ਐਲੀਮੈਂਟਰੀ ਸਮਾਰਟ ਸਕੂਲ ਰਾਏਪੁਰ ਚੌਬਦਾਰਾਂ ਵਿਖੇ ਸਲਾਨਾ ਸਮਾਗਮ ਆਯੋਜਿਤ 

0
28
ਐਲੀਮੈਂਟਰੀ ਸਮਾਰਟ ਸਕੂਲ ਰਾਏਪੁਰ ਚੌਬਦਾਰਾਂ ਵਿਖੇ ਸਲਾਨਾ ਸਮਾਗਮ ਆਯੋਜਿਤ
 * ਬੱਚੇ ਦੇਸ ਦਾ ਭਵਿੱਖ ਹਨ-ਨਿਰਭੈ ਮਾਲੋਵਾਲ
* ਨਵਨੀਤ ਕੌਰ ਨੇ ਫਿਨਲੈਂਡ ਦੇ ਦੌਰੇ ਦਾ ਤਜ਼ਰਬਾ ਕੀਤਾ ਸਾਂਝਾ
ਖੰਨਾ,30 ਮਾਰਚ ( ਅਜੀਤ ਖੰਨਾ ) ਇੱਥੋ 20 ਕਿਲੋਮੀਟਰ ਦੂਰ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰਾਏਪੁਰ ਚੋਬਦਾਰਾਂ ਵਿਖੇ ਮੁੱਖ ਅਧਿਆਪਕ ਅਤੇ ਸੂਬਾ ਪ੍ਰਧਾਨ ਪੰਜਾਬ ਰਾਜ ਈ ਟੀ ਟੀ ਯੂਨੀਅਨ ਦੀ ਅਗਵਾਈ ਹੇਠ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।ਜਿਸ  ਨੂੰ ਸਕਮਬੋਧਨ ਬੋਲਦਿਆਂ ਸ: ਨਿਰਭੈ ਸਿੰਘ ਮਾਲੋਵਾਲ ਨੇ ਕਿਹਾ ਕਿ ਬੱਚੇ ਦੇਸ ਦਾ ਭਵਿਖ ਹਨ ਅਤੇ ਹਰੇਕ ਬੱਚੇ ਨੂੰ ਮੁਫਤ ਅਤੇ ਲਾਜਮੀ ਸਿਖਿਆ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ। ਉਨਾਂ ਕਿਹਾ ਕਿ ਸਰਕਾਰੀ ਸਕੂਲ ਵਿਚ ਹਰ ਤਰਾਂ ਦੀ ਸਹੂਲਤ ਹੈ ਤੇ ਸਭ ਨੂੰ ਇਸਦਾ ਫਾਇਦਾ ਲੈਣਾ ਚਾਹੀਦਾ ਹੈ।ਇਸ ਮੋਕੇ ਤੇ ਬੋਲਣਿਆ  ਸੈਂਟਰ ਹੈੱਡ ਟੀਚਰ ਖਮਾਣੋਂ ਮੈਡਮ ਨਵਰੀਤ ਕੌਰ ਨੇ ਆਪਣੇ ਫਿਨਲੈਂਡ ਦੌਰੇ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਵਿਦੇਸ਼ਾਂ ਚ ਬੱਚੇ ਤੇ 6 ਸਾਲਾਂ ਤੱਕ ਕੋਈ ਵੀ ਮਾਨਸਿਕ ਤਣਾਅ ਨਹੀਂ ਪਾਇਆ ਜਾਂਦਾ। ਉਹ ਸਭ ਕੁਝ ਸਮਾਜ ਵਿਚੋਂ ਸਿਖਦਾ ਹੈ।ਜਿਆਦਾ ਲਿਖਤੀ ਕੰਮ ਨਹੀਂ ਦਿਤਾ ਜਾਂਦਾ  ਹੈ।ਜਿਸ ਕਰਕੇ ਉਸਦਾ ਸਰਬਪੱਖੀ ਵਿਕਾਸ ਹੁੰਦਾ ਹੈ। ਉਨਾਂ  ਮਾਪਿਆਂ ਨੂੰ ਅਪੀਲ ਕਰਦਿਆ ਕਿਹਾ ਕਿ ਆਪਣੇ ਬੱਚਿਆਂ ਦੇ ਸਰਕਾਰੀ ਸਕੂਲਾ ਵਿੱਚ ਦਾਖ਼ਲ ਕਰਵਾਉਣ ।ਇਸ ਮੌਕੇ ਤੇ ਬੋਲਦਿਆਂ ਸੈਂਟਰ ਹੈੱਡ ਟੀਚਰ ਕਪੂਰਗੜ ਅਨਿਲ ਬਾਂਸਲ ਨੇ ਕਿਹਾ ਕਿ ਸਾਨੂੰ ਸਰਕਾਰ ਦੁਆਰਾ ਦਿੱਤੀਆ ਸਹੂਲਤਾ ਦਾ ਲਾਭ ਲੈਣਾ ਚਾਹੀਦਾ ਹੈ।ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਕਿਤਾਬਾਂ ਤੇ  ਵਰਦੀ ਮੁਫ਼ਤ ਦਿਤੀ ਜਾਂਦੀ ਹੈ ਤੇ ਕੋਈ  ਫ਼ੀਸ ਨਹੀਂ ਲਈ ਜਾਂਦੀ। ਜਿਸਦਾ ਦਾ ਮਾਪਿਆਂ ਨੂੰ ਫ਼ਾਇਦਾ ਲੈਣਾ ਚਾਹੀਦਾ ਹੈ।ਇਸ ਮੋਕੇ ਤੇ ਬੋਲਦਿਆਂ ਯੂਥ ਆਗੂ ਦਰਸਨ ਸਿੰਘ ਦਰਸੀ ਨੇ ਕਿਹਾ ਕਿ ਸਰਕਾਰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ।ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਕੂਲ ਦਾ ਕੋਈ ਵੀ ਕੰਮ ਹੋਵੇ ਓਹ ਹਰ ਹਾਲਤ ਵਿੱਚ ਕਰਵਾਉਣਗੇ।ਇਸ ਮੋਕੇ ਤੇ ਜਸਪ੍ਰੀਤ ਸਿੰਘ ਪਰਮਿੰਦਰ ਸਿੰਘ ਕਪੂਰਗੜ , ਪਿਆਰਾ ਸਿੰਘ ਮੈਂਬਰ , ਅਮਰੀਕ ਸਿੰਘ ਮੈਂਬਰ, ਗੁਰਪ੍ਰੀਤ ਸਿੰਘ ਗੱਗੀ ਆਦਿ ਸ਼ਾਮਲ ਸਨ ।

ਫੋਟੋ ਕੈਪਸ਼ਨ: ਸਮਾਗਮ ਦੀਆਂ ਵੱਖ ਵੱਖ ਤਸਵੀਰਾਂ ( ਤਸਵੀਰਾਂ: ਅਜੀਤ ਖੰਨਾ )

LEAVE A REPLY

Please enter your comment!
Please enter your name here