ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਹਲਕੇ ਦੇ ਨਾਲ-ਨਾਲ ਪੂਰੇ ਜਿਲੇ ਤੇ ਪੰਜਾਬ ਦੀ ਕੀਤੀ ਗੱਲ-ਧੁੰਨਾ

0
140

ਤਰਨ ਤਾਰਨ,ਸਾਂਝੀ ਸੋਚ ਬਿਊਰੋ
ਵਿਧਾਨ ਸਭਾ ਸੈਸ਼ਨ ਦੌਰਾਨ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਚੁੱਕੇ ਗਏ ਵੱਖ ਵੱਖ ਮੁੱਦਿਆਂ ਇਕੱਲੇ ਹਲਕਾ ਖਡੂਰ ਸਾਹਿਬ ਲਈ ਨਹੀਂ ਬਲਕੇ ਜ਼ਿਲਾ ਤਰਨਤਾਰਨ ਦੀ ਖੁਸ਼ਹਾਲੀ ਦਾ ਰਸਤਾ ਹੈ ਇਸ ਤੇ ਗੱਲ ਕਰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਨੇ ਕਿਹਾ ਐਮ ਐਲ ਏ ਲਾਲਪੁਰਾ ਵੱਲੋਂ ਪੰਜਾਬ ਵਿੱਚ ਬਹੁਤ ਸਾਰੇ ਮੁਹੱਲਿਆਂ ਵਿੱਚ ਜੋ ਬਿਜਲੀ ਦੀਆਂ ਤਾਰਾਂ ਲੋਕਾਂ ਦੇ ਕੋਠਿਆਂ ਉੱਤੋਂ ਲੰਘਦੀਆਂ ਹਨ ਉਸ ਗੱਲ ਨੂੰ ਵਿਧਾਨ ਸਭਾ ਵਿਚ ਰੱਖਣਾ ਪੂਰੇ ਪੰਜਾਬ ਦੀ ਗੱਲ ਕਰਨ ਦਾ ਸਮਾਂਨ ਸੀ। ਲਾਲਪੁਰਾ ਨੇ ਆਪਣੇ ਹਲਕੇ ਨਾਲ ਸਬੰਧਤ ਬਿਆਸ ਦਰਿਆ ਵੱਲੋਂ ਹਰ ਸਾਲ ਪਾਣੀ ਨਾਲ ਹਜ਼ਾਰਾਂ ਏਕੜ ਫਸਲ ਤਬਾਹ ਕਰਨਾ ਦਾ ਮੁੱਦਾ ਵੀ ਵਿਧਾਨ ਸਭਾ ਵਿੱਚ ਚੁੱਕਿਆ ਜਿਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਬੰਨ੍ਹ ਉਂਤੇ ਆ ਰਹੇ ਕਰੋੜਾਂ ਰੁਪਏ ਦੇ ਖਰਚੇ ਦੀ ਗੱਲ ਕਰਦਿਆਂ ਵਿਸ਼ਵਾਸ਼ ਦੁਆਇਆ ਹੈ ਕਿ ਅਸੀਂ ਵਿੱਤ ਮੰਤਰਾਲੇ ਨਾਲ ਵਿਚਾਰ ਕਰਨ ਉਪਰੰਤ ਇਹ ਬੰਨ੍ਹ ਨੂੰ ਬਣਾਉਣ ਲਈ ਸਾਰਥਕ ਕਦਮ ਚੁੱਕਾਂਗੇ। ਲਾਲਪੁਰਾ ਨੇ ਇਸਦੇ ਜਵਾਬ ਵਿੱਚ ਕਿਹਾ ਕਿ ਅਸੀਂ ਹਰ ਸਾਲ ਕਰੋੜਾਂ ਰੁਪਏ ਹਰਜਾਨੇ ਵਜੋਂ ਦੇ ਰਹੇ ਹਾਂ ਜਿਸ ਦਾ ਕੁਝ ਪਰਸੈਂਟ ਹੀ ਇਕ ਵਾਰੀ ਬੰਨ੍ਹ ਤੇ ਲਾ ਕੇ ਹਰ ਸਾਲ ਹੋ ਰਹੇ ਖਰਾਬੇ ਅਤੇ ਸਬੰਧਤ ਅਫਸਰ ਵੱਲੋਂ ਲੋਕਾਂ ਨੂੰ ਖੱਜਲਖੁਆਰੀ ਤੋਂ ਬਚਿਆ ਜਾ ਸਕਦਾ ਹੈ। ਅੰਤ ਵਾਲੇ ਦਿਨ ਉਨ੍ਹਾਂ ਵੱਲੋਂ ਗੋਇੰਦਵਾਲ ਸਾਹਿਬ ਦੇ ਇੰਡੀਆਂ ਫਸ਼ਟ ਨਿਊਕਲੀਅਰ ਕਪਲੈਕਸ ਦੀ ਗੱਲ ਕਰਦਿਆਂ ਕਿਹਾ ਕਿ ਇਹ ਕੰਪਲੈਕਸ ਇੰਡੀਆ ਦਾ ਪਹਿਲੇ ਨੰਬਰ ਦਾ ਕੰਪਲੈਕਸ ਸੀ ਜਿਸ ਨੂੰ ਸਾਬਕਾ ਸਰਕਾਰਾਂ ਵੱਲੋਂ ਅਨਦੇਖਾ ਦਾ ਸ਼ਿਕਾਰ ਕੀਤਾ ਗਿਆ ਅੱਜ ਇਸ ਕੰਪਲੈਕਸ ਦੀਆਂ ਲੱਗਭੱਗ ਫੈਕਟਰੀਆਂ ਬੰਦ ਪਈਆਂ ਹਨ ਜੋ ਇੱਕਾ ਦੁੱਕਾ ਵੱਡੇ ਪ੍ਰਜੈਕਟ ਹਨ ਉਨ੍ਹਾਂ ਵਿਚ ਇਲਾਕੇ ਦੇ ਲੋਕਲ ਵਰਕਰਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਜਿਸ ਨਾਲ ਇਸ ਹਲਕੇ ਦੇ ਨਹੀਂ ਪੂਰੇ ਜ਼ਿਲ੍ਹੇ ਦੇ ਨੌਜਵਾਨ ਵਿਹਲੇ ਹੋਣ ਦੇ ਨਾਲ-ਨਾਲ ਨਸ਼ਿਆਂ ਦੇ ਵੀ ਆਦੀ ਹੋ ਰਹੇ ਹਨ ਉਨ੍ਹਾਂ ਕਿਹਾ ਕਿ ਤਰਨਤਾਰਨ ਬਾਡਰ ਜਿਲੇ ਦੀ ਪੂਰੀ ਨੌਜਵਾਨੀ ਨੂੰ ਇੱਕਲਾ ਇਹ ਕੰਪਲੈਕਸ ਹੀ ਖੁਸ਼ਹਾਲੀ ਦੇ ਰਸਤੇ ਤੇ ਲੱਜਾ ਸਕਦਾ ਹੈ ਇਸ ਲਈ ਸਰਕਾਰ ਇਸ ਵੱਲ ਵਿਸ਼ੇਸ਼ ਧਿਆਨ ਦੇਵੇ।

LEAVE A REPLY

Please enter your comment!
Please enter your name here