ਐਸਬੀਆਈ ਬੈਂਕ ਚ ਪੈਨਸ਼ਨਰਾਂ ਨੂੰ ਦਿਤੀ ਵੱਖ ਵੱਖ ਤਰਾਂ ਦੀ ਜਾਣਕਾਰੀ
ਸਾਨੂੰ ਆਪਣਾ ਓਟੀਪੀ ਨੰਬਰ ਕਿਸੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ -ਮਹਿਮੀ
ਖੰਨਾ,26 ਸਤੰਬਰ ( ਅਜੀਤ ਸਿੰਘ ਖੰਨਾ )
ਐਸਬੀਆਈ ਬੈਂਕ ਚ ਵੱਖ ਵੱਖ ਵਿਭਾਗਾਂ ਦੇ ਪੈਨਸ਼ਨਰਾਂ ਨੂੰ ਅਲੱਗ ਅਲੱਗ ਕਿਸਮ ਦੀ ਬੈਂਕ ਜਾਣਕਾਰੀ ਦੇਣ ਸੰਬੰਧੀ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ । ਇਸ ਮੀਟਿੰਗ ਚ ਬੈਂਕ ਚੀਫ਼ ਮੈਨੇਜਰ ਬਲਕਾਰ ਸਿੰਘ , ਮਨੈਜਰ ਦੀਪਤੀ ਕੁੰਨਰਾ ਅਤੇ ਬੈਂਕ ਅਫ਼ਸਰ ਐੱਚਐੱਸ ਮਹਿਮੀ ਨੇ ਪੈਨਸ਼ਨਰਾਂ ਨੂੰ ਸੰਬੋਧਨ ਕੀਤਾ। ਪੈਨਸ਼ਨਰਾਂ ਨੂੰ ਮੁਖ਼ਾਤਬ ਹੁੰਦਿਆਂ ਬੈਂਕ ਅਫ਼ਸਰ ਐੱਚਐੱਸ ਮਹਿਮੀ ਨੇ ਦੱਸਿਆ ਕਿ ਏਟੀਐਮ ਚ ਪੈਸੇ ਕਢਵਾਉਂਦੇ ਵਕਤ ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣਾ ਕਾਰਡ ਨੰਬਰ ਨਹੀਂ ਦੱਸਣਾ ਚਾਹੀਦਾ ਤੇ ਨਾ ਹੀ ਕਿਸੇ ਨਾਲ ਓਟੀਪੀ ਨੰਬਰ ਸ਼ੇਅਰ ਕਰਨਾ ਚਾਹੀਦਾ ਹੈ।ਐੱਚਐੱਸ ਮਹਿਮੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆ ਇਹ ਵੀ ਜਾਣਕਾਰੀ ਦਿਤੀ ਕਿ ਪੈਨਸ਼ਨਰਾਂ ਨੇ ਕਿੰਝ ਲੋਨ ਲੈਣਾ ਤੇ ਕਿੰਝ ਡੀਐੱਸਪੀ ਅਕਾਊਂਟ ਖੋਲਣੇ ਹਨ। ਉਹਨਾਂ ਪੈਨਸ਼ਨਰਾਂ ਨੂੰ ਐਸਬੀਆਈ ਬੈਂਕ ਵਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਸਹੂਲਤਾਂ ਤੋ ਵੀ ਵਾਕਫ ਕਰਵਾਇਆ ।ਹੋਰਨਾਂ ਤੋ ਇਲਾਵਾ ਮੀਟਿੰਗ ਚ ਡਾਕਟਰ ਐਨਪੀ ਸਿੰਘ ਵਿਰਕ, ਪ੍ਰੇਮ ਸਿੰਘ ਬਚਿੱਤਰ ਸਿੰਘ , ਰੁਲਦਾ ਰਾਮ ,ਮੇਹਰ ਸਿੰਘ ਦਲਜੀਤ ਸਿੰਘ ਤੇ ਪ੍ਰਿੰ: ਦਲਜੀਤ ਸਿੰਘ ਵੀ ਮਜੂਦ ਸਨ।