ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਬਲਾਕ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਸੰਧੂ ਦਾ ਸਨਮਾਨ

0
265

ਚੋਹਲਾ ਸਾਹਿਬ/ਤਰਨ ਤਾਰਨ, (ਨਈਅਰ) -ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਬਲਾਕ ਸਿੱਖਿਆ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਸ.ਜਸਵਿੰਦਰ ਸਿੰਘ ਸੰਧੂ ਆਪਣੀ ਸਖਤ ਮਿਹਨਤ ਸਦਕਾ ਲਗਾਤਾਰ ਬੁਲੰਦੀਆਂ ਨੂੰ ਛੋਹ ਰਹੇ ਹਨ।ਹਾਲ ਹੀ ਵਿੱਚ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਲੋਂ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਇਸੇ ਲੜੀ ਤਹਿਤ ਅੱਜ ਐਲੀਮੈਂਟਰੀ ਟੀਚਰਜ਼ ਯੂਨੀਅਨ ਬਲਾਕ ਨੂਰਦੀ ਵਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਜਿਸ ਵਿੱਚ ਪਿਛਲੇ ਸਮੇਂ ਦੌਰਾਨ ਪਦ-ਉੱਨਤ ਹੋਏ ਸੈਂਟਰ ਸਕੂਲ ਮੁਖੀਆਂ,ਬੀ.ਈ.ਈ.ਓਜ਼ ਤੇ ਸਟੇਟ ਐਵਾਰਡ ਪ੍ਰਾਪਤ ਜੁਝਾਰੂ ਸਾਥੀ ਅਤੇ ਖਾਸ ਤੌਰ ਤੇ 2021 ਵਿੱਚ ਸਟੇਟ ਐਵਾਰਡ ਪ੍ਰਾਪਤ ਬੀ.ਈ.ਈ.ਓ ਚੋਹਲਾ ਸਾਹਿਬ ਸ.ਜਸਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਐਲੀਮੈਂਟਰੀ ਟੀਚਰਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੱਬੂ ਦਾ ਵੀ ਵਿਸ਼ੇਸ ਸਨਮਾਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਪ੍ਰਬੰਧਨ ਅਤੇ ਸੰਚਾਲਨ ਨੈਸ਼ਨਲ ਐਵਾਰਡੀ ਸ.ਅਮਰਜੀਤ ਸਿੰਘ ਬੁੱਗਾ ਅਤੇ ਉਹਨਾਂ ਦੇ ਮਿਹਨਤੀ ਸਟਾਫ ਵੱਲੋਂ ਕੀਤਾ ਗਿਆ। ਇਸ ਖਾਸ ਪ੍ਰਬੰਧਨ ਲਈ ਐਲੀਮੈਂਟਰੀ ਟੀਚਰਜ਼ ਯੂਨੀਅਨ ਵਲੋਂ ਬਲਾਕ ਨੂਰਦੀ ਦੀ ਪ੍ਰਸ਼ੰਸਾ ਕੀਤੀ ਗਈ। ਇਸ ਵਿਸ਼ੇਸ਼ ਮੌਕੇ ਤੇ ਅਮਰਜੀਤ ਸਿੰਘ ਬੁੱਘਾ ਨੈਸ਼ਨਲ ਅਵਾਰਡੀ,ਹਰਜਿੰਦਰਪ੍ਰੀਤ ਸਿੰਘ ਬਲਾਕ ਸਿੱਖਿਆ ਅਫ਼ਸਰ ਨੂਰਦੀ,ਗੁਰਵਿੰਦਰ ਸਿੰਘ ਬੱਬੂ,ਮਨਿੰਦਰ ਸਿੰਘ (ਸੈਂਟਰ ਸਕੂਲ ਮੁਖੀ) ਮਾਣੋਚਾਹਲ,ਸਤਪਾਲ ਸਿੰਘ(ਸੈਂਟਰ ਸਕੂਲ ਮੁਖੀ) ਸ਼ਹਿਬਾਜ ਸਿੰਘ,ਗੁਰਲਵਦੀਪ ਸਿੰਘ(ਸਟੇਟ ਅਵਾਰਡੀ),ਸਰਬਰਿੰਦਰ ਸਿੰਘ(ਸਟੇਟ ਅਵਾਰਡੀ),ਕੰਵਲਦੀਪ ਸਿੰਘ ਢਿਲੋਂ, ਅਮਨਦੀਪ ਸਿੰਘ(ਸਕੂਲ ਮੁਖੀ) ਬਾਕੀਪੁਰ,ਮਹਿੰਦਰ ਰਾਜਨ (ਸੈਂਟਰ ਸਕੂਲ ਮੁਖੀ) ਮੁਨਾਰੇਵਾਲਾ,ਸਰਬਜੀਤ ਸਿੰਘ(ਸੈਂਟਰ ਸਕੂਲ ਮੁਖੀ),ਰਵੀਦੀਪ ਕੌਰ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here