ਬਿਆਸ 25 ਅਪ੍ਰੈਲ (ਬਲਰਾਜ ਸਿੰਘ ਰਾਜਾ )
ਹਲਕਾ ਬਾਬਾ ਬਕਾਲਾ ਸਾਹਿਬ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਪੈਂਦੇ ਥਾਣਾ ਖਲਚੀਆਂ ਵਿਖੇ ਕੁਝ ਦਿਨ ਹੀ ਪਹਿਲਾਂ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਵੱਲੋਂ ਥਾਣਾ ਮੁਖੀ ਦੀ ਡਿਊਟੀ ਸੰਭਾਲੀ ਗਈ ਕੁਝ ਹੀ ਦਿਨਾਂ ਵਿਚ ਬਹੁਤ ਜ਼ਿਆਦਾ ਸੁਧਾਰ ਹੋ ਚੁੱਕਾ ਹੈ ,ਜਿਸ ਵਿੱਚ ਛੋਟੀਆਂ-ਮੋਟੀਆਂ ਚੋਰੀਆਂ ਅਤੇ ਕਈ ਵਾਰਦਾਤਾਂ ਨੂੰ ਠੱਲ੍ਹ ਪਾਈ ਗਈ ਹੈ, ਆਮ ਜਨਤਾ ਤੋਂ ਪਤਾ ਲੱਗਦਾ ਹੈ ਕਿ ਜਿੱਥੇ ਚੋਰ ਉਚੱਕਿਆਂ ਨੂੰ ਠੱਲ੍ਹ ਪਾਈ ਹੈ ਓਥੇ ਪੁਲੀਸ ਮੁਲਾਜ਼ਮਾਂ ਦੀ ਡਿਊਟੀ ਵਿੱਚ ਵੀ ਕਾਫ਼ੀ ਬਦਲਾਵ ਆਇਆ ਹੈ, ਕਿਸੇ ਕਿਸਮ ਦੀ ਰਿਸ਼ਵਤ ਰਿਸ਼ਵਤਖੋਰੀ ਅਤੇ ਆਮ ਜਨਤਾ ਨਾਲ ਦੁਰਵਿਹਾਰ ਨਹੀਂ ਹੋ ਰਿਹਾ , ਇਹ ਸਭ ਕੁਝ ਇਕ ਚੰਗੇ ਤੇ ਈਮਾਨਦਾਰ ਤੇ ਕੰਟਰੋਲ ਵਾਲੇ ਅਫਸਰ ਦੀ ਨਿਸ਼ਾਨੀ ਹੈ ਗੱਲਬਾਤ ਦੌਰਾਨ ਸਬਇੰਸਪੈਕਟਰ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਅਸੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਇਸ ਦੇ ਨਾਲ ਨਾਲ ਆਮ ਜਨਤਾ ਦਾ ਵੀ ਸਾਥ ਜ਼ਰੂਰੀ ਹੈ।ਅਸੀਂ ਆਮ ਪਬਲਿਕ ਨਾਲ ਮਿਲ ਕੇ ਚੱਲਾਂਗੇ ਮੈਨੂੰ ਆਸ ਹੈ ਕਿ ਇਸ ਇਲਾਕੇ ਜਨਤਾ ਦਾ ਪੂਰਾ ਪੂਰਾ ਸਾਥ ਦੇਵੇਗੀ ।
Boota Singh Basi
President & Chief Editor