ਡੇਵਿਡ ਟਾਰਟਰ ਮੇਅਰ ਫੇਅਰ-ਫੈਕਸ ਵਰਜੀਨੳਾ ਨੇ ਐਸ਼ ਆਰ ਐਸੋਸੇਸਟਸ ਅਕਾਊਟਸ ਆਫ਼ਿਸ ਦਾ ਉਦਘਾਟਨ ਰਿਬਨ ਕੱਟ ਕਰਕੇ ਕੀਤਾਂ।ਸੁਰਿੰਦਰ ਸਿੰਘ ਰਹੇਜਾ ਜੋ ਇਸ ਟੈਕਸ ਸੰਸਥਾ ਦੇ ਸੀ ਈ ਓ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।ਸਭ ਤੋਂ ਪਹਿਲਾਂ ਸਾਰਿਆਂ ਨੂੰ ਵਧਾਈ ਦਿੰਦੇ ਕਿਹਾ ਕਿ ਤੁਹਾਡੇ ਸਹਿਯੋਗ ਸਦਕਾ ਬਿਜ਼ਨਸ ਦੀ ਕਾਮਯਾਬੀ ਹੋਈ ਹੈ।ਚੈਂਬਰ ਆਫ਼ ਕਾਮਰਸ ਮੁਖੀ ਦੀਆਂ ਸੇਵਾਵਾਂ ਦਾ ਜ਼ਿਕਰ ਕਰਦੇ ਕਿਹਾ ਕਿ ਅੱਜ ਮੇਅਰ ਡੇਵਿਡ ਟਾਰਟਰ ਸਾਡੇ ਵਿੱਚ ਹਨ। ਜਿੰਨਾ ਨੇ ਅੱਜ ਨਵੇਂ ਆਫ਼ਿਸ ਦਾ ਉਦਘਾਟਨ ਕੀਤਾ। ਮੇਰੇ ਪ੍ਰੀਵਾਰ ਲੱਕੀ ਰਹੇਜਾ ,ਮੇਰੀਆਂ ਬੇਟੀਆਂ ਦਾ ਅਹਿਮ ਰੋਲ ਰਿਹਾ ਹੈ। ਸੰਨੀ ਰਹੇਜਾ ਦੀ ਹਮਾਇਤ ਨੇ ਕਾਫੀ ਮਦਦ ਕੀਤੀ ਹੈ। ਮੇਰੇ ਕਲਾਇੰਟ ਮੇਰੇ ਲਈ ਮੇਰੀ ਕਾਮਯਾਬੀ ਹਨ। ਮੈਂ ਸਾਰਿਆਂ ਨੂੰ ਸ਼ੁਭ ਇੱਛਾਵਾਂ ਦਿੰਦਾ ਹਾਂ।
ਉਦਘਾਟਨ ਉਪਰੰਤ ਮੇਅਰ ਤੇ ਉਸ ਦੀ ਟੀਮ ਨੇ ਆਫ਼ਿਸਸ ਦਾ ਦੋਰਾ ਕੀਤਾ ਤੇ ਵਧੀਆ ਪ੍ਰਬੰਧ ਬਾਰੇ ਜ਼ਿਕਰ ਕੀਤਾ।
ਸਮੁੱਚਾ ਸਮਾਗਮ ਬਹੁਤ ਹੀ ਵਧੀਆ ਰਿਹਾ। ਜਿੱਥੇ ਰਹੇਜਾ ਸਾਹਿਬ ਦੇ ਗਾਹਕਾਂ ਤੇ ਸਹਿਯੋਗੀਆਂ ਤੋਂ ਇਲਾਵਾ ਆਫੀਸ਼ਲਾ ਨੇ ਸ਼ਮੂਲੀਅਤ ਕੀਤੀ ਤੇ ਨਵੇਂ ਆਫ਼ਿਸ ਦੀਆਂ ਵਧਾਈਆਂ ਤੇ ਕਾਮਯਾਬੀ ਦੀ ਕਾਮਨਾ ਕੀਤੀ। ਰਹੇਜਾ ਦੇ ਵੱਡੇ ਭਰਾਵਾਂ ,ਬੇਟੀਆਂ,ਦਮਾਦ ਤੇ ਪੱਤਰਕਾਰਾਂ ਵੱਲੋਂ ਇਸ ਸਮਾਗਮ ਦੀ ਰੋਣਕ ਵਧਾਈ। ਲੱਕੀ ਰਹੇਜਾ ਹਰ ਗੈਸਟ ਨੂੰ ਨਿੱਜੀ ਤੋਰ ਤੇ ਮਿਲਕੇ ਸਾਰੀ ਸਥਿਤੀ ਬਾਰੇ ਦੱਸ ਰਹੇ ਨਜ਼ਰ ਆਏ।ਗੁਰਿੰਦਰ ਸਿੰਘ ਪੰਨੂ , ਹਰਜੀਤ ਸਿੰਘ ਹੁੰਦਲ , ਸੁਰਮੁਖ ਸਿੰਘ ਮਾਣਕੂ ਤੇ ਰਹੇਜਾ ਸਾਹਿਬ ਦੇ ਕਲਾਇਟਲ ਵੱਲੋਂ ਢੇਰ ਸਾਰੀਆਂ ਸ਼ੁਭਨਾਵਾ ਦਿਤੀਆ।
ਆਸ ਹੈ ਕਿ ਰਹੇਜਾ ਸਾਹਿਬ ਦਾ ਨਵਾਂ ਆਫ਼ਿਸ ਨਵੀਆਂ ਪੈੜਾਂ ਪਾਵੇਗਾ ।
Boota Singh Basi
President & Chief Editor