ਔਰਤਾਂ ਦੀਆਂ ਬਿਮਾਰੀਆਂ ਅਤੇ ਬਾਂਝਪਣ ਦੇ ਮਾਹਿਰ ਡਾ. ਸ਼ਵੇਤਾ ਬਗੜਿਆ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਕਾਰਜ ਭਾਰ ਸੰਭਾਲਿਆ
ਬੰਗਾ : 7 ਮਈ
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੱਜ ਔਰਤਾਂ ਦੀਆਂ ਬਿਮਾਰੀਆਂ ਅਤੇ ਬਾਂਝਪਣ ਦੇ ਮਾਹਿਰ ਡਾ. ਸ਼ਵੇਤਾ ਬਗੜਿਆ ਐਮ ਐਸ (ਗਾਇਨੀ) ਨੇ ਔਰਤਾਂ ਦੇ ਵਿਭਾਗ ਵਿਚ ਮੁੱਖ ਡਾਕਟਰ ਦਾ ਅਹੁਦਾ ਸੰਭਾਲਿਆ ਹੈ । ਡਾ. ਸ਼ਵੇਤਾ ਬਗੜਿਆ ਨੇ ਐਮ. ਬੀ. ਬੀ. ਐਸ. ਦੀ ਡਿਗਰੀ ਸਰਦਾਰ ਪਟੇਲ ਮੈਡੀਕਲ ਕਾਲਜ ਬੀਕਾਨੇਰ ਅਤੇ ਐਮ.ਐਸ. (ਔਬ ਅਤੇ ਗਾਇਨੀ) ਦੀ ਡਿਗਰੀ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਅਜਮੇਰ ਰਾਜਿਸਥਾਨ ਤੋਂ ਪਹਿਲੇ ਦਰਜੇ ਵਿਚ ਪ੍ਰਾਪਤ ਕੀਤੀ ਹੈ । ਆਪ ਔਰਤਾਂ ਦੀਆਂ ਹਰ ਤਰ੍ਹਾਂ ਦੀਆਂ ਸਰੀਰਿਕ ਬਿਮਾਰੀਆਂ , ਹਰ ਤਰ੍ਹਾਂ ਦੇ ਜਣੇਪੇ, ਵੱਡੇ ਆਪਰੇਸ਼ਨਾਂ, ਦਰਦ ਰਹਿਤ ਡਲਿਵਰੀ, ਬਾਂਝਪਣ (ਇਨਫਰਟੀਲਿਟੀ) ਦਾ ਇਲਾਜ, ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਦਾ ਇਲਾਜ ਦਾ ਆਧੁਨਿਕ ਢੰਗ ਨਾਲ ਕਰਨ ਦੇ ਮਾਹਿਰ ਡਾਕਟਰ ਹਨ । ਵਰਨਣਯੋਗ ਹੈ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸਥਾਪਿਤ ਔਰਤਾਂ ਦੇ ਵਿਭਾਗ ਵਿਚ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਅਤੇ ਅਪਰੇਸ਼ਨ ਕਰਨ ਦਾ ਵਧੀਆ ਪ੍ਰਬੰਧ ਹੈ । ਹਸਪਤਾਲ ਢਾਹਾਂ ਕਲੇਰਾਂ ਵਿਖੇ ਨਵਜਨਮੇ ਬੱਚਿਆਂ ਦੀ ਵਧੀਆ ਸਾਂਭ-ਸੰਭਾਲ ਲਈ ਆਧੁਨਿਕ ਮਸ਼ੀਨਾਂ ਅਤੇ ਯੰਤਰ ਵੀ ਉਪਲੱਬਧ ਹਨ। ਇਸ ਮੌਕੇ ਹਸਪਤਾਲ ਪ੍ਰਬੰਧਕ ਸ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਇਲਾਕਾ ਨਿਵਾਸੀਆਂ ਨੂੰ ਡਾ. ਸ਼ਵੇਤਾ ਬਗੜਿਆ ਐਮ ਐਸ (ਗਾਇਨੀ) ਦੀਆਂ ਵਧੀਆ ਸੇਵਾਵਾਂ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ ।
ਫੋਟੋ ਕੈਪਸ਼ਨ : ਡਾ. ਸ਼ਵੇਤਾ ਬਗੜਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੀ ਓ.ਪੀ.ਡੀ. ਵਿੱਚ
ਫੋਟੋ ਕੈਪਸ਼ਨ : ਡਾ. ਸ਼ਵੇਤਾ ਬਗੜਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਪਣੀ ਓ.ਪੀ.ਡੀ. ਵਿੱਚ