ਬਾਬਾ ਬਕਾਲਾ ਸਾਹਿਬ, (ਯੋਗੇਸ਼ ਕੁਮਾਰ)- ਲੋਕ ਨਿਰਮਾਣ ਵਿਭਾਗ ’ਚ ਤਾਇਨਾਤ ਉਪ ਮੰਡਲ ਅਫਸਰ ਵੀ.ਕੇ.ਕਪੂਰ ਨੂੰ ਪੰਜਾਬ ਸਰਕਾਰ ਨੇ ਐਕਸੀਅਨ ਵਜੋਂ ਪਦਉਨਤ ਕੀਤਾ ਹੈ। ਇਸੇ ਦੌਰਾਨ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਵ-ਨਿਯੁਕਤ ਐਕਸੀਅਨ ਨੇ ਪਰਿਵਾਰ ਸਮੇਤ ਗੁਰੂ ਘਰ ਹਾਜ਼ਰੀ ਭਰੀ ਅਤੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਸਪੁਤਨੀ ਨੀਲੂ ਕਪੂਰ, ਬੇਟਾ ਅਨੁਰਾਗ ਕਪੂਰ, ਦਾਮਾਦ ਸਾਗਰ ਸਹਿਗਲ, ਬੇਟੀ ਧਾਰਾ ਕਪੂਰ ਸਹਿਗਲ, ਦੋਹਤੀ ਸਾਰਾ ਸਹਿਗਲ ਅਤੇ ਸੁਲੱਖਣ ਆਦਿ ਵੀ ਹਾਜ਼ਰ ਸਨ। ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਮੈਨੇਜਰ ਭਾਈ ਸਤਿੰਦਰ ਸਿੰਘ ਬਾਜਵਾ ਵੱਲੋਂ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੀ.ਕੇ.ਕਪੂਰ ਵੱਲੋਂ ਆਪਣੀ ਤਾਇਨਾਤੀ ਦੌਰਾਨ ਇਲਾਕੇ ਦੀਆਂ ਕਈ ਸੜਕਾਂ ਦਾ ਨਿਰਮਾਣ ਕਰਵਾਇਆ ਅਤੇ ਖਾਸਕਰ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਮੇਨ ਬਜ਼ਾਰ ਦੀ ਸੁੰਦਰਤਾ ਵਧਾਉਣ ਅਤੇ ਦਿੱਖ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ।
Boota Singh Basi
President & Chief Editor