ਏਸ਼ੀਆ ਦੀ ਸਭ ਤੋ ਵੱਡੀ ਦਾਣਾ ਮੰਡੀ ਅੱਗੇ ਲਿਫਟਿੰਗ ਨਾ ਹੋਣ ਤੇ ਕਾਂਗਰਸ ਦੇ ਕਿਸਾਨ ਵਿੰਗ ਮਾਰਿਆ ਧਰਨਾ
ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਦੀ ਖੱਜਲ ਖੁਆਰੀ ਬੰਦ ਕਰੇ- ਕੋਟਲੀ
ਖੰਨਾ ,19 ਅਕਤੂਬਾਰ ( ਅਜੀਤ ਖੰਨਾ) ਏਸ਼ੀਆ ਦੀ ਸਭ ਤੋ ਵੱਡੀ ਦਾਣਾ ਮੰਡੀ ਖੰਨਾ ਵਿਖੇ ਕਿਸਾਨਾਂ ,ਆੜਤੀਆਂ ਤੇ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਲਿਫਟਿੰਗ ਨਾ ਹੋਣ ਦੀ ਮੰਗ ਨੂੰ ਲੈ ਕੇ ਕਾਂਗਰਸ ਦੇ ਕਿਸਾਨ ਵਿੰਗ ਵਲੋਂ ਧਰਨਾ ਮਾਰਿਆ ਗਿਆ ।ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਕੇਂਦਰ ਸਰਕਾਰ ਨੂੰ ਦੋਸ਼ੀ ਕਰਾਰ ਦਿੰਦਿਆ ਦੋਸ਼ ਲਾਇਆ ਕਿ ਦੋਂਵੇ ਸਰਕਾਰਾਂ ਦੀ ਮਿਲੀ ਭੁਗਤ ਸਦਕਾ ਦੇਸ਼ ਦਾ ਅੰਨਦਾਤਾ ਮੰਡੀਆਂ ਚ ਖੱਜਲ ਖੁਆਰ ਹੋ ਰਿਹਾ ਹਾਓ।ਲਿਫਟਿੰਗ ਨਾ ਹੋਣ ਕਾਰਨ ਮੰਡੀਆਂ ਚ ਸਪੇਸ ਨਹੀਂ ਹੈ।ਜਿਸ ਕਰਨ ਕਿਸਾਨਾਂ,ਮਜ਼ਦੂਰਾਂ ਤੇ ਆੜਤੀਆਂ ਨੂੰ ਮੁਸ਼ਕਲਾਂ ਆ ਰਹਿਆ ਹਨ। ਉਹਨਾਂ ਮਜ਼ਦੂਰਾਂ ਦੀ ਮਜਦੂਰੀ ਵਧਾਏ ਜਾਨ ਦੀ ਮੰਗ ਵੀ ਕੀਤੀ। ਉਹਨਾਂ ਇਹ ਵੀ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਨਾ ਮੰਨੀਆ ਤਾ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।ਧਰਨੇ ਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲਸਾਖਾ ਪਾਇਲ, ਸਮਰਾਲਾ ਦੇ ਇੰਚਾਰਜ ਰੁਪਿੰਦਰ ਰਾਜਾ ਗਿੱਲ , ਬਲਾਕ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ,ਨਗਰ ਕੌਂਸਲ ਪ੍ਰਧਾਨ ਕਮਲਜੀਤ ਲੱਧੜ , ਰਾਜੀਵ ਰਾਏ ਮਹਿਤਾ , ਸਾਬਕਾ ਚੇਅਰਮੈਨ ਗੁਰਦੀਪ ਰਸੂਲੜਾ ,ਅਜਮੇਰ ਪੁਰਬਾ ਭਰਭੂਰ ਚੰਦ ਬੈਕਟਰ, ਵਿਕਾਸ ਮਹਿਤਾ, ਬਲਬੀਰ ਸਿੰਘ ਭੱਟੀ, ਗੁਰਮੀਤ ਨਾਗਪਾਲ ਸਣੇ ਵੱਡੀ ਗਿਣਤੀ ਚ ਔਹਦੇਦਾਰਾ ਸੰਬੋਧਨ ਕੀਤਾ ਤੇ ਸੂਬਾ ਸਰਕਾਰ ਖਿਲਾਫ ਜਮ੍ਹਾ ਕਕੇ ਨਾਹਰੇਬਾਜੀ ਵੀ ਕੀਤੀ।
ਫੋਟੋ ਕੈਪਸ਼ਨ: ਗੁਰਕੀਰਤ ਕੋਟਲੀ ,ਲੱਖਾ ਪਾਇਲ ,ਰਾਜਾ ਗਿੱਲ ਤੇ ਇਕੋਲਾਹਾ ਧਰਨਾ ਦਿੰਦੇ ਹੋਏ( ਫੋਟੋ: ਅਜੀਤ ਖੰਨਾ)