ਐਨ.ਡੀ.ਆਰ.ਐਫ. ਦੀ ਟੀਮ ਨੇ ਸਰਦੂਲਗੜ੍ਹ ਵਿਖੇ ਦਿੱਤੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਟ੍ਰੇਨਿੰਗ

0
338

* ਸਕੂਲੀ ਬੱਚਿਆਂ ਨੂੰ ਵੀ ਦੱਸੀਆਂ ਘਰੇਲੂ ਉਪਕਰਣਾਂ ਰਾਹੀਂ ਕੁਦਰਤੀ ਆਫ਼ਤ ਤੋਂ ਬੱਚਣ ਦੀਆਂ ਤਕਨੀਕਾਂ
ਮਾਨਸਾ (ਸਾਂਝੀ ਸੋਚ ਬਿਊਰੋ) -ਹੜ੍ਹਾਂ ਦੀ ਸਥਿਤੀ ਵਿੱਚ ਸਹਾਇਤਾ ਟੀਮਾਂ ਦੇ ਆਉਣ ਤੋਂ ਪਹਿਲਾਂ ਘਰੇਲੂ ਉਪਕਰਣਾਂ ਰਾਹੀਂ ਕਿਵੇਂ ਆਪਣੀ ਅਤੇ ਕਿਸੇ ਹੋਰ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ, ਇਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਨਸਾ ਜ਼ਿਲ੍ਹੇ ਦੀ ਸਬ-ਡਵੀਜ਼ਨ ਸਰਦੂਲਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਰਦੂਲਗੜ੍ਹ ਵਿਖੇ ਐਨ.ਡੀ.ਆਰ.ਐਫ਼ ਦੀ ਟੀਮ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੋਕ ਡਰਿੱਲ ਦੌਰਾਨ ਟ੍ਰੇਨਿੰਗ ਦਿੱਤੀ ਗਈ। ਐਨ.ਡੀ.ਆਰ. ਐਫ. 7 ਬਟਾਲੀਅਨ ਬਠਿੰਡਾ ਦੇ ਡਿਪਟੀ ਕਮਾਂਡੈਂਟ ਸ਼੍ਰੀ ਅਜੇ ਵਰਮਾ ਨੇ ਇਸ ਮੌਕੇ ਮੌਜੂਦਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੁਦਰਤੀ ਆਫ਼ਤ ਤੋਂ ਬਚਾਅ ਸਬੰਧੀ ਜਾਣਕਾਰੀ ਹੋਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਸਕੂਲੀ ਵਿਦਿਆਰਥੀਆਂ ਤੋਂ ਵੀ ਡਰਿੱਲ ਕਰਵਾਈ। ਸ਼੍ਰੀ ਵਰਮਾ ਨੇ ਦੱਸਿਆ ਕਿ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਟੇ੍ਰਨਿੰਗ ਦਿੱਤੀ ਜਾਂਦੀ ਹੈ ਕਿ ਜੇਕਰ ਹੜ੍ਹ ਵਰਗੀ ਸਥਿਤੀ ਸਾਹਮਣੇ ਆਉਂਦੀ ਹੈ ਤਾਂ ਵੱਖ-ਵੱਖ ਵਿਭਾਗਾਂ ਵੱਲੋਂ ਕੀ-ਕੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਅਤੇ ਕਿਸ ਤਰ੍ਹਾਂ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ। ਅੱਜ ਦੀ ਮੌਕ ਡਰਿੱਲ ਦੌਰਾਨ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਘਰੇਲੂ ਵਸਤਾਂ ਤੋਂ ਬਣਾਏ ਗਏ ਬਚਾਅ ਉਪਕਰਣਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਮੌਕੇ ਸਾਨੂੰ ਘਬਰਾਉਣ ਦੀ ਥਾਂ ‘ਤੇ ਉਸ ਤੋਂ ਬਚਣ ਦੇ ਹੱਲ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਵਿਭਾਗਾਂ ਨੂੰ ਅਜਿਹੇ ਸਮੇਂ ਵਿੱਚ ਹੋਰ ਵੀ ਚੌਕਸ ਹੋਣ ਲਈ ਕਿਹਾ ਕਿ ਕਿਉਂਕਿ ਐਨ.ਡੀ.ਆਰ.ਐਫ. ਦੀ ਟੀਮ ਦੇ ਆਉਣ ਤੋਂ ਪਹਿਲਾਂ ਕਾਫ਼ੀ ਵਸਤਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ ਜਿਵੇਂ ਹੜ ਪੀੜਤ ਪਿੰਡਾਂ ਵਿੱਚ ਖਾਣ-ਪੀਣ ਦੀਆਂ ਵਸਤਾਂ, ਦਵਾਈਆਂ ਅਤੇ ਰਹਿਣ-ਸਹਿਣ ਦਾ ਪ੍ਰਬੰਧ ਆਦਿ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਮੇਂ-ਸਮੇਂ ‘ਤੇ ਲੋਕਾਂ ਨੂੰ ਹੜ੍ਹਾਂ ਦੀ ਸਥਿਤੀ ਤੋਂ ਬਚਾਅ ਕਿਵੇਂ ਕਰੀਏ ਸਬੰਧੀ ਜਾਗਰੂਕ ਵੀ ਕਰਨਾ ਚਾਹੀਦਾ ਹੈ। ਇਸ ਮੌਕੇ ਇੰਸਪੈਕਟਰ ਐਨ.ਡੀ.ਆਰ. ਐਫ. 7 ਬਟਾਲੀਅਨ ਬਠਿੰਡਾ ਸ਼੍ਰੀ ਮਨੋਜ ਭਾਰਦਵਾਜ, ਨਾਇਬ ਤਹਿਸੀਲਦਾਰ ਸ਼੍ਰੀ ਬਲਵਿੰਦਰ ਸਿੰਘ, ਐਸ.ਡੀ.ਈ. ਸਰਦੂਲਗੜ੍ਹ ਸ਼੍ਰੀ ਕਰਮਜੀਤ ਸਿੰਘ, ਐਸ.ਡੀ.ਈ. ਮਾਨਸਾ ਸ਼੍ਰੀ ਸੁਰਿੰਦਰ ਕੁਮਾਰ, ਏ.ਡੀ.ਓ. ਸ਼੍ਰੀ ਸੁਲੇਖ ਅਮਨ ਕੁਮਾਰ, ਐਸ.ਐਫ.ਓ. ਸ਼੍ਰੀ ਸੁਰਿੰਦਰ ਸਿੰਘ, ਸਬ ਫਾਇਰ ਅਫ਼ਸਰ ਸ਼੍ਰੀ ਸ਼ਾਮ ਲਾਲ, ਬੀ.ਡੀ.ਪੀ.ਓ. ਸਰਦੂਲਗੜ੍ਹ ਮੇਜਰ ਸਿੰਘ, ਮੈਡੀਕਲ ਅਫ਼ਸਰ ਡਾ. ਹਰਮੀਤ ਸਿੰਘ, ਏ.ਐਫ.ਐਸ.ਓ. ਸ਼੍ਰੀ ਰਾਜਿੰਦਰ ਸਿੰਘ, ਭੁਮੀ ਰੱਖਿਆ ਅਫ਼ਸਰ ਸ਼੍ਰੀ ਅੰਕਿਤ ਕੁਮਾਰ, ਵਧੀਕ ਨਿਗਰਾਨ ਇੰਜੀਨਿਅਰ ਬੁਢਲਾਡਾ ਇੰਜ. ਉੱਤਮ ਬਾਂਸਲ, ਵਧੀਕ ਨਿਗਰਾਨ ਇੰਜੀਨਿਅਰ ਮਾਨਸਾ ਇੰਜ. ਸਾਹਿਲ ਗੁਪਤਾ, ਲੈਕਚਰਾਰ ਮੈਡਮ ਨੀਤਿਕਾ, ਏ.ਆਰ. ਕੋਆਪਰੇਟਿਵ ਗੁਰਜਸਪ੍ਰੀਤ ਸਿੰਘ, ਐਸ.ਡੀ.ਓ. ਡਰੇਨਜ਼ ਮਾਨਸਾ ਸ਼੍ਰੀ ਜਸਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

LEAVE A REPLY

Please enter your comment!
Please enter your name here