ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਮੈਡਲ ਜੇਤੂ ਖਿਡਾਰੀਆਂ ਦਾ ਅਫ਼ਸਰ ਕਲੋਨੀ ਨਿਵਾਸੀਆਂ ਵੱਲੋਂ ਭਰਵਾਂ ਸਨਮਾਨ

0
77
ਏਸ਼ੀਅਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਮੈਡਲ ਜੇਤੂ ਖਿਡਾਰੀਆਂ ਦਾ ਅਫ਼ਸਰ ਕਲੋਨੀ ਨਿਵਾਸੀਆਂ ਵੱਲੋਂ ਭਰਵਾਂ ਸਨਮਾਨ
ਸੰਗਰੂਰ,
ਅਫ਼ਸਰ ਕਲੋਨੀ ਪਾਰਕ ਵੈਲਫੇਅਰ ਸੁਸਾਇਟੀ, ਗ੍ਰਾਮ ਪੰਚਾਇਤ ਅਤੇ ਵਾਟਰ ਸਪਲਾਈ ਸੈਨੀਟੇਸ਼ਨ ਕਮੇਟੀ ਅਫ਼ਸਰ ਕਲੋਨੀ ਸੰਗਰੂਰ ਦੇ ਮੈਂਬਰਾਂ ਸਰਪੰਚ ਸੁਰਿੰਦਰ ਸਿੰਘ ਭਿੰਡਰ, ਮਾਸਟਰ ਪਰਮਵੇਦ, ਕ੍ਰਿਸ਼ਨ ਸਿੰਘ, ਨਾਜ਼ਰ ਸਿੰਘ, ਐਡਵੋਕੇਟ ਕੁਲਦੀਪ ਜੈਨ, ਜਸਵੀਰ ਸਿੰਘ ਮਾਨ, ਕੁਲਦੀਪ ਜੋਸ਼ੀ ਆਧਾਰਿਤ ਪ੍ਰਬੰਧਕੀ ਟੀਮ ਵਲੋਂ ਕਲੋਨੀ ਨਿਵਾਸੀਆਂ ਪ੍ਰੋਫੈਸਰ ਸੁਖਜੀਤ ਸਿੰਘ ਧਾਲੀਵਾਲ, ਦਰਸ਼ਨ ਸਿੰਘ ਤਹਿਸੀਲਦਾਰ, ਕੁਲਵੰਤ ਸਿੰਘ, ਗੁਰਤੇਜ ਸਿੰਘ ਚਹਿਲ, ਖੇਮ ਚੰਦ ਰਾਓ, ਪ੍ਰੇਮ ਚੰਦ ਖੁਰਾਣਾ, ਗੁਲਜ਼ਾਰ ਸਿੰਘ ਸੁਪਰਡੈਂਟ, ਪੰਚਾਇਤ ਮੈਂਬਰ ਸੁਦੇਸ਼ ਸਿੰਗਲਾ, ਸੰਤੋਸ਼ ਕੁਮਾਰ ਪਟਵਾਰੀ, ਰਜਿੰਦਰ ਕੁਮਾਰ ਛਾਬੜਾ, ਜੰਗ ਸਿੰਘ, ਡਾਕਟਰ ਓਮਪ੍ਰਕਾਸ਼ ਖੰਗਵਾਲ, ਪ੍ਰਿੰਸੀਪਲ ਅਰਜਿੰਦਰ ਸਿੰਘ, ਸਰੂਪ ਸਿੰਘ, ਅਮ੍ਰਿਤਪਾਲ ਕੌਰ ਚਹਿਲ, ਸੁਨੀਤਾ ਰਾਣੀ, ਬਲਜਿੰਦਰ ਕੌਰ ਭਿੰਡਰ, ਲੱਕੀ ਛਾਬੜਾ, ਪ੍ਰੋਫੈਸਰ ਸੰਤੋਖ ਕੌਰ ਅਤੇ ਪੂਨਮ ਬੇਬੀ ਵੱਲੋਂ ਸਮੂਹਿਕ ਰੂਪ ਵਿੱਚ, ਚੀਨ ਵਿਖੇ ਹੋਈ ਏਸ਼ੀਅਨ ਹਾਕੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਜੂਨੀਅਰ ਮੁੰਡੇ ਅਤੇ ਸੀਨੀਅਰ ਲੜਕੀਆਂ ਦੀ ਟੀਮ ਵਿੱਚ ਅਫ਼ਸਰ ਕਲੋਨੀ ਕਲੋਨੀ ਸੰਗਰੂਰ ਦੇ ਨਿਵਾਸੀ ਖਿਡਾਰੀਆਂ ਸਿਲਵਰ ਮੈਡਲ ਜੇਤੂ ਗੁਰਸ਼ੇਰ ਸਿੰਘ ਰਾਓ‌, ਦਕਸ਼ਨੂਰ ਸਿੰਘ ਤੇ ਕਾਂਸ਼ੀ ਦਾ ਮੈਡਲ ਜੇਤੂ ਬੇਟੀ ਮਨਸੀਰਤ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ। ਗੁਰਸ਼ੇਰ ਸਿੰਘ ਰਾਓ ਦੇ ਮਾਤਾ ਨਵਦੀਪ ਕੌਰ, ਪਿਤਾ ਇੰਦਰਜੀਤ ਸਿੰਘ ਰਾਓ, ਦਾਦੀ ਸੁਰਿੰਦਰ ਕੌਰ, ਦਾਦਾ ਮੇਹਰ ਸਿੰਘ, ਤਾਇਆ ਰਣਦੀਪ ਸਿੰਘ ਰਾਓ, ਤਾਈ ਹਰਦੀਪ ਕੌਰ, ਸੂਬੇ ਵਿੱਚ ਸਿਲਵਰ ਮੈਡਲ ਜੇਤੂ ਭੈਣ ਜਪਨਜੋਤ ਕੌਰ ਰਾਓ ਤੇ ਦਾਦੇ ਦਾ ਭਰਾ ਸਾਬਕਾ ਡੀਐੱਸਪੀ ਬਹਾਦਰ ਸਿੰਘ ਰਾਓ, ਦਾਦੀ ਗੁਰਮੀਤ ਕੌਰ ਦੀ ਹਾਜ਼ਰੀ ਵਿੱਚ ਤੇ ਭਰਾ-ਭੈਣ ਦਕਸ਼ਨੂਰ ਸਿੰਘ ਅਤੇ ਮਨਸੀਰਤ ਕੌਰ ਦਾ ਪਿਤਾ ਸੁਖਦੀਪ ਸਿੰਘ ਸਿੱਧੂ, ਮਾਤਾ ਰਮਨਦੀਪ ਕੌਰ, ਦਾਦੀ ਸਰਬਜੀਤ ਕੌਰ, ਤਾਈ ਜਸਪਾਲ ਕੌਰ, ਛੋਟੀ ਭੈਣ ਸਿਮਰਤ ਕੌਰ, ਭੂਆ ਸਤਵੀਰ ਕੌਰ ਦੀ ਹਾਜ਼ਰੀ ਵਿੱਚ ਕਲੋਨੀ ਨਿਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਹੀ ਅਪਨਤ ਤੇ ਪਿਆਰ ਭਰੇ ਭਾਵਕ ਮਹੌਲ ਵਿੱਚ ਸਵਾਗਤ ਕਰਦਿਆਂ ਯਾਦਗਾਰੀ ਚਿੰਨ੍ਹ ਤੇ ਮੈਡਲਾਂ ਨਾਲ ਸਨਮਾਨ ਕੀਤਾ।
ਵਰਨਣਯੋਗ ਹੈ ਕਿ ਇਨ੍ਹਾਂ ਬੱਚਿਆਂ ਦੀ ਤਿਆਰੀ ਬਹੁਤ ਹੀ ਮਿਹਨਤੀ ਜ਼ਿਲ੍ਹਾ ਸਪੋਰਟਸ ਅਫ਼ਸਰ ਨਵਦੀਪ ਸਿੰਘ ਔਜਲਾ ਨੇ ਆਪ ਕਰਵਾਈ ਸੀ। ਇਸ ਮੌਕੇ ਪੀਪੀਐਸਸੀ ਰਾਹੀਂ ਚੁਣੇ ਗਏ ਡੀ ਐੱਸ ਪੀ ਹਰਸਿਮਰਨ ਸਿੰਘ ਗੋਂਦਾਰਾ ਦਾ ਸਨਮਾਨ ਉਨ੍ਹਾਂ ਦੀ ਗੈਰਹਾਜ਼ਰੀ ਵਿਚ ਉਨ੍ਹਾਂ ਦੇ ਦਾਦਾ ਜੀ ਜੀ ਐਸ ਸਕੂਲ ਦੇ ਸਾਬਕਾ ਕੋਚ ਸੁਰਿੰਦਰ ਸਿੰਘ ਨੇ ਪ੍ਰਾਪਤ ਕੀਤਾ।
ਸਨਮਾਨ ਸਮਾਗਮ ਵਿੱਚ ਬੋਲਦਿਆਂ ਪ੍ਰੋਫੈਸਰ ਸੁਖਜੀਤ ਸਿੰਘ ਧਾਲੀਵਾਲ, ਕ੍ਰਿਸ਼ਨ ਸਿੰਘ, ਬਹਾਦਰ ਸਿੰਘ ਰਾਓ, ਸਰਪੰਚ ਸੁਰਿੰਦਰ ਸਿੰਘ ਭਿੰਡਰ, ਮਾਸਟਰ ਪਰਮਵੇਦ ਅਤੇ ਅਮ੍ਰਿਤਪਾਲ ਕੌਰ ਚਹਿਲ ਨੇ ਬੱਚਿਆਂ ਤੇ ਮਾਣ ਮਹਿਸੂਸ ਕਰਦਿਆਂ ਮੁਬਾਰਕਬਾਦ ਦਿੱਤੀ ਤੇ ਬੱਚਿਆਂ ਨੂੰ ਇਸੇ ਤਰ੍ਹਾਂ ਆਪਣੇ ਸ਼ਖ਼ਸੀਅਤ ਦਾ ਵਿਕਾਸ ਕਰਦੇ ਅੱਗੇ ਵਧਦੇ ਰਹਿਣ ਦਾ ਸੁਨੇਹਾ/ਸੰਦੇਸ਼ ਦਿੱਤਾ ਤੇ ਕਾਮਨਾ ਦਾ ਪ੍ਰਗਟਾਵਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਮਿਹਨਤ ਤੇ ਈਮਾਨਦਾਰੀ ਨਾਲ ਅੱਗੇ ਵਧਦੇ ਰਹਿਣ ਨਾਲ ਮਨ ਨੂੰ ਖਾਸ ਖੁਸ਼ੀ ਮਿਲਦੀ ਹੈ ਤੇ ਖਿਡਾਰੀਆਂ ਵਿੱਚ ਇਮਾਨਦਾਰੀ, ਮਿਹਨਤ, ਸਹਿਯੋਗ, ਮਿਲਵਰਤਣ ਤੇ ਸਹਿਣਸ਼ੀਲਤਾ ਵਰਗੇ ਗੁਣ ਪੈਦਾ ਹੁੰਦੇ ਹਨ ਜਿਨ੍ਹਾਂ ਦੀ ਪ੍ਰਾਪਤੀ ਨਾਲ ਗੁਣੀ ਮਨੁੱਖ ਬਣਦਾ ਹੈ, ਅਸੀਂ ਵੀ ਆਪਣੇ ਖਿਡਾਰੀ ਬੱਚਿਆਂ ਤੋਂ ਅਜਿਹੇ ਵਿਅਕਤੀ ਬਣਨ ਦੀ ਆਸ ਰੱਖਦੇ ਹਾਂ। ਮੰਚ ਸੰਚਾਲਨ ਕਰਦਿਆਂ ਮਾਸਟਰ ਪਰਮ ਵੇਦ ਨੇ ਕਿਹਾ ਕਿ ਮੰਜ਼ਿਲ ਤਾਂ ਨੇੜੇ ਹੁੰਦੀ ਹੈ ਪਰ ਰਸਤਾ ਬੜਾ ਬਿਖੜਾ ਹੁੰਦਾ ਹੈ, ਮਿਹਨਤ, ਲਗਨ, ਸਿਰੜ, ਸਿਦਕ, ਹੌਂਸਲੇ, ਦ੍ਰਿੜਤਾ, ਚਾਅ ਤੇ ਆਪਣਾ ਸਾਰਾ ਧਿਆਨ ਇੱਕ ਥਾਂ ਕੇਂਦਰਤ ਕਰਕੇ ਕੁੱਝ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਸਨਮਾਨ ਸਮਾਰੋਹ ਬਹੁਤ ਹੀ ਭਾਵਕਤਾ ਭਰੇ ਖੁਸ਼ਗਵਾਰ ਮਾਹੌਲ ਵਿੱਚ ਸਮਾਪਤ ਹੋਇਆ।

LEAVE A REPLY

Please enter your comment!
Please enter your name here