ਓ.ਪੀ.ਐਸ ਕਰੋ ਬਹਾਲ, ਨਹੀਂ ਤਾਂ ਦਿੱਲੀ ਵਰਗਾ ਹੋਵੇਗਾ ਹਾਲ- ਸਰਕਾਰੀਆ
ਅੰਮ੍ਰਿਤਸਰ 9 ਫਰਵਰੀ ( ) ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰੈੱਸ ਸਕੱਤਰ ਅਤੇ ਇਕਾਈ ਅੰਮ੍ਰਿਤਸਰ ਦੇ ਜ਼ਿਲ੍ਹਾ ਕਨਵੀਨਰ ਡਾ. ਸੰਤਸੇਵਕ ਸਿੰਘ ਸਰਕਾਰੀਆ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਤੁਰੰਤ ਪ੍ਰਭਾਵ ਤੋਂ ਪੰਜਾਬ ਵਿੱਚ ਓ.ਪੀ.ਐਸ ਬਹਾਲ ਕਰੇ ਨਹੀਂ ਤਾਂ ਉਹਨਾਂ ਦਾ ਹਾਲ ਵੀ ਦਿੱਲੀ ਸਰਕਾਰ ਵਰਗਾ ਹੋਵੇਗਾ I
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ 18 ਨਵੰਬਰ 2022 ਨੂੰ ਇੱਕ ਅਧੂਰਾ ਜਿਹਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਦੀ ਐਸ.ਓ.ਪੀ ਅਜੇ ਤੱਕ ਵੀ ਜਾਰੀ ਨਹੀਂ ਕੀਤੀ ਜਾ ਸਕੀ । ਉਹਨਾਂ ਸਰਕਾਰ ਨੂੰ ਕਿਹਾ ਕਿ ਝੂਠ ਦੀ ਬੁਨਿਆਦ ਉੱਤੇ ਉਸਾਰੇ ਮਹਿਲ ਜਿਆਦਾ ਦੇਰ ਤੱਕ ਨਹੀਂ ਟਿਕ ਸਕਦੇ I ਇਸ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰ ਦੇਣੀ ਚਾਹੀਦੀ ਹੈ ਨਹੀਂ ਤਾਂ 2027 ਦੇ ਪੰਜਾਬ ਵਿਧਾਨ ਸਭਾ ਦੇ ਨਤੀਜੇ ਦਿੱਲੀ ਵਰਗੇ ਹੀ ਆਉਣਗੇ । ਇਸ ਲਈ ਮੁੱਖ ਮੰਤਰੀ ਪੰਜਾਬ ਨੂੰ ਤੁਰੰਤ ਪ੍ਰਭਾਵ ਤੋਂ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰ ਦੇਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਵਾਅਦਾ ਖਿਲਾਫੀ ਦਾ ਖਾਮਿਆਜ਼ਾ ਪੰਜਾਬ ਸਰਕਾਰ ਨੂੰ ਵੀ ਭੁਗਤਣਾ ਪਵੇਗਾ।