ਕਪੂਰਥਲਾ ਪੁਲਿਸ ਵੱਲੋਂ ਤਰਨ ਤਾਰਨ ਵਿੱਚ ਨੌਜਵਾਨ ਦਾ ਕਤਲ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਹਥਿਆਰਾਂ ਸਮੇਤ ਕਾਬੂ

0
135
19 ਜਨਵਰੀ ਨੂੰ ਤਰਨ ਤਾਰਨ ਦੇ ਨੌਜਵਾਨ ਸੁਖਪ੍ਰੀਤ ਸਿੰਘ ਦਾ ਕੀਤਾ ਗਿਆ ਸੀ ਗੋਲੀਆਂ ਮਾਰ ਕੇ ਕਤਲ
ਕਾਬੂ ਕੀਤੇ  ਮੁਲਜ਼ਮਾਂ ਪਾਸੋਂ ਇੱਕ ਗਲੋਕ ਪਿਸਟਲ, ਇੱਕ ਦੇਸੀ ਪਿਸਤੌਲ ਅਤੇ ਚਾਰ ਜਿੰਦਾ ਰੋਂਦ ਬਰਾਮਦ
ਸੁਖਪਾਲ ਸਿੰਘ ਹੁੰਦਲ, ਕਪੂਰਥਲਾ: ਜ਼ਿਲਾ ਪੁਲਿਸ ਨੂੰ ਉਸ ਸਮੇਂ  ਵੱਡੀ ਸਫਲਤਾ ਹੱਥ ਲੱਗੀ ਜਦੋਂ ਐਸਪੀ ਡੀ ਰਮਨਿੰਦਰ ਸਿੰਘ ਦਿਓਲ ਅਤੇ ਡੀਐਸਪੀ ਡੀ ਗੁਰਮੀਤ ਸਿੰਘ ਦੀਆਂ ਹਦਾਇਤਾਂ ਤੇ ਸੀਆਈਏ ਸਟਾਫ  ਕਪੂਰਥਲਾ ਦੀ ਪੁਲਿਸ ਵੱਲੋਂ ਇੰਸਪੈਕਟਰ ਜਰਨੈਲ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵੱਲੋਂ 19 ਜਨਵਰੀ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਗਲਾਲੀ ਪੁਰ ਵਿੱਚ ਨੌਜਵਾਨ ਦਾ ਕਤਲ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਵਿੱਚੋਂ ਦੋ ਮੈਂਬਰਾਂ ਨੂੰ ਕਾਬੂ ਕਰਦੇ ਹੋਏ ਉਹਨਾਂ ਅਸਲਾ ਬਰਾਮਦ ਕੀਤਾ ਹੈ ਕਾਬੂ ਕੀਤੇ ਗਏ ਗਿਰੋਹ ਦੇ ਮੈਂਬਰ ਵੱਖ ਵੱਖ ਜਿਲਿਆਂ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਦੱਸਿਆ ਕਿ 20 ਜਨਵਰੀ ਨੂੰ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਅਤੇ ਏਐਸਆਈ ਕੇਵਲ ਸਿੰਘ ਨੇ ਸਮੇਤ ਪੁਲਿਸ ਪਾਰਟੀ ਔਜਲਾ ਫਾਟਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਨਾਕਾਬੰਦੀ ਦੌਰਾਨ ਮਥੂ ਮੁਰਾਰੀ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਸ਼ਾਹਬਾਜ ਪੁਰ ਥਾਣਾ ਸਦਰ ਜਿਲਾ ਤਰਨ ਤਾਰਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਕਾਰਜ ਸਿੰਘ ਵਾਸੀ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਥਾਣਾ ਮੱਖੂ ਫਿਰੋਜ਼ਪੁਰ ਨੂੰ ਖੋਹ ਕੀਤੀ ਕਾਰ ਨੰਬਰ ਪੀਬੀ02 ਸੀ ਐਸ 4081 ਦੇ ਕਾਬੂ ਕਰਕੇ ਤਲਾਸ਼ੀ ਕਰਨ ਤੇ ਮੱਥੂ ਮੁਰਾਰੀ ਸਿੰਘ ਪਾਸੋਂ ਇੱਕ ਗਲੋਕ ਪਿਸਟਲ 9 ਐਮਐਮ ਸਮੇਤ ਦੋ ਰੌਂਦ ਜਿੰਦਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਰਾ ਪਾਸੋਂ 12 ਬੋਰ ਪਿਸਟਲ ਦੇਸੀ ਸਮੇਤ ਦੋ ਜਿੰਦਾ ਰੋਂਦ ਬਰਾਮਦ ਹੋਏ  ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਾਬੂ ਕੀਤੇ ਗਏ ਉਕਤ ਮੈਂਬਰਾਂ ਤੋਂ ਇਲਾਵਾ ਇਹਨਾਂ ਦੇ ਇੱਕ ਹੋਰ ਸਾਥੀ ਸੇਵਕ ਸਿੰਘ ਉਰਫ ਮਹਿਕ ਪੁੱਤਰ ਕਰਤਾਰ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਹਰੀਕੇ ਜਿਲਾ ਤਰਨ ਤਾਰਨ ਤਿੰਨਾਂ ਨੇ ਮਿਲ ਕੇ 19 ਜਨਵਰੀ ਨੂੰ ਤਰਨ ਤਾਰਨ ਜ਼ਿਲੇ ਦੇ ਗਲਾਲੀ ਪੁਰ ਵਿੱਚ ਸੁਖਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਹਰੀਕੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਇਹਨਾਂ ਖਿਲਾਫ ਥਾਣਾ ਸਦਰ ਤਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ ਇਸ ਤੋਂ ਇਲਾਵਾ ਜਦੋਂ ਇਹਨਾਂ ਕੋਲੋਂ ਪੁੱਛ ਗਿੱਛ ਕੀਤੀ ਗਈ ਤਾਂ ਪੁੱਛ ਗਿੱਛ ਦੌਰਾਨ ਸਾਹਮਣੇ ਆਇਆ ਕਿ ਕਾਬੂ ਕੀਤੇ ਮੁਲਜ਼ਮ ਮਥੂ ਮੁਰਾਰੀ ਸਿੰਘ ਗੁਰਪ੍ਰੀਤ ਸਿੰਘ ਉਰਫ ਗੋਰਾ ਅਤੇ ਸੇਵਕ ਸਿੰਘ ਉਰਫ ਮਹਿਕ ਪੁੱਤਰ ਕਰਤਾਰ ਸਿੰਘ ਵਾਸੀ ਨੇੜੇ ਸਰਕਾਰੀ ਸਕੂਲ ਹਰੀਕੇ ਜਿਲਾ ਤਰਨਤਾਰਨ ਨੇ ਮਿਲ ਕੇ ਇੱਕ ਗੈਂਗ ਬਣਾਇਆ ਹੈ ਜਿਨਾਂ ਨੇ ਪਿਸਤੌਲਾਂ ਦੀ ਨੋਕ ਤੇ ਮਾਘੀ ਵਾਲੇ ਦਿਨ ਉਕਤ ਕਾਰ ਨੰਬਰ ਹੀ ਜੰਡਿਆਲਾ ਗੁਰੂ ਤੋਂ ਖੋਹ ਕੀਤੀ ਸੀ ਜਿਸ ਸਬੰਧੀ ਮੁਲਜਮਾਂ ਦੇ ਖਿਲਾਫ ਥਾਣਾ ਜੰਡਿਆਲਾ ਗੁਰੂ ਜਿਲਾ ਅੰਮ੍ਰਿਤਸਰ ਵਿੱਚ ਵੀ ਮਾਮਲਾ ਦਰਜ ਹੈ। ਐਸਐਸਪੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਿੰਨਾਂ ਨੇ ਮਿਲ ਕੇ ਬੰਗਾ ਰੋਡ ਫਗਵਾੜਾ ਤੋਂ ਪਿਸਤੌਲ ਦੀ ਨੋਕ ਤੇ ਸ਼ਰਾਬ ਦੇ ਠੇਕੇ ਤੋਂ 41 ਹਜ਼ਾਰ ਨਗਦੀ ਅਤੇ 9 ਬੋਤਲਾਂ ਸ਼ਰਾਬ ਖੋਹ ਕੀਤੀ ਸੀ ਜਿਸ ਸਬੰਧੀ ਉਕਤ ਮੁਲਜਮਾਂ ਦੇ ਖਿਲਾਫ ਥਾਣਾ ਸਿਟੀ ਫਗਵਾੜਾ ਵਿਖੇ ਮਾਮਲਾ ਦਰਜ ਹੈ ਐਸਐਸਪੀ ਵਤਸਲਾ ਗੁਪਤਾ ਨੇ ਕਿਹਾ ਕਿ ਇਹਨਾਂ ਤਿੰਨਾਂ ਨੇ ਮਿਲ ਕੇ 17 ਜਨਵਰੀ ਨੂੰ ਵਿਜੇ ਸਰਵਿਸ ਸੈਂਟਰ ਪੈਟਰੋਲ ਪੰਪ ਕਾਲਾ ਸੰਘਿਆ ਤੋਂ 10 ਹਜ਼ਾਰ ਰੁਪਏ ਦੀ ਖੋਹ ਕੀਤੀ ਜਿਸ ਸਬੰਧੀ ਥਾਣਾ ਸਦਰ ਕਪੂਰਥਲਾ  ਵਿਖੇ ਇਹਨਾਂ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਹੈ ਉਹਨਾਂ ਕਿਹਾ ਕਿ ਜਿਲਾ ਜਲੰਧਰ ਦੇ ਪਿੰਡ ਰੂਪੇਵਾਲ ਤੋਂ ਇਹਨਾਂ ਤਿੰਨਾਂ ਨੇ ਸਵੀਟ ਸ਼ੋਪ ਤੇ ਖੋਹ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਵਿਰੋਧ ਕਰਨ ਤੇ ਇਹਨਾਂ ਵੱਲੋਂ ਦੁਕਾਨਦਾਰਾਂ ਤੇ ਉਸ ਨੂੰ ਮਾਰ ਦੇਣ ਦੀ ਨੀਦ ਨਾਲ ਫਾਇਰਿੰਗ ਕੀਤੀ ਗਈ ਜਿਸ ਸਬੰਧੀ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਵਿੱਚ ਇਹਨਾਂ ਦੇ ਖਿਲਾਫ ਇਰਾਦਾ ਕਤਲ ਸਮੇਤ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਹੈ ਐਸਐਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਜੀ ਅਤੇ ਇਹਨਾਂ ਦੇ ਤੀਜੇ ਸਾਥੀ ਸੇਵਕ ਸਿੰਘ ਉਰਫ ਮਹਿਕ ਪੁੱਤਰ ਕਰਤਾਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਇਸ ਮੌਕੇ ਤੇ ਡੀ ਐਸਪੀ ਡੀ ਗੁਰਮੀਤ ਸਿੰਘ ,ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ, ਐਸ ਐਚ ਓ ਥਾਣਾ ਸਦਰ ਇੰਸਪੈਕਟਰ ਸੋਨਮਦੀਪ ਕੌਰ ਵੀ ਮੌਜੂਦ ਸਨ,

LEAVE A REPLY

Please enter your comment!
Please enter your name here