ਐਨ ਪੀ ਐਸ ਮੁਲਾਜ਼ਮਾਂ ਸਾੜੀਆਂ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ  ਅੰਮ੍ਰਿਤਸਰ, ਰਾਜਿੰਦਰ ਰਿਖੀ

0
331
ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੇ ਬਲਾਕ ਅੰਮ੍ਰਿਤਸਰ-1, ਅੰਮ੍ਰਿਤਸਰ-3 ਅਤੇ ਵੇਰਕਾ ਦੇ ਮੁਲਾਜ਼ਮਾ ਵੱਲੋਂ ਜਿਲ੍ਹਾ ਕਨਵੀਨਰ ਡਾ ਸੰਤਸੇਵਕ ਸਿੰਘ ਸਰਕਾਰੀਆ , ਹਰਵਿੰਦਰ ਸਿੰਘ ਸੁਲਤਾਨਵਿੰਡ, ਅਮਰਜੀਤ ਸਿੰਘ ਕਲੇਰ, ਸੁੱਖਵਿੰਦਰ ਸਿੰਘ ਮਾਨ ਅਤੇ ਮਲਕੀਅਤ ਸਿੰਘ ਕੱਦਗਿੱਲ ਦੀ ਅਗਵਾਹੀ ਵਿੱਚ ਪੁਰਾਣੀ ਪੈਂਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।  ਇਸ ਦੌਰਾਨ ਆਗੂਆਂ ਦੱਸਿਆ ਕਿ ਦੋ ਮਹੀਨੇ ਦਾ ਲੰਮਾਂ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਐਨ ਪੀ ਐਸ ਮੁਲਾਜਮਾਂ ਨੂੰ ਨਾ ਤਾਂ ਜੀ ਪੀ ਐਫ ਨੰਬਰ ਹੀ ਅਲਾਟ ਹੋਇਆ ਅਤੇ ਨਾ ਹੀ ਇਸਦੀ ਕਟੌਤੀ ਸੁਰੂ ਹੋਈ ਹੈ। ਇਸਦੇ ਨਾਲ ਹੀ  ਪੰਜਾਬ ਸਰਕਾਰ ਤੋਂ  ਇਹ ਮੰਗ ਵੀ ਕੀਤੀ ਗਈ ਕਿ ਕੇਂਦਰ ਸਰਕਾਰ ਦੀ ਤਰਜ਼ ਉੱਪਰ 20 ਸਾਲ ਦੀ ਸੇਵਾ ਨੂੰ ,ਪੈਨਸ਼ਨ ਗਣਨਾ ਸਮੇਂ ਪੂਰੇ ਲਾਭ ਦਿੱਤੇ ਜਾਣ ।
ਇਸ ਸਮੇਂ  ਇਹ ਮੰਗ ਵੀ ਉਠਾਈ ਗਈ ਕਿ  ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਕਰਮਚਾਰੀਆਂ ਨੂੰ ਵੀ ਪੈਨਸ਼ਨ ਦਿੱਤੀ ਜਾਵੇ। ਜਿਲ੍ਹਾ ਪ੍ਰੀਸ਼ਦ ਅਤੇ ਐੱਸ ਐੱਸ ਏ/ ਰਸਮਾ ਅਧੀਨ ਕੀਤੀ ਨੌਕਰੀ ਦੇ ਸਮਾਂਕਾਲ  ਨੂੰ ਪੈਂਨਸ਼ਨ ਦਾ ਲਾਭ ਗਿਣਦੇ ਸਮੇਂ ਰੈਗੂਲਰ ਨੌਕਰੀ ਦੇ ਸਮੇਂ ਵਿੱਚ ਜੋੜਿਆ ਜਾਵੇ।ਹਰਵਿੰਦਰ ਕੱਥੂਨੰਗਲ, ਸੁੱਚਾ ਸਿੰਘ ਟਰਪਈ , ਮੋਹਨਜੀਤ ਸਿੰਘ ਵੇਰਕਾ ਅਤੇ ਹਰਮਨਦੀਪ ਸਿੰਘ ਭੰਗਾਲੀ ਨੇ ਦੱਸਿਆ ਕਿ ਐਨ ਪੀ ਐਸ ਅਧੀਨ ਆਉੰਦੇ ਅੱਜ ਦੇ ਮੁਲਾਜ਼ਮਾਂ ਨੇ ਅਪਣੀ ਸੇਵਾਕਾਲ ਦੇ ਮੁੱਢਲੇ ਤਿੰਨ ਤੋਂ ਪੰਜ ਸਾਲ ਠੇਕਾ ਅਧਾਰ ਤੇ ਨਿਗੁਣੀਆਂ ਤਨਖਾਹਾਂ ਤੇ ਲਾਏ ਹਨ।  ਅੱਜ ਜਦੋਂ ਇਹਨਾ ਮੁਲਾਜਮਾਂ ਦੀ ਜਦੋਂ  ਪੈਂਨਸ਼ਨ ਤੈਅ ਕੀਤੀ ਜਾਣੀ ਹੈ ਤਾਂ ਸਿਰਫ ਰੈਗੁਲਰ ਸੇਵਾ ਦੇ ਸਮੇ ਨੂੰ ਹੀ ਗਿਣਿਆ ਜਾਵੇਗਾ। ਰੈਗੁਲਰ ਸੇਵਾ ਦਾ ਸਮਾਂ ਘੱਟ ਰਹਿ ਜਾਣ ਕਾਰਨ ਬਹੁਤ ਸਾਰੇ ਮੁਲਾਜਮ ਸਾਥੀ ਪੈਨਸ਼ਨ ਦਾ ਪੂਰਾ ਲਾਭ ਨਹੀਂ ਲੈ ਸਕਣਗੇ। ਇਸ ਤਰਾਂ ਅੱਜ ਦੇ ਐਨ ਪੀ ਐਸ ਮੁਲਾਜਮ ਦੋਹਰੀ ਮਾਰ ਹੇਠ ਹਨ ਇੱਕ ਤਾਂ ਠੇਕੇ ਦੀ ਸੇਵਾ ਦੌਰਾਨ ਨਿਗੁਣੀਆਂ ਤਨਖਾਹਾਂ ਉਤੋਂ ਠੇਕੇ ਦੌਰਾਨ ਨਿਭਾਈ ਸੇਵਾ ਦਾ ਨਾ ਗਿਣਿਆ ਜਾਣਾ। ਇਸ ਲਈ ਸਰਕਾਰ ਪੈੰਨਸ਼ਨ ਦਾ ਲਾਭ ਮਿਥਦੇ ਸਮੇਂ ਸਾਡੇ ਦੁਆਰਾ ਰੈਗੁਲਰ ਸੇਵਾਕਾਲ ਦੇ ਨਾਲ ਨਾਲ ਠੇਕੇ ਉੱਪਰ ਕੀਤੀ ਸਰਵਿਸ ਦੀ ਗਣਨਾ ਕਰਨ ਦਾ ਵੀ ਪ੍ਰਾਵਧਾਨ ਰੱਖੇ।
ਮੰਗਲ ਟਾਂਡਾ, ਅਮਰੀਕ ਸਿੰਘ,ਜਰਨੈਲ ਸਿੰਘ ਅਜਨਾਲਾ,  ਨੇ ਅੱਗੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਟਾਲ ਮਟੋਲ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ। ਇਸ ਸਮੇਂ ਉਪਰੋਕਤ ਤੋਂ ਇਲਾਵਾ ਬੀਈਓ ਯਸ਼ਪਾਲ,ਹਰਜਿੰਦਰ ਸਿੰਘ ਸਠਿਆਲਾ,ਸਤਿੰਦਰ ਸਿੰਘ ਬਾਠ, ਜਰਨੈਲ ਸਿੰਘ ਅਜਨਾਲਾ, ਗੁਰਦੀਪ ਸਿੰਘ ਅਜਨਾਲਾ, ਦਿਨੇਸ਼ ਭੱਲਾ, ਹਰਗੋਪਾਲ ਸਿੰਘ, ਭੁਪਿੰਦਰ ਸਿੰਘ ਗਿੱਲ,  ਸਤਨਾਮ ਸਿੰਘ ਛੀਨਾ, ਕਸ਼ਮੀਰ ਸਿੰਘ ਸੋਹੀ,ਸਨਰਾਜ ਸਿੰਘ ਕੱਥੂਨੰਗਲ, ਜਗਦੀਪ ਸਿੰਘ ਜਲਾਲਪੁਰਾ, ਲਖਬੀਰ ਸਿੰਘ ,ਯਾਦਵਿੰਦਰ ਸਿੰਘ ਸੰਧੂ, ਹਰਮੀਤ ਸਿੰਘ ਜੌਲੀ,ਇੰਦਰਪ੍ਰੀਤ ਸਿੰਘ ਆਦਿ ਮੁਲਾਜਮ ਹਾਜਰ ਸਨ।

LEAVE A REPLY

Please enter your comment!
Please enter your name here