ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਲੰਘੇ ਦਿਨੀਂ ਕਨੇਡਾ ਦੇ ਬਰੈਂਪਟਨ ਏਰੀਏ ਦੇ ਪੀਲ ਕਾਉਂਟੀ ਰੀਜਨਲ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿਲੋਂ ਆਪਣੀ ਕੈਲੀਫੋਰਨੀਆਂ ਫੇਰੀ ਦੌਰਾਨ ਫਰਿਜ਼ਨੋ ਪਹੁੰਚੇ ਜਿੱਥੇ ਉਹਨਾਂ ਦੇ ਸਨਮਾਨ ਹਿੱਤ ਇੰਡੋ ਯੂ.ਐਸ.ਏ. ਹੈਰੀਟੇਜ਼ ਫਰਿਜ਼ਨੋ ਦੇ ਸਮੂਹ ਮੈਂਬਰਾਂ ਨੇ ਉੱਘੇ ਸਮਾਜਸੇਵੀ ਸ. ਸੰਤੋਖ ਸਿੰਘ ਢਿੱਲੋ ਦੇ ਉੱਦਮ ਸਦਕੇ ਸਥਾਨਿਕ ਨੌਰਥ ਪੁਆਇੰਟ ਈਵਿੰਟ ਸੈਂਟਰ ਵਿੱਚ ਇੱਕ ਸਨਮਾਨ ਸਮਾਰੋਹ ਰੱਖਿਆ। ਜਿਸ ਵਿੱਚ ਫਰਿਜ਼ਨੋ ਦੀਆਂ ਸਿਰਕੱਢ ਸ਼ਖ਼ਸੀਅਤਾਂ ਨੇ ਹਾਜ਼ਰੀ ਭਰਕੇ ਇਸ ਸਮਾਗਮ ਨੂੰ ਹੋਰ ਚਾਰ ਚੰਨ ਲਾਏ। ਇਸ ਮੌਕੇ ਗੁਰਪ੍ਰੀਤ ਸਿੰਘ ਢਿਲੋ ਨੇ ਕਿਹਾ ਕਿ ਮੈ ਤੁਹਾਡੇ ਨਾਲ ਵਚਨਬੱਧਤਾ ਪ੍ਰਗਟਾਉਂਦਾ ਹਾਂ ਕਿ ਕਮਿਉਂਨਟੀ ਦੀ ਤਨਦੇਹੀ ਨਾਲ ਸੇਵਾ ਕਰਦਾ ਰਹਾਂਗਾ ਅਤੇ ਪੀਲ ਕਾਉਂਟੀ ਦੇ ਚੰਗੇ ਭਵਿੱਖ ਲਈ ਅੱਗੇ ਵਧਕੇ ਸੰਘਰਸ਼ ਕਰਦਾ ਰਹਾਂਗਾ । ਇਸ ਮੌਕੇ ਸੰਤੋਖ ਸਿੰਘ ਢਿਲੋ ਨੇ ਆਏ ਸਮੂਹ ਸੱਜਣਾਂ ਦਾ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਚਰਨਜੀਤ ਸਿੰਘ ਬਾਠ, ਅਵਤਾਰ ਗਿੱਲ (ਗਿੱਲ ਇੰਸੋਰੈਂਸ), ਹਾਕਮ ਸਿੰਘ ਢਿੱਲੋ, ਰਾਜ ਵੈਰੋਕੇ, ਬਿੱਟੂ ਕੁੱਸਾ, ਜੰਗੀਰ ਗਿੱਲ (ਗਿੱਲ ਟਰੱਕਿੰਗ), ਬਲਰਾਜ ਬਰਾੜ, ਹੈਰੀ ਮਾਨ, ਸਾਧੂ ਸਿੰਘ ਸੰਘਾ, ਨਿਰਮਲ ਧਨੌਲਾ, ਮਨਜੀਤ ਕੁਲਾਰ ਅਤੇ ਸੁਲੱਖਣ ਸਿੰਘ ਗਿੱਲ ਆਦਿ ਸ਼ਾਮਲ ਸਨ।
Boota Singh Basi
President & Chief Editor