ਔਜਲਾ ਨੇ ਅੰਮ੍ਰਿਤਸਰ ਦੇ ਵਿਕਾਸ ਲਈ ਇਕ ਪੂਣੀ ਵੀ ਨਹੀਂ ਕੱਤੀ- ਸੰਧੂ ਸਮੁੰਦਰੀ।

0
22

ਅੰਮ੍ਰਿਤਸਰ 27, ਮਈ -ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਅੰਮ੍ਰਿਤਸਰ ਦੀ ਤਰੱਕੀ ਅਤੇ ਵਿਕਾਸ ਬਾਰੇ ਜੋ ਰੂਪ ਰੇਖਾ ਉਲੀਕਿਆ ਗਿਆ, ਉਸ ਮੁਤਾਬਕ ਸਾਰਥਕ ਵਿਕਾਸ ’ਤੇ ਅਮਲ ਸ਼ੁਰੂ ਹੋ ਚੁੱਕਾ ਹੈ, ਚੋਣ ਨਤੀਜਿਆਂ ਨਾਲ ਇਸ ’ਤੇ ਕੋਈ ਅਸਰ ਨਹੀਂ ਪਵੇਗਾ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦਾ  ਵਿਕਾਸ ਚਾਹੁਣ ਵਾਲੀ ਜਨਤਾ ਇਸ ਵਾਰ ਭਾਜਪਾ ਨੂੰ ਜਿਤਾਉਣ ਦਾ ਮਨ ਬਣਾ ਚੁੱਕੀ ਹੈ। ਉਹਨਾਂ ਕਿਹਾ ਕਿ ਉਹ ਵਾਅਦਾ ਕਰਦਾ ਹਾਂ ਕਿ ਮੈਂ ਅੰਮ੍ਰਿਤਸਰ ਅਤੇ ਦਿੱਲੀ ਦੇ ਵਿੱਚ ਪੁਲ ਦਾ ਕੰਮ ਕਰਾਂਗਾ ਅਤੇ ਸ਼ਹਿਰ ਨੂੰ ਦਰਪੇਸ਼ ਮਸਲਿਆਂ ਨੂੰ ਢੁਕਵੇਂ ਮੰਚ ’ਤੇ ਜ਼ਰੂਰ ਰੱਖਾਂਗਾ।

ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਬੀਤੇ ਦਿਨੀਂ ਰੋਸ ਪ੍ਰਦਰਸ਼ਨ ਕਰਨ ਵਾਲੇ ਕਾਂਗਰਸ ਦੇ ਮੌਜੂਦਾ ਐਮਪੀ ਗੁਰਜੀਤ ਔਜਲੇ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਤੱਥ ਬੋਲਦੇ ਹਨ ਕਿ ਮੌਜੂਦਾ ਐਮਪੀ ਔਜਲੇ ਨੇ ਅੰਮ੍ਰਿਤਸਰ ਲਈ ਕੁਛ ਵੀ ਨਹੀਂ ਕੀਤਾ। ਜੋ ਵੀ ਉਹ ਵਿਕਾਸ ਪ੍ਰਾਜੈਕਟਾਂ ਬਾਰੇ ਦਾਅਵਾ ਕਰਦੇ ਹਨ, ਉਹ ਕੇਂਦਰ ਦੇ ਪ੍ਰਾਜੈਕਟ ਹਨ। ਕਾਂਗਰਸ ਸਰਕਾਰ ਨੇ ਅੰਮ੍ਰਿਤਸਰ ਨੂੰ ਕੀ ਦਿੱਤਾ, ਇਸ ਬਾਰੇ ਕਹਿਣ ਲਈ ਉਸ ਕੋਲ ਇਕ ਸ਼ਬਦ ਵੀ ਨਹੀਂ ਹੈ। ਉਹਨਾਂ ਕਿਹਾ ਕਿ ਔਜਲਾ ਨੂੰ ਐਮਪੀ ਫ਼ੰਡ ਦੇ ਮਿਲੇ 35 ਕਰੋੜ ਰੁਪਏ ਦਾ ਪਾਈ ਪਾਈ ਦਾ ਹਿਸਾਬ ਲੋਕਾਂ ਨੂੰ ਦੱਸਣ ਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਥਾਨਕ ਲੋਕ ਗੰਦਗੀ ਪਾਣੀ ਅਤੇ ਸੀਵਰੇਜ ਦੀਆਂ ਸਮੱਸਿਆਵਾਂ ਨਾਲ ਪਰੇਸ਼ਾਨ ਹਨ, ਪਰ ਔਜਲਾ ਵੱਲੋਂ ਚੰਡੀਗੜ੍ਹ ਗੌਲਫ਼ ਕਲੱਬ ਨੂੰ ਲੱਖਾਂ ਰੁਪਏ ਦਿੱਤੇ ਗਏ, ਕੀ ਇਹ ਪੈਸਾ ਅੰਮ੍ਰਿਤਸਰ ਦੇ ਵਿੱਚ ਖ਼ਰਚਿਆ ਨਹੀਂ ਸੀ ਜਾ ਸਕਦਾ? ਉਹਨਾਂ ਕਿਹਾ ਕਿ ਔਜਲਾ ਨੇ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਇੱਕ ਵੀ ਪਿੰਡ ਨੂੰ ਨਹੀਂ ਅਪਣਾਇਆ।

ਲੁਹਾਰਕਾ ਰੋਡ ਬ੍ਰਿਜ ਨਾ ਮੁਕੰਮਲ ਬੰਦ ਪਿਆ ਹੈ। ਗੁੰਮਟਾਲਾ ਤੋਂ ਇਹ ਏਅਰਪੋਰਟ ਐਲੀਵੇਟਿਡ ਰੋਡ ਦਾ ਕੋਈ ਵਜੂਦ ਨਹੀਂ। ਉਹਨਾਂ ਕਿਹਾ ਕਿ ਔਜਲਾ ਦਿਸ਼ਾ ਕਮੇਟੀ ਦੇ ਅੱਠ ਸਾਲ ਚੇਅਰਪਰਸਨ ਰਹੇ ਪਰ ਉਹਨਾਂ ਨਾ ਭਗਤਾਂ ਵਾਲਾ ਡੰਪ ਤੇ ਨਾ ਹੀ ਤੁੰਗ ਢਾਬ ਡਰੇਨ ਦਾ ਮਸਲਾ ਹੱਲ ਕਰਵਾਇਆ, ਨਾ ਹੀ ਇਸ ਪਵਿੱਤਰ ਸ਼ਹਿਰ ਲਈ ਕੁਝ ਕੀਤਾ ਹੈ। ਉਹਨਾਂ ਅੱਗੇ ਕਿਹਾ ਕਿ ਉਹ ਖੇਤੀ ਸਲਾਹਕਾਰ ਕਮੇਟੀ ਦੇ ਵੀ ਮੈਂਬਰ ਹਨ ਪਰ ਉਹਨਾਂ ਨੇ ਖੇਤੀਬਾੜੀ ਅਤੇ ਕਿਸਾਨੀ ਦੇ ਹਿਤ ’ਚ ਨਾ ਕੋਈ ਸਲਾਹ ਦਿੱਤੀ ਹੈ ਅਤੇ ਨਾ ਹੀ ਕੋਈ ਸਿਫ਼ਾਰਸ਼ ਭੇਜੀ ਹੈ। ਪਰ ਸਹੂਲਤਾਂ ਜ਼ਰੂਰ ਲਈਆਂ ਹਨ। ਉਹਨਾਂ ਕਿਹਾ ਕਿ ਔਜਲਾ ਪੋਸਟ ਗਰੈਜੂਏਟ ਇੰਸਟੀਚਿਊਟ ਫ਼ਾਰ ਹਾਰਟੀਕਲਚਰ ਬਾਰੇ ਦਾਅਵਾ ਤਾਂ ਜ਼ਰੂਰ ਕਰਦੇ ਹਨ ਪਰ ਉਹ ਹੈ ਕਿੱਥੇ? ਏਅਰਪੋਰਟ ਕਮੇਟੀ ਦੇ ਮੈਂਬਰ ਹੋਣ ਦੇ ਬਾਵਜੂਦ ਕਾਰਗੋ ਦੀ ਸਹੂਲਤ ਲਈ ਕੁਝ ਨਹੀਂ ਕੀਤਾ। ਮਹਾਰਾਜਾ ਰਣਜੀਤ ਸਿੰਘ ਰਾਮ ਬਾਗ਼ ਪੈਲੇਸ ਲਈ ਫ਼ੰਡ ਲਿਆਉਣ ਦਾ ਦਾਅਵਾ ਕੀਤਾ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਹ ਫ਼ੰਡ ਮੇਰੇ ਵੱਲੋਂ ਕੇਂਦਰੀ ਪੁਰਾਤਤਵ ਵਿਭਾਗ ਤੋਂ ਚੋਣਾ ਦੇ ਐਲਾਨ ਤੋਂ ਐਨ ਪਹਿਲਾਂ ਲਿਆਂਦਾ ਗਿਆ। ਉਹਨਾਂ ਕਿਹਾ ਕਿ ਗੁਰਜੀਤ ਔਜਲਾ ਨੇ ਕਦੇ ਅੰਮ੍ਰਿਤਸਰ ਵਿੱਚ ਕੌਂਸਲੇਟ ਖੋਲ੍ਹਣ ਦੀ ਗੱਲ ਨਹੀਂ ਕੀਤੀ ਉਹਨਾਂ ਜੋ ਵੀ ਵਾਅਦੇ ਕੀਤੇ ਹਨ ਉਹ ਸਾਰੇ ਹੀ ਕੇਂਦਰ ਦੀਆਂ ਸਕੀਮਾਂ ਹਨ

LEAVE A REPLY

Please enter your comment!
Please enter your name here