ਐਲੀਮੈਂਟਰੀ ਟੀਚਰ ਯੂਨੀਅਨ (ਰਜਿ:) ਤਰਨ ਤਾਰਨ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਹੋਈ ਚੋਣ

0
104

ਗੁਰਵਿੰਦਰ ਸਿੰਘ ਬੱਬੂ ਅਤੇ ਸੁਖਵਿੰਦਰ ਸਿੰਘ ਧਾਮੀ ਨੂੰ ਲਗਾਤਾਰ ਦੂਜੀ ਵਾਰ ਮਿਲੀ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਅਹਿਮ ਜਿੰਮੇਵਾਰੀ

ਤਰਨ ਤਾਰਨ,

ਐਲੀਮੈਂਟਰੀ ਟੀਚਰ ਯੂਨੀਅਨ (ਰਜਿ:) ਪੰਜਾਬ ਨਿਰੋਲ ਪ੍ਰਾਇਮਰੀ ਅਧਿਆਪਕਾਂ ਦੀ ਮਾਂ ਜੱਥੇਬੰਦੀ ਹੈ ਜੋ ਪਿਛਲੇ ਕਈ ਸਾਲਾਂ ਤੋਂ ਪ੍ਰਾਇਮਰੀ ਕਾਡਰ ਦੀ ਅਗਵਾਈ ਕਰਦੀ ਆ ਰਹੀ ਹੈ।ਸੂਬਾ ਟੀਮ ਵੱਲੋਂ ਮਿਲੇ ਹੁਕਮਾਂ ਤਹਿਤ ਅੱਜ ਤਰਨ ਤਾਰਨ ਵਿਖੇ ਈਟੀਯੂ ਦੀ ਤਰਨ ਤਾਰਨ ਦੀ ਜ਼ਿਲ੍ਹਾ ਟੀਮ ਦੀ ਚੋਣ ਸਟੇਟ ਬਾਡੀ ਮੈਂਬਰ ਸ.ਸਰਬਜੀਤ ਸਿੰਘ ਖਡੂਰ ਸਾਹਿਬ ਅਤੇ ਸ.ਮਨਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਕਰਵਾਈ ਗਈ ਹੈ। ਇਸ ਚੁਣੀ ਗਈ ਜ਼ਿਲ੍ਹਾ ਕਾਰਜਕਾਰਨੀ ਵਿੱਚ ਬੀਈਈਓ ਜਸਵਿੰਦਰ ਸਿੰਘ ਸੰਧੂ,ਬੀਈਈਓ ਹਰਜਿੰਦਰ ਪ੍ਰੀਤ ਸਿੰਘ ਨੂੰ ਸਰਪ੍ਰਸਤ, ਗੁਰਵਿੰਦਰ ਸਿੰਘ ਬੱਬੂ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਧਾਮੀ ਨੂੰ ਜ਼ਿਲ੍ਹਾ ਜਨਰਲ ਸਕੱਤਰ ਦੀ ਅਹਿਮ ਜਿੰਮੇਵਾਰੀ ਸੌਂਪੀ ਗਈ।ਇਸ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਵੱਜੋਂ ਨਿਰਮਲ ਸਿੰਘ, ਸੱਤਪਾਲ ਸਿੰਘ, ਸਤਨਾਮ ਸਿੰਘ, ਮੀਤ ਪ੍ਰਧਾਨ ਵੱਜੋਂ ਰਾਜਨ ਕੁਮਾਰ, ਮਨਜੀਤ ਸਿੰਘ ਪਾਰਸ,ਪ੍ਰਭਦੀਪ ਸਿੰਘ ਦੀ ਚੋਣ ਕੀਤੀ ਗਈ ਹੈ।ਅਮਨਦੀਪ ਸਿੰਘ ਨੂੰ ਖਜ਼ਾਨਚੀ, ਅਮਰਜੀਤ ਸਿੰਘ ਬੁੱਘਾ ਨੂੰ ਪ੍ਰੈੱਸ ਸਕੱਤਰ,ਸਤਪਾਲ ਸਿੰਘ,ਸੁਖਦੇਵ ਸਿੰਘ,ਹਰਭਿੰਦਰ ਸਿੰਘ,ਪ੍ਰਭਜੋਤ ਸਿੰਘ ਨੂੰ ਜਥੇਬੰਦਕ ਸਕੱਤਰ,ਸੁਖਜਿੰਦਰ ਸਿੰਘ,ਹਰਪਿੰਦਰ ਸਿੰਘ,ਵਿਕਰਮ ਸਿੰਘ,ਸੰਦੀਪ ਸਿੰਘ,ਰਜਿੰਦਰ ਸਿੰਘ ਨੂੰ ਤਾਲਮੇਲ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ ਹੈ।ਸਟੇਟ ਬਾਡੀ ਵੱਲੋਂ ਸਾਰੇ ਪ੍ਰਾਇਮਰੀ ਅਧਿਆਪਕਾਂ ਨੂੰ ਅਪੀਲ ਕੀਤੀ ਹੈ ਕਿ ਆਓ ਇੱਕ ਜੁਟ ਹੋ ਕੇ ਪ੍ਰਾਇਮਰੀ ਕਾਡਰ ਨੂੰ ਦਰਪੇਸ਼ ਮੁਸ਼ਕਲਾਂ ਲਈ ਇਕੱਠੇ ਲੜੀਏ।ਚੁਣੇ ਗਏ ਅਹੁਦੇਦਾਰਾਂ ਵੱਲੋਂ ਵਿਸ਼ਵਾਸ਼ ਦਵਾਇਆ ਗਿਆ ਹੈ ਕਿ ਉਹ ਹਮੇਸ਼ਾ ਦੀ ਤਰਾਂ ਪੂਰੀ ਇਮਾਨਦਾਰੀ ਨਾਲ ਹੱਕ-ਸੱਚ ਦੀ ਹਰ ਇਕ ਲੜਾਈ ਲਈ ਹਮੇਸ਼ਾ ਤਿਆਰ ਰਹਿਣਗੇ ਅਤੇ ਆਪਣੀ ਮਾਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸਕੂਲ ਪੱਧਰ ਤੱਕ ਪਹੁੰਚ ਕਰਨਗੇ।ਇਸ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਨਵ ਨਿਯੁਕਤ ਬੀਈਈਓ ਸ.ਰਣਜੀਤ ਪ੍ਰੀਤ ਸਿੰਘ ਤੋਂ ਇਲਾਵਾ ਮਹਿੰਦਰ ਰਾਜਨ, ਹਰਵਿੰਦਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਬੀਰ ਸਿੰਘ, ਇੰਦਰਜੀਤ ਸਿੰਘ, ਰਾਜਵਿੰਦਰ ਸਿੰਘ, ਗੁਰਲਵਦੀਪ ਸਿੰਘ,ਵਰਿਆਮ ਸਿੰਘ,ਨਿਰਮਲ ਸਿੰਘ,ਅਰਵਿੰਦਰ ਸਿੰਘ ਐਰੀ,ਕੁਲਦੀਪ ਸਿੰਘ, ਪ੍ਰਦੀਪ ਧਵਨ,ਅਮਨਦੀਪ ਸਿੰਘ,ਮਨਜੀਤ ਸਿੰਘ, ਸੁਖਜੀਤ ਸਿੰਘ, ਗੌਰਵ ਗੁਪਤਾ, ਗੁਰਸੇਵਕ ਸਿੰਘ,ਬਲਜੀਤ ਸਿੰਘ,ਬਰਿੰਦਰਜੀਤ ਸਿੰਘ,ਬਰਿੰਦਰ ਸਿੰਘ,ਮੈਡਮ ਸ਼ਰਮੀਲੀ, ਅਰਵਿੰਦਰ ਕੌਰ,ਪਰਮਜੀਤ ਕੌਰ,ਹਰਬੰਸ ਸਿੰਘ, ਗੁਰਵੇਲ ਸਿੰਘ,ਪ੍ਰਭਦੀਪ ਸਿੰਘ,ਮਨਬੀਰ ਸਿੰਘ, ਰਾਣਾਪ੍ਰਤਾਪ ਸਿੰਘ,ਨਵਿਤ,ਗੁਰਵਿੰਦਰ ਸੰਧਾ, ਨਰਿੰਦਰ ਕੁਮਾਰ,ਗਗਨਦੀਪ,ਸਾਜਨਪ੍ਰੀਤ ਸਿੰਘ,ਅਜੇ ਕੁਮਾਰ, ਗੁਰਪ੍ਰੀਤ ਸਿੰਘ,ਜਸਵਿੰਦਰ ਕੁਮਾਰ, ਸੁਖਬੀਰ ਸਿੰਘ ਆਦਿ ਅਧਿਆਪਕ ਹਾਜਰ ਸਨ।

LEAVE A REPLY

Please enter your comment!
Please enter your name here