ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਜਰਖੜ ਸਟੇਡੀਅਮ ਵਿਖੇ ਧੂਮ-ਧੜੱਕੇ ਨਾਲ ਸ਼ੁਰੂ

0
262

ਸੀਨੀਅਰ ਵਰਗ ਚ ਰਾਮਪੁਰ ਕਲੱਬ, ਘਵੱਦੀ ਅਤੇ ਜੂਨੀਅਰ ਵਰਗ ਚ ਜਰਖੜ ਅਕੈਡਮੀ ਨੇ ਕੀਤੀ ਜੇਤੂ ਸ਼ੁਰੂਆਤ
ਲੁਧਿਆਣਾ,7ਮਈ
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵਲੋਂ ਜਰਖੜ ਖੇਡਾਂ ਦੀ ਕੜੀ ਦਾ ਹਿੱਸਾ ਸਮਰ ਹਾਕੀ ਲੀਗ 13ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਅੱਜ ਜਰਖੜ ਖੇਡ ਸਟੇਡੀਅਮ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋਇਆ। ਇਹ ਟੂਰਨਾਮੈਂਟ 28 ਮਈ ਤੱਕ ਚੱਲੇਗਾ।
ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਬਲ ਵਿੱਚ ਇਸ ਵਾਰ 20 ਟੀਮਾਂ ਹਿੱਸਾ ਲੈ ਰਹੀਆਂ ਹਨ। ਜਿਸ ਵਿਚ 12 ਟੀਮਾਂ ਜੂਨੀਅਰ ਵਰਗ ਵਿਚ ਅਤੇ 8 ਟੀਮਾਂ ਸੀਨੀਅਰ ਵਰਗ ਵਿੱਚ ਖੇਡਣਗੀਆ।
ਅੱਜ ਇਸ ਫੈਸਟੀਵਲ ਦਾ ਉਦਘਾਟਨ ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ਼ ਦੀ ਤਰਫੋ ਰਾਜਸੀ ਸਕੱਤਰ ਜਸਵਿੰਦਰ ਸਿੰਘ ਜੱਸੀ, ਬੇਟਾ ਦੇਵਿੰਦਰ

ਪਾਲ ਸਿੰਘ ਲਾਡੀ ਨੇ ਕੀਤਾ। ਉਨ੍ਹਾਂ ਨੇ ਰਿਬਨ ਕਟਕੇ, ਗੁਬਾਰੇ ਉਡਾਉਣ ਦੀ ਰਸ਼ਮ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਦਿਆ ਉਦਘਾਟਨੀ ਮੈਚ ਦੀਆਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਪ੍ਰਾਇਮਰੀ ਸਕੂਲ ਜਰਖੜ ਦੇ ਬੱਚਿਆਂ ਨੇ ” ਚਕਦੇ ਇੰਡੀਆ” ਜਰਖੜ ਖੇਡਾਂ ਦੀ ਸਰਦਾਰੀ ” ਗੀਤ ਤੇ ਕੋਰੀਓ ਗਰਾਫੀ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਇਸ ਮੌਕੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਅਤੇ ਮੁੱਖ ਅਧਿਆਪਕ ਸੁਰਿੰਦਰ ਕੌਰ ਅਤੇ ਸਮੂਹ ਸਟਾਫ ਦਾ ਵਿਸੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਜਰਖੜ ਖੇਡ ਟਰੱਸਟ ਦੇ ਹਰਦੀਪ ਸਿੰਘ ਸੈਣੀ ਰੇਲਵੇ, ਡਾਕਟਰ ਸਤੀਸ਼ ਮਲਹੋਤਰਾ ਅੰਮ੍ਰਿਤਸਰ,ਪ੍ਰਧਾਨ ਐਡਵੋਕੇਟ ਹਰਕਮਲ ਸਿੰਘ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰੋ ਰਜਿੰਦਰ ਸਿੰਘ ਖਾਲਸਾ ਕਾਲਜ, ਪਰਮਜੀਤ ਸਿੰਘ ਨੀਟੂ, ਤੇਜਿੰਦਰ ਸਿੰਘ ਜਰਖੜ, ਸ਼ੇਰ ਸਿੰਘ ਅਮਨ ਸਵੀਟ, ਅਜੀਤ ਸਿੰਘ ਲਾਦੀਆਂ , ਸ਼ਿੰਗਾਰਾ ਸਿੰਘ ਜਰਖੜ, ਰਵੀ ਝਮੱਟ, ਸੋਨੂੰ ਗਿੱਲ, ਸਾਬੀ ਜਰਖੜ, ਹਰਮੇਲ ਸਿੰਘ ਕਾਲ਼ਾ, ਮਨਜਿੰਦਰ ਸਿੰਘ ਇਯਾਲੀ, ਅਮਨਦੀਪ ਸਿੰਘ ,ਬਿੱਲੂ ਝਾਂਡੇ, ਬਾਬਾ ਰੁਲਦਾ ਸਿੰਘ, ਗੁਰਸਤਿਦਰ ਸਿੰਘ ਪਰਗਟ, ਕੁਲਦੀਪ ਸਿੰਘ ਘਵੱਦੀ, ਸੰਦੀਪ ਸਿੰਘ ਪੰਧੇਰ, ਸੋਨੂੰ ਜਰਖੜ, ਮਨਦੀਪ ਸਿੰਘ ਜਰਖੜ, ਲਾਲਜੀਤ ਸਿੰਘ ਦਾਦ, ਕਰਮਜੀਤ ਸਿੰਘ ਮਲਕਪੁਰ, ਆਦਿ ਹੋਰ ਪ੍ਰਬੰਧਕ ਹਾਜ਼ਰ ਸਨ।
ਅੱਜ ਖੇਡੇ ਗਏ ਮੈਚਾਂ ਵਿੱਚ ਜੂਨੀਅਰ ਵਰਗ ਵਿੱਚ ਐਚ, ਟੀ ਸੀ ਸੈਂਟਰ ਰਾਮਪੁਰ ਨੇ ਏ ਬੀ ਸੀ ਅਕੈਡਮੀ ਭਵਾਨੀਗੜ੍ਹ ਨੂੰ 4-2 ਗੋਲਾ ਨਾਲ, ਜਰਖੜ ਅਕੈਡਮੀ ਨੇ ਹੇਰਾਂ ਅਕੈਡਮੀ ਨੂੰ 5-1 ਨਾਲ, ਸੀਨੀਅਰ ਵਰਗ ਵਿੱਚ ਨੀਟਾ ਕਲੱਬ ਰਾਮਪੁਰ ਨੇ ਯੰਗ ਕਲੱਬ ਉਟਾਲਾ ਨੂੰ 3-2 ਨਾਲ, ਗਿੱਲ ਕਲੱਬ ਘਵੱਦੀ ਨੇ ਕਿਲ੍ਹਾ ਰਾਇਪੁਰ ਨੂੰ 5-4 ਗੋਲਾ ਨਾਲ ਹਰਾਕੇ ਅਗਲੇ ਗੇੜ ਵਿੱਚ ਪ੍ਰਵੇਸ਼ ਪਾਇਆ।
ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੈਚ 13,14 ਮਈ ਅਤੇ ਫੇਰ 20,21 ਮਈ ਨੂੰ ਲੀਗ ਦੌਰ ਦੇ ਮੈਚ ਹੋਣਗੇ । 25 ਅਤੇ 26 ਮਈ ਨੂੰ ਕੁਆਟਰ ਫਾਈਨਲ ਮੁਕਾਬਲੇ, 27 ਮਈ ਨੂੰ ਸੇਮੀਫ਼ਾਈਨਲ ਮੁਕਾਬਲੇ,28 ਮਈ ਨੂੰ ਦੋਹਾਂ ਵਰਗਾਂ ਦੇ ਫਾਈਨਲ ਹੋਣਗੇ। ਮੈਚਾਂ ਦਾ ਸਮਾਂ ਸ਼ਾਮ 5 ਤੋਂ ਰਾਤ 9 ਵਜੇ ਤੱਕ ਹੋਵੇਗਾ
13ਮਈ ਜਰਖੜ ਅਕੈਡਮੀ ਬਨਾਮ ਏਕ ਨੂਰ ਅਕੈਡਮੀ,6 ਵਜੇ, ਗਿੱਲ ਕਲੱਬ ਘਵੱਦੀ ਬਨਾਮ ਫਰੈਡਜ਼ ਕਲੱਬ ਰੂਮੀ ਸ਼ਾਮ 7 ਵਜੇ ।
14 ਮਈ ਯੰਗ ਕਲੱਬ ਉਟਾਲਾ ਬਨਾਮ ਏਕ ਨੂਰ ਅਕੈਡਮੀ ਸ਼ਾਮ 6 ਵਜੇ, ਕਿਲ੍ਹਾ ਰਾਇਪੁਰ ਬਨਾਮ ਡੀ ਕੇ ਸੀ ਮੋਗਾ ਵਿੱਚਕਾਰ 7 ਵਜੇ ਸ਼ਾਮ

LEAVE A REPLY

Please enter your comment!
Please enter your name here