ਐਸਬੀਆਈ ਖੰਨਾ ਦੀ ਮੁੱਖ ਸ਼ਾਖਾ ਵੱਲੋਂ ਦੀਵਾਲੀ ਤੇ ਰੰਗੋਲੀ ਬਣਾ ਕੀਤਾ ਗਾਹਕਾਂ ਦਾ ਸਵਾਗਤ 

0
84

ਐਸਬੀਆਈ ਖੰਨਾ ਦੀ ਮੁੱਖ ਸ਼ਾਖਾ ਵੱਲੋਂ ਦੀਵਾਲੀ ਤੇ ਰੰਗੋਲੀ ਬਣਾ ਕੀਤਾ ਗਾਹਕਾਂ ਦਾ ਸਵਾਗਤ

ਸਾਨੂੰ ਸਭ ਨੂੰ ਮਨ ਅੰਦਰ ਦੀਵੇ ਜਗਾਉਣੇ ਦੀ ਲੋੜ- ਚੀਫ਼ ਬੈਂਕ ਮੈਨੇਜਰ
ਕਿਹਾ-ਆਪਣੇ ਗਾਹਕਾਂ ਨੂੰ ਵੱਧ ਤੋ ਵੱਧ ਸਹੂਲਤਾਂ ਦੇਣਾ  ਐਸਬੀਆਈ ਦਾ ਮੁੱਖ ਮਕਸਦ

ਖੰਨਾ,30 ਅਕਤੂਬਰ (ਅਜੀਤ ਖੰਨਾ) ਦੀਵਾਲੀ ਦੇ ਸ਼ੁੱਭ ਮੌਕੇ ਉੱਤੇ ਐਸਬੀਆਈ ਦੀ  ਮੁੱਖ ਸ਼ਾਖਾ (ਬੱਸ ਸਟੈਂਡ ਖੰਨਾ) ਦੇ ਮੁਲਾਜ਼ਮਾਂ ਵੱਲੋਂ ਵਿਭਾਗੀ ਸੇਵਾ ਦੇ ਨਾਲ ਨਾਲ ਗਾਹਕਾਂ ਦੇ ਸਵਾਗਤ ਚ ਰੰਗੋਲੀ ਬਣਾ ਕੇ ਇਸ ਖੁਸ਼ੀਆਂ ਭਰੇ ਤਿਉਹਾਰ ਉੱਤੇ ਗਾਹਕਾਂ ਦਾ ਸਵਾਗਤ ਕੀਤਾ ਗਿਆ।ਰੰਗੋਲੀ ਰਮਨਦੀਪ ਤੇ ਰੀਆ ਚਾਵਲਾ ਵੱਲੋ ਤਿਆਰ ਕੀਤੀ ਗਈ।ਇਸ ਮੌਕੇ ਗੱਲਬਾਤ ਕਰਦੇ ਹੋਏ ਬੈਂਕ ਦੇ ਚੀਫ਼ ਮੈਨੇਜਰ ਕੁਲਦੀਪ ਕੁਮਾਰ ਨੇ ਕਿਹਾ ਦੀਵਾਲੀ ਖੁਸ਼ੀਆ ਭਰਿਆ ਤਿਉਹਾਰ ਹੈ।ਸਾਨੂੰ ਸਭ ਨੂੰ ਇਸ ਤਿਉਹਾਰ ਨੂੰ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ।ਸਾਨੂੰ ਆਪਣੇ ਮਨ ਅੰਦਰ ਦੀਵੇ ਬਾਲਣੇ ਚਾਹੀਦੇ ਹਨ ਤੇ ਇੱਕ ਦੂਜੇ ਨਾਲ ਖੁਸ਼ੀ ਸਾਂਝੀ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕੇ ਗਾਹਕਾਂ ਨੂੰ ਵੱਧ ਤੋ ਵੱਧ ਸਹੂਲਤਾਂ ਦੇਣਾ ਐਸਬੀਆਈ ਬੈਂਕ ਦਾ ਮੁੱਖ ਮਕਸਦ ਹੈ।ਇਸ ਮੌਕੇ ਹੋਰਨਾਂ ਤੋ ਇਲਾਵਾ ਡਿਪਟੀ ਮੈਨੇਜਰ ਸੁਲੇਖ ਚੰਦ, ਕੈਸ਼ ਅਫ਼ਸਰ ਮੋਨਿਕਾ ਕੌਸ਼ਲ, ਸੀਨੀਅਰ ਐਸੋਸੀਏਟ ਗੁਰਜਿੰਦਰ ਕੌਰ,ਐਸੋਸੀਏਟ ਨੀਰਜ ਵਾਲੀਆ,ਸੀਨੀਅਰ ਐਸੋਸੀਏਟ ਦਲਵੀਰ ਕੌਰ ਕਲੇਰ, ਰੋਬਿਨ, ਅਮਿਤ, ਅਮਨਿੰਦਰ ਸਿੰਘ, ਗਗਨਦੀਪ ਚਮਕੌਰ ਸਿੰਘ, ਦਰਸ਼ਨ ਸਿੰਘ, ਕਰਮ ਸਿੰਘ, ਆਭੂਸ਼ੇਕ ਸਿੰਘ ਵੀ ਮਜੂਦ  ਸਨ।ਇਸ ਤੋ ਇਲਾਵਾ ਗਾਹਕ ਰਾਜਵੀਰ ਸਿੰਘ ਲਿਬੜਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਫੋਟੋ ਕੈਪਸ਼ਨ: ਖੰਨਾ30 ਅਕਤੂਬਰ,ਏਐਸ ਖੰਨਾ,01
ਰੰਗੋਲੀ ਕੋਲ ਯਾਦਗਾਰੀ ਤਸਵੀਰ ਖਿਚਵਾਉਂਦੇ ਬੈਂਕ ਮੁਲਾਜ਼ਮ ( ਤਸਵੀਰ: ਅਜੀਤ ਖੰਨਾ)

LEAVE A REPLY

Please enter your comment!
Please enter your name here