ਐਸ.ਸੀ/ਬੀ.ਸੀ ਅਧਿਆਪਕ ਯੁਨੀਅਨ ਵੱਲੋਂ ਵਿਭਾਗ ਦੇ ਤੁਗਲਕੀ ਹੁਕਮਾਂ ਦੀ ਪੁਰਜੋਰ ਨਿੰਦਾ

0
159

ਐੱਸ.ਸੀ/ਬੀ.ਸੀ ਅਧਿਆਪਕ ਯੂਨੀਅਨ ਪੰਜਾਬ ਦੀ ਜਿਲ੍ਹਾ ਇਕਾੀ ਲੁਧਿਆਣਾ ਦੀ ਮੀਟੰਗ ਦੌਰਾਨ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਸਕੂਲਾਂ ਦੇ ਲੈਕਚਰਾਰਾਂ ਨੂੰ ਉੰਨ੍ਹਾਂ ਦੀ ਸਹਿਮਤੀ ਤੋਂ ਬਗੈਰ ਐਮੀਨੈਂਸ ਸਕੂਲਾਂ ਵਿੱਚ ਭੇਜਣ ਤੋਂ ਇਲਾਵਾ ਮਿਡਲ ਸਕੂਲਾਂ ਦੇ ਅਧਿਆਪਕਾਂ ਨੂੰ ਵਿਿਦਆਰਥੀਆਂ ਦੀ ਘੱਟ ਗਿਣਤੀ ਦੀ ਆੜ ਵਿੱਚ ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਸ਼ਿਫਟ ਕਰਨ ਦੇ ਤੁਗਲਕੀ ਫੁਰਮਾਨ ਦੀ ਪੁਰਜੋਰ ਨਿੰਦਾ ਕੀਤੀ।ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਲੈਕ: ਬਲਵਿੰਦਰ ਸਿੰਘ ਲਤਾਲਾ ਅਤੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੰਗਣਾਂ ,ਸਰਗਰਮ ਆਗੂਆਂ ਰਣਜੀਤ ਸਿੰਘ ਹਠੂਰ,.ਹਰਭਿੰਦਰ ਸਿੰਘ ਮੁੱਲਾਂਪੁਰ ਅਤੇ ਮਨੋਹਰ ਸਿੰਘ ਦਾਖਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਆਖਿਆ ਕਿ ਇੱਕ ਪਾਸੇ ਤਾਂ ਸਰਕਾਰ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਕਾਰਨ ਦੇ ਦਾਅਵੇ ਕਰ ਰਹੀ ਹੈ ਦੁਜੇ ਪਾਸੇ ਸਕੂਲਾਂ ਵਿੱਚੋਂ ਸਟਾਫ ਸ਼ਿਫਟ ਕਰਕੇ ਬੁੱਤਾ ਸਾਰਿਆ ਜਾ ਰਿਹਾ ਹੈ।ਅਧਿਆਪਕਾਂ ਨੂੰ ਦੂਰ ਦੁਰਾਡੇ ਸਕੂਲਾਂ ਵਿੱਚ ਭੇਜਣ ਸਦਕਾ ੳਨੁੰਂ੍ਹਾਂ ਵਿੱਚ ਬੇਚੈਨੀ ਪਸਰ ਰਹੀ ਹੈ।ਆਗੂਆਂ ਨੇ ਸਰਕਾਰ ਨੂੰ ਇਸ ਮਸਲੇ ਦੇ ਸਾਰਥਕ ਤੇ ਲੋਕਤੰਤਰੀ ਢੰਗ ਨਾਲ ਹੱਲ ਕੱਢਣ ਬਾਰੇ ਮੰਗ ਕੀਤੀ।ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਭਰਤਾਰੀ ਜਥੇਬੰਦੀਆਂ ਨਾਲ ਇਸ ਤੁਗਲਕੀ ਫੈਸਲੇ ਖਿਲਾਫ ਸਾਂਝਾ ਪ੍ਰੋਗ੍ਰਾਮ ਉਲੀਕਿਆ ਜਾਵੇਗਾ।ਇਸ ਮੌਕੇ ‘ਤੇ ਲੈਕ:ਦਰਸ਼ਨ ਸਿੰਘ ਡਾਂਗੋ,ਮਾ.ਪਰਮਜੀਤ ਸਿੰਘ ਲੁਧਿਆਣਾ.ਮਾ. ਬਲਦੇਵ ਸਿੰਘ ਮੁੱਲਾਂਪੁਰ,ਮਾ.ਸੁਰਿੰਦਰ ਸਿੰਘ ਡਾਬਾ,ਮਾ.ਸੁਖਦੇਵ ਸਿੰਘ ਜੱਟਪੁਰੀ.ਮਾ.ਸਤਨਾਮ ਸਿੰਘ ਅੱਬੂਵਾਲ ਤੋਂ ਇਲਾਵਾ ਹੋਰ ਵੀ ਆਗੂ ਹਾਜਰ ਸਨ।

LEAVE A REPLY

Please enter your comment!
Please enter your name here