“ਓਸ਼ਾਵਾ ਵਿਚ ਭਾਰਤੀ ਸੀਨੀਅਰ ਨਾਗਰਿਕਾਂ ਦਾ ਵਿਦਾਇਗੀ ਸਮਾਰੋਹ”

0
114
 “ਓਸ਼ਾਵਾ ਵਿਚ ਭਾਰਤੀ ਸੀਨੀਅਰ ਨਾਗਰਿਕਾਂ ਦਾ ਵਿਦਾਇਗੀ ਸਮਾਰੋਹ”

                            ੳਨਟਾਰੀੳ (ਕੈਨੇਡਾ), 16 ਅਕਤੂਬਰ 2024
ਵੱਲ,
     ਮੈਗਜ਼ਿਨ ਸੰਪਾਦਕ,
     ਮੈਗਜ਼ਿਨ ਸੈਕਸ਼ਨ,
     ਰੋਜ਼ਾਨਾ ਸਾਂਝੀ ਸੋਚ।
“ਓਸ਼ਾਵਾ ਵਿਚ ਭਾਰਤੀ ਸੀਨੀਅਰ ਨਾਗਰਿਕਾਂ ਦਾ ਵਿਦਾਇਗੀ ਸਮਾਰੋਹ”
_______________________________________________
ਓਨਟਾਰੀਓ (ਕੈਨੇਡਾ): ਓਨਟਾਰੀਓ ਦੇ ਸ਼ਹਿਰ ਓਸ਼ਾਵਾ ਦੇ ਸਟੀਪਲਚੇਸ ਪਾਰਕ ਵਿਚ ਭਾਰਤ ਦੇ ਸੀਨੀਅਰ ਨਾਗਰਿਕਾਂ ਦੁਆਰਾ ਇੱਕ ਵਿਸ਼ੇਸ਼ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜੋ ਭਰਪੂਰ ਉਤਸਾਹ ਅਤੇ ਮਾਣ ਨਾਲ ਭਰਿਆ ਹੋਇਆ ਸੀ। ਇਸ ਸਮਾਰੋਹ ਦਾ ਵਿਸ਼ੇਸ਼ ਮਕਸਦ ਸੀ ਸੀਨੀਅਰ ਭਾਰਤੀ ਨਾਗਰਿਕਾਂ ਨੂੰ ਸਨਮਾਨਿਤ ਕਰਨਾ, ਜੋ ਲੰਮੇ ਸਮੇਂ ਬਾਅਦ ਮੁੜ ਭਾਰਤ ਪਰਤ ਰਹੇ ਸਨ। ਸਮਾਰੋਹ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਸੇਵਾ ਮੁਕਤ ਡਿਪਟੀ ਡਾਇਰੈਕਟਰ ਕੁਲਦੀਪ ਸਿੰਘ ਸਾਹਨੇਵਾਲ (ਲੁਧਿਆਣਾ), ਉਕਾਰ ਸਿੰਘ ਮਾਨਸਾ, ਅਤੇ ਸੁਖਦੇਵ ਸਿੰਘ ਪਾਣੀਪਤ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਉਨ੍ਹਾਂ ਦੀ ਭਵਿੱਖ ਯਾਤਰਾ ਲਈ ਸਫਲਤਾ ਅਤੇ ਖੁਸ਼ੀ ਦੀਆਂ ਕਾਮਨਾਵਾਂ ਕੀਤੀਆਂ ਗਈਆਂ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ  ਤੇ100 ਸਾਲ ਦੇ ਬਜੁਰਗ ਸ੍ਰ. ਗੁਰਬਚਨ ਸਿੰਘ (ਫਰੀਦਕੋਟ), ਸ੍ਰ. ਸੰਤੋਖ ਸਿੰਘ (ਸੇਵਾ ਮੁਕਤ ਲੈਕਚਰਾਰ, ਗੁਰਦਾਸਪੁਰ), ਪ੍ਰਿੰਸੀਪਲ ਜਗਦੀਸ਼ ਚੰਦਰ ਬੰਗਰ (ਭੀਲਵੜਾ) ਅਤੇ ਅਲੀ ਖਾਨ (ਕਾਦੀਆਂ) ਆਦਿ ਸ਼ਾਮਲ ਸਨ ਜਿਨ੍ਹਾਂ  ਨੇ ਆਪਣੇ ਜੀਵਨ ਦੇ ਅਨੁਭਵ ਸਾਂਝੇ ਕੀਤੇ ਅਤੇ ਵਿਦਾਇਗੀ ਲਈ ਭਾਵੁਕਤਾ ਭਰਿਆ ਸੰਦੇਸ਼ ਦਿੱਤਾ।
ਇਹ ਸਮਾਰੋਹ ਇਕ ਪ੍ਰੇਰਣਾਦਾਇਕ ਉਦਾਹਰਨ ਸੀ ਕਿ ਕਿਵੇਂ ਵਿਦੇਸ਼ਾਂ ਵਿੱਚ ਵਸੇ ਭਾਰਤੀ ਪਰਿਵਾਰ ਆਪਣੇ ਸਾਂਝੇ ਵਿਰਸੇ ਨੂੰ ਜਿੰਦਾ ਰੱਖਦੇ ਹਨ ਅਤੇ ਆਪਣੇ ਸਤਿਕਾਰ ਯੋਗ ਬਜੁਰਗ ਸਾਥੀਆ ਨੂੰ ਉਹ ਮਾਣ ਸਨਮਾਨ ਦਿੰਦੇ ਹਨ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਲੈਕਚਰਾਰ ਸੰਤੋਖ ਸਿੰਘ ਨੇ ਕਿਹਾ ਕਿ ਭਾਰਤ ਵਾਪਸ ਜਾ ਰਹੇ ਸਾਰੇ ਨਾਗਰਿਕਾਂ ਲਈ ਇਹ ਸਮਾਰੋਹ ਇੱਕ ਖਾਸ ਯਾਦਗਾਰ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਉੱਤਮ ਸਫਰ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਸੰਗ੍ਰਹਿਤ ਕਰਨ ਦੀ ਪ੍ਰੇਰਣਾ ਦਿੱਤੀ, ਤਾਂ ਜੋ ਉਨ੍ਹਾਂ ਦੀ ਯਾਤਰਾ ਸਫਲਤਾਪੂਰਕ ਰਹੇ। ਉਨ੍ਹਾਂ ਕਿਹਾ ਕਿ ਇਹ ਯਾਤਰਾ ਨਾ ਸਿਰਫ਼ ਇੱਕ ਸਫਰ ਹੈ, ਬਲਕਿ ਆਪਣੇ ਵੱਤਨ ਦੀ ਪਛਾਣ ਅਤੇ ਅਸਲ ਜੜਾਂ ਨਾਲ ਜੁੜਨ ਦਾ ਮੌਕਾ ਹੈ।
ਇਸ ਸਮਾਗਮ ਦੇ ਮੌਕੇ ਸਾਰੇ ਸੀਨੀਅਰ ਨਾਗਰਿਕਾਂ ਨੇ ਸਨਮਾਨਿਤ ਵਿਦਾਇਗੀ ਮਹਿਮਾਨਾਂ ਨੂੰ ਗੁਲਦਸਤੇ ਭੇਂਟ ਕੀਤੇ ਅਤੇ ਉਨ੍ਹਾਂ ਦੇ ਸਫਰ ਦੀਆਂ ਕਾਮਨਾਵਾਂ ਕੀਤੀਆਂ।
            ਅੰਤ:ਭਾਰਤ ਜਾ ਰਹੇ ਸੀਨੀਅਰ ਨਾਗਰਿਕ ਨੇ ਵਿਦਾਇਗੀ ਦੇਣ ਵਾਲੇ ਸਾਥੀਆਂ ਦਾ ਧੰਨਵਾਦ ਕਰਦਿਆਂ ਕਿਹਾ, “ਤੁਹਾਡਾ ਸਹਿਯੋਗ ਅਤੇ ਪਿਆਰ ਸਾਡੇ ਲਈ ਬੇਮਿਸਾਲ ਹੈ। ਇਸ ਸਮਾਰੋਹ ਨੇ ਸਾਨੂੰ ਯਾਦਗਾਰ ਮੋੜ ਦਿਤਾ ਹੈ। ਤੁਹਾਡੇ ਨਾਲ ਬਿਤਾਏ ਪਲ ਸਾਡੇ ਦਿਲਾਂ ਵਿੱਚ ਸਦਾ ਰਹਿਣਗੇ। ਦਿਲੋਂ ਧੰਨਵਾਦ!”

LEAVE A REPLY

Please enter your comment!
Please enter your name here