੇ ਹਮਾਇਤ ਕੀਤੀ ਹੈ।ਇਸ ਤੋਂ ਇਲਾਵਾ ਕਾਉਟੀ ਅਗਜੈਕਟਿਵਾ ,ਮੇਅਰਾ ਵੱਲ ਵੀ ਜਿੱਤ ਦੇ ਦਾਵੇ ਤੇ ਅਪਨਾ ਪੱਖ ਪੂਰਿਆ ਹੈ।ਪੰਜਾਹ ਤੋਂ ਉੱਪਰ ਸੰਸਥਾਵਾਂ ਦਾ ਵੀ ਭਰਪੂਰ ਯੋਗਦਾਨ ਰਿਹਾ ਹੈ।

ਸਿੱਖਸ ਆਫ਼ਿਸ ਡੀ ਐਨ ਵੀ ਦੀ ਟੀਮ ਅਮਰਜੀਤ ਸਿੰਘ ਸੰਧੂ ਪ੍ਰਧਾਨ ਦੀ ਅਗਵਾਈ ਵਿਚ ਏਜਲਾ ਅਕਸੋਬਰੁਕ ਦੀ ਹਮਾਇਤ ਵਿੱਚ ਪਹੁੰਚੀ । ਜਿੰਨਾ ਨੇ ਏਜਲਾ ਨੂੰ ਵਿਸ਼ਵਾਸ ਦਿਵਾਇਆ ਕਿ ਸਿੱਖ ਕੁਮਿਨਟੀ ਨੇ ਪ੍ਰਾਇਮਰੀ ਵਿਚ ਵੀ ਪੂਰਨ ਹਮਾਇਤ ਕੀਤੀ ਸੀ। ਭਵਿੱਖ ਵਿੱਚ ਜਿੱਤ ਨੂੰ ਯਕੀਨ ਵਿੱਚ ਬਦਲਣ ਲਈ ਸਿੱਖ ਤਿੰਨ ਫੰਡ ਰੇਂਜ ਕਰਨਗੇ। ਜਿਸ ਦੀ ਅਗਵਾਈ ਡਾਕਟਰ ਸੁਰਿੰਦਰ ਸਿੰਘ ਗਿੱਲ ਦੀ ਟੀਮ ਕਰੇਗੀ।
ਏਜਲਾ ਨੇ ਕਿਹਾ ਕਿ ਸਿੱਖ ਕੁਮਿਨਟੀ ਮਾਰਸ਼ਲ ਕੁਮਿਨਟੀ ਹੈ। ਜਿਸ ਦੀ ਕਹਿਣੀ ਤੇ ਕਰਨੀ ਵਿਚ ਕੋਈ ਸ਼ਕ ਨਹੀ ਹੈ। ਮੇਰਾ ਸਬੰਧ ਇਸ ਕੁਮਿਨਟੀ ਨਾਲ ਗੁਰੂ ਘਰ ਲੰਗਰ ਛਕਣ ਉਪਰੰਤ ਪਿਆ ਸੀ। ਜੋ ਅੱਜ ਤੱਕ ਨਿਭਦਾ ਆ ਰਿਹਾ ਹੈ।

ਮੇਰੀ ਕੋਸ਼ਿਸ਼ ਹੈ ਕਿ ਮੈਂ ਇਸ ਕੁਮਿਨਟੀ ਲਈ ਕੁਝ ਕਰ ਸਕਾਂ। ਇਹ ਮੇਰੀ ਦਿਲੀ ਤਮੰਨਾ ਹੈ।
ਡੱਚ ਰੂਪਰਬਰਗਰ ਨੇ ਕਿਹਾ ਕਿ ਏਜਲਾ ਦੇ ਕੰਮ ਬੋਲਦੇ ਹਨ । ਜਿਸ ਕਰਕੇ ਇਸ ਦੀ ਰਿਕਾਰਡ ਤੋੜ ਜਿੱਤ ਹੋਈ ਹੈ। ਅੋਰਤਾਂ ਦੀਆਂ ਮੁਸ਼ਕਲਾਂ ਨੂੰ ਸਮਰਪਿਤ ਹੈ। ਆਸ ਹੈ ਕਿ ਇਸਦੀ ਅਗਵਾਈ ਵਿੱਚ ਮੈਰੀਲੈਡ ਹੋਰ ਤਰੱਕੀ ਦਾ ਰਾਹ ਅਖਤਿਆਰ ਕਰੇਗਾ

LEAVE A REPLY

Please enter your comment!
Please enter your name here