ਐਰੀਜ਼ੋਨਾ ਸੂਬੇ ਵਿੱਚ ਬਾਰਡਰ ਏਜੰਟਾਂ ਨੇ ਮਿਲੀਅਨ ਡਾਲਰ ਦੀ ਕੀਮਤ ਦਾ ਫੈਂਟਾਨਾਇਲ ਜ਼ਬਤ ਕੀਤਾ

0
219
ਨਿਊਯਾਰਕ,27 ਅਗਸਤ (ਰਾਜ ਗੋਗਨਾ)—ਅਮਰੀਕੀ ਕਸਟਮ ਅਤੇ ਬਾਰਡਰ ਅਧਿਕਾਰੀਆਂ ਨੇ ਮੈਕਸੀਕੋ ਦੇ ਉੱਤਰ ਵਾਲੇ ਪਾਸੇ ਤੋ ਤਕਰੀਬਨ 80 ਮੀਲ ਦੀ ਦੂਰੀ ਤੇ ਗਿੱਲਾ ਬੇਂਡ ਨਾ ਦੇ ਇਲਾਕੇ ਦੇ ਨੇੜਿਉ ਇਕ ਹਾਈਵੇਅ ਉੱਤੇ ਏਜੰਟਾਂ ਨੇ ਇਕ ਨੇ ਇਕ ਚਿੱਟੇ ਰੰਗ ਦੀ ਇਕਵਿਨੋਕਸ ਗੱਡੀ ਚਲਾ ਰਹੀ ਅੋਰਤ ਨੂੰ ਰੋਕਿਆ ਅਤੇ ਜਦੋ ਉਸ ਦੀ ਗੱਡੀ ਦੀ ਜਦੋ ਤਲਾਸ਼ੀ ਲਈ ਤਾਂ ਸੁਰੱਖਿਆ ਅਧਿਕਾਰੀਆਂ ਨੇ ਬੈਗਾਂ ਵਿੱਚ ਕਾਲੇ ਰੰਗ ਦੀ ਟੇਪ ਵਿੱਚ ਲਪੇਟੇ ਹੋਏ ਪੈਕੇਜ ਮਿਲੇ ਅਤੇ ਨਾਲ ਹੀ ਐਕਸਲ  ਗ੍ਰੀਸ ਵਿੱਚ ਲਿਪਟੇ ਸੈਲੋਫੇਨ ਜੋ ਕਿ ਨਸ਼ੀਲੇ ਪਦਾਰਥਾ ਦੀ ਗੰਧ ਨੂੰ ਛੁਪਾਉਣ ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਲਗਭਗ 200 ਪੌਂਡ ਫੈਂਟਨਾਇਲ ਮਿਲੀ ਜਿਸ ਦੀ ਕੀਮਤ 3 ਮਿਲੀਅਨ ਡਾਲਰ ਬਣਦੀ ਹੈ ਜ਼ਬਤ ਕੀਤੀ ਗਈ। ਫੈਡਰਲ ਅਧਿਕਾਰੀਆਂ ਨੇ ਬੁੱਧਵਾਰ ਨੂੰ ਐਰੀਜ਼ੋਨਾ ਵਿੱਚ ਸਰਹੱਦੀ ਗਸ਼ਤੀ ਏਜੰਟਾਂ ਨੇ  ਉਹਨਾ ਦੇ ਨਾਂ ਜਾਰੀ ਨਹੀਂ ਕੀਤੇ ਜਿੰਨਾ ਵਿੱਚ ਡਰਾਈਵਰ ਅਤੇ ਉਸਦੀ ਮਹਿਲਾ ਯਾਤਰੀ ਜੋ ਇਸ ਗੱਡੀ ਵਿੱਚ ਸਨ ਉਹਨਾਂ ਨੂੰ ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਦਹੇਠ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਲਈ ਸਥਾਨਕ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here