ਐਲਾਨ ਤੋਂ ਚਾਰ ਮਹੀਨੇ ਬੀਤ ਜਾਣ ਬਾਅਦ ਵੀ ਪੁਰਾਣੀ ਪੈਨਸ਼ਨ ਨਾ ਲਾਗੂ ਹੋਣ ਤੇ ਕਰਮਚਾਰੀ ਚ ਗ਼ੁੱਸੇ ਦੀ ਲਹਿਰ
ਅੰਮ੍ਰਿਤਸਰ,
ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਮਟੀ ਦੇ ਫੈਸਲੇ ਅਨੁਸਾਰ ਅੱਜ ਐਨ ਪੀ ਐਸ ਕਰਮਚਾਰੀਆਂ ਨੇ ਮੁੱਖ ਮੰਤਰੀ ਦੇ ਐਲਾਨ ਅਤੇ ਅਧੂਰੇ ਨੋਟੀਫਿਕੇਸ਼ਨ ਦੇ ਪੰਜ ਮਹੀਨੇ ਬੀਤ ਜਾਣ ਵੀ ਪੁਰਾਣੀ ਪੈਨਸ਼ਨ ਜਮੀਨ ਪੱਧਰ ਤੇ ਲਾਗੂ ਨਹੀਂ ਹੋਈ ।ਇਸ ਦਾ ਰੋਸ ਪਰਗਟ ਕਰਨ ਲਈ ਸੁਬਾਈ ਪ੍ਰੈਸ ਸਕੱਤਰ ਅਤੇ ਜਿਲ੍ਹਾ ਕਨਵੀਨਰ ਡਾ ਸੰਤਸੇਵਕ ਸਿੰਘ ਸਰਕਾਰੀਆ ਦੀ ਅਗਵਾਈ ਵਿੱਚ ਕਾਲੇ ਬਿੱਲੇ ਲਗਾ ਅਤੇ ਐਨ ਪੀ ਐਸ ਐਕਟ ਦੀਆਂ ਕਾਪੀਆਂ ਫੂਕ ਤਿੱਖਾ ਰੋਹ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ ਅਪ੍ਰੈਲ ਮਹੀਨੇ ਤੋਂ ਜੀ ਪੀ ਐਫ ਕਟੌਤੀ ਸ਼ੁਰੂ ਨਾ ਹੋਣਾ, ਐਨ ਪੀ ਐਸ ਕਟੌਤੀ ਦਾ ਬੰਦ ਨਾ ਹੋਣਾ ਪੰਜਾਬ ਸਰਕਾਰ ਦੁਅਰਾ ਪੈਨਸ਼ਨ ਬਹਾਲੀ ਪ੍ਰਤੀ ਅਪਨਾਈ ਜਾ ਰਹੀ ਡੰਗ ਟਪਾਉ ਨੀਤੀ ਜ਼ਾਹਰ ਕਰਦਾ ਹੈ। ਯਾਦ ਰਹੇ ਅਕਤੂਬਰ 2022 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਜੀ ਵੱਲੋਂ ਐਨ ਪੀ ਐਸ ਮੁਲਾਜਮਾਂ ਲਈ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਸੀ। ਜਦੋਂ ਪੰਜ ਮਹੀਨੇ ਬੀਤ ਜਾਣ ਬਾਅਦ ਵੀ ਪੁਰਾਣੀ ਪੈਂਨਸ਼ਨ ਬਹਾਲੀ ਨੂੰ ਅਮਲੀ ਜਾਮਾਂ ਪੈੰਦਾ ਨਾ ਦਿਸਿਆ ਤਾਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ 26 ਫਰਵਰੀ 2023 ਨੂੰ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਗਿਆ। ਇਸ ਐਲਾਨ ਤੋੰ ਬਾਅਦ ਸਰਕਾਰ ਵੱਲੋਂ ਡੀ ਸੀ ਸੰਗਰੂਰ ਦੇ ਰਾਹੀਂ 16 ਮਾਰਚ ਨੂੰ ਮੀਟਿੰਗ ਦਾ ਸਮਾਂ ਦਿੱਤਾ ਜੋ ਕਿ ਬਾਅਦ ਵਿੱਚ ਬਾਰ ਬਾਰ ਬਦਲਦਿਆਂ 29 ਮਾਰਚ ਅਤੇ 6 ਅਪ੍ਰੈਲ ਕੀਤਾ ਗਿਆ। ਇਸ ਗੱਲ ਦਾ ਪੰਜਾਬ ਦੇ ਸੰਮੂਹ ਐਨ ਪੀ ਐਸ ਮੁਲਾਜਮਾਂ ਵਿੱਚ ਭਾਰੀ ਰੋਸ਼ ਫੈਲ ਗਿਆ। ਇਸ ਰੋਸ਼ ਵਜੋਂ ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਸੂਬਾ ਕਮੇਟੀ ਨੇ ਸੂਬਾ ਪੱਧਰੀ ਐਕਸ਼ਨਾ ਦਾ ਐਲਾਨ ਕੀਤਾ ਹੈ। ਇਸ ਤਹਿਤ ਅਪ੍ਰੈਲ ਦੇ ਪਹਿਲੇ ਹਫਤੇ ਨੂੰ ਕਾਲੇ ਬਿੱਲੇ ਲਾ ਕੇ ਮੁਲਾਜ਼ਮ ਕਾਲਾ ਹਫਤਾ ਮਨਾਉਣਗੇ, ਅਤੇ ਜੇਕਰ ਸਰਕਾਰ ਵੱਲੋਂ 6 ਅਪ੍ਰੈਲ ਦੀ ਮਿਥੀ ਗਈ ਮੀਟਿੰਗ ਸਬੰਧੀ ਕੋਈ ਟਾਲਮਟੋਲ ਕੀਤੀ ਗਈ ਜਾਂ ਸਾਰਥਕ ਸਿੱਟੇ ਨਹੀਂ ਆਏ ਤਾਂ 22 ਅਪ੍ਰੈਲ ਨੂੰ ਜਲੰਧਰ ਵਿਖੇ ਜਬਰਦਸਤ ਝੰਡਾ ਮਾਰਚ ਕੀਤਾ ਜਾਵੇਗਾ। ਆਗੂ ਇਸ ਤਿਆਰੀ ਵਿੱਚ ਜੁਟ ਚੁੱਕੇ ਹਨ ਕਿ ਕਿਵੇਂ ਇਸ ਮਾਰਚ ਰਾਹੀਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੀ ਪੋਲ ਖੋਲੀ ਜਾਵੇ। ਇਹ ਗੱਲ ਜਲੰਧਰ ਦੇ ਲੋਕਾਂ ਦੀ ਕਚਹਿਰੀ ਵਿੱਚ ਲਿਆਂਦੀ ਜਾਵੇਗੀ ਕਿ ਕਿਵੇਂ ਸਰਕਾਰ ਨੇ ਸਿਰਫ ਐਲਾਨ ਕਰਕੇ ਸਿਆਸੀ ਲਾਹੇ ਖੱਟੇ ਹਨ।ਇਸ ਮੌਕੇ ਤੇ ਹਰਪਾਲ ਕੌਰ, ਪ੍ਰੀਆ ਸ਼ਰਮਾ, ਨਵਨੀਤ ਕੌਰ, ਕਿਰਨਦੀਪ , ਸਰਬਜੀਤ ਕੌਰ , ਨਰਿੰਦਰ ਕੌਰ , ਕੰਵਲਜੀਤ ਕੌਰ ਅਤੇ ਰੂਤ ਆਦਿ ਮੁਲਾਜਮ ਹਾਜ਼ਰ ਸਨ।