ਐਸਵਾਈਐਲ ਦੇ ਮੁੱਦੇ ਤੇ ਬਵਾਲ ਖੜਾ ਕਰਨ ਦੀ ਬਜਾਏ ਪੰਜਾਬ ਦੇ ਪਾਣੀ ਤੇ ਹੱਕ ਮਜਬੂਤ ਕਰੋ: ਗਿੱਲ

0
33

ਨਸੀਹਤ : ਪੰਜਾਬ ਦੀ ਪ੍ਰਬੂਸੱਤਾ ਦੀ ਬਹਾਲੀ ਲਈ ਇਕਸੁਰਤਾ ਦਿਖਾਓ

ਬਿਆਸ ਬਲਰਾਜ ਸਿੰਘ ਰਾਜਾ
ਇੱਕ ਦੂਸਰੇ ਦੀਆਂ ਕਮੀਆਂ ਕੱਢਣ ਦੀ ਬਜਾਏ ਅਦਾਲਤੀ ਫੈਸਲੇ ਦਾ ਤੋੜ ਲੱਭੋ

ਅੰਮ੍ਰਿਤਸਰ : ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ:) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਸਤਲੁਜ਼ ਯੁਮਨਾ ਲੰਿਕ ਨਹਿਰ ਮਾਮਲੇ ‘ਚ ਪੰਜਾਬ ਦੀ ਸਿਆਸਤ ‘ਚ ਉਠੇ ਬਵਾਲ ਤੇ ਆਪਣੀ ਪ੍ਰਤੀਕਿਿਰਆ ਜ਼ਾਹਰ ਕਰਦਿਆਂ ਕਿਹਾ ਕਿ, “ਇਹ ਆਪਸੀ ਬਹਿਸ ਦੇ ਨਾਲ ਹਲ ਹੋਣ ਵਾਲਾ ਮੁੱਦਾ ਨਹੀਂ ਹੈ,ਬਲਕਿ ਇਸ ਤੇ ਸਟੇਟ ਨੂੰ ਇਕ ਇਕਸੁਰਤਾ ਦਿਖਾਉਂਣੀ ਚਾਹੀਦੀ ਹੈ”

ਉਨ੍ਹਾ ਨੇ ਕਿਹਾਕਿ ਸਮੇਂ ਸਮੇਂ ਅਨੁਸਾਰ ਰਾਜਨੇਤਾ ਨੇ ਜੋ ਵੀ ਐਸਵਾਈਐਲ ਨੂੰ ਲੈਕੇ ਫੈਸਲੇ ਲਏ ਸੀ ਉਨ੍ਹਾ ਫੈਸਲਿਆਂ ਨੂੰ ਨੂੰ ਕਿਵੇਂ ਬੇਅਸਰ ਕੀਤਾ ਜਾਵੇ ਇਸ ਵਿਸ਼ੇ ਤੇ ਚਰਚਾ ਕਰਨੀ ਚਾਹੀਦੀ ਹੈ।

ਉਨ੍ਹਾ ਨੇ ਮੱੁਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵਲੋਂ ਸਰਕਾਰ ਦੇ ਵਿਰੋਧੀ ਖੇਂਮੇ ‘ਚ ਵਿਚਰਨ ਵਾਲੀਆਂ ਸਮੂਹ ਰਾਜਸੀ ਧਿਰਾਂ ਦੇ ਲੀਡਰਾਂ ਨੂੰ ਕੀਤੇ ਖੁੱੱਲ੍ਹੇ ਚੈਲੰਜ਼ ਦੌਰਾਨ ਸਿਆਸੀ ਪਾਰਟੀਆਂ ਦੀਆਂ ਕਮੀਆਂ ਕਮਜੋਰੀਆਂ ਨੂੰ ਜੱਗ ਜ਼ਾਹਰ ਕਰਨ ਤੋਂ ਇਲਾਵਾ ਹੋਰ ਕੋਈ ਟੀਚਾ ਨਹੀਂ ਹੈ।

ਪੰਜਾਬ ਦੇ ਸਮੂਹ ਰਾਜਨੀਤਕ ਦਲਾਂ ਨੂੰ ਅਜਿਹਾ ਫੈਸਲਾ ਐਸਵਾਈਐਲ ਦੇ ਮੁੱਦੇ ਤੇ ਦੇਣਾ ਚਾਹੀਦਾ ਹੈ ਜੋ ਆਉਂਣ ਵਾਲੀਆਂ ਪੀੜੀਆਂ ਲਈ ਰਾਹ ਦਸੇਰਾ ਬਣ ਸਕੇ ਅਤੇ ਪੰਜਾਬ ਦੇ ਪਾਣੀ ਤੇ ਰਿਪੇਰੀਅਨ ਲਾਅ ਦਾ ਅਸਰ ਨਾ ਹੋ ਸਕੇ।

ਉਨ੍ਹਾ ਨੇ ਕਿਹਾ ਕਿ ਹਰ ਰਾਜਨੀਤਕ ਪਾਰਟੀ ਨੂੰ ਕਨੂੰਨਦਾਨਾ,ਵਿਸ਼ੇ ਨਾਲ ਸਬੰਧਿਤ ਮਾਹਰਾ ਦੀ ਕਮੇਟੀ ਬਣਾਕੇ ਮਾਣਯੋਗ ਸਰਵ ਉਚ ਅਦਾਲਤ ਦੇ ਫੈਸਲੇ ਦਾ ਤੋੜ ਲੱਭਣ ਵਲ ਤਰਜ਼ੀਹ ਦੇਣੀ ਚਾਹੀਦੀ ਹੈ।

ਇੱਕ ਸਵਾਲ ਦੇ ਜਵਾਬ ‘ਚ ਸ੍ਰ ਸਤਨਾਮ ਸਿੰਘ ਗਿਲ ਨੇ ਕਿਹਾ ਕਿ ਜੇਕਰ ਮੌਜੂਦਾ ਹਾਕਮ ਪਿਛਲੀਆਂ ਸਰਕਾਰਾਂ ਦੇ ਫੈਸਲਿਆਂ ਤੋਂ ਨਾਖੁਸ਼ ਹਨ ਤਾਂ ਪੰਜਾਬ ਦੀ ਪ੍ਰਭੂਸੱਤਾ ਅਤੇ ਖੁਦ ਮੁਖਤਿਆਰੀ ਨੂੰ ਕਮਜੋਰ ਕਰਦੇ ਫੈਸਲੇ ਪ੍ਰਸਤਾਵ ਲਿਆ ਕੇ ਰੱਦ ਕਰ ਦੇਣੇ ਚਾਹੀਦੇ ਹਨ।

LEAVE A REPLY

Please enter your comment!
Please enter your name here