ਕਬੱਡੀ ‘ਚ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ ਜੋਗਾ ਦੇ ਮੁੰਡੇ ਜੇਤੂ

0
239

ਜੋਨਲ ਸਕੂਲ ਖੇਡਾਂ ‘ਚ ਦੂਸਰੇ ਦਿਨ ਹੋਏ ਫਸਵੇਂ ਮੁਕਾਬਲੇ

ਕਬੱਡੀ ‘ਚ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ ਜੋਗਾ ਦੇ ਮੁੰਡੇ ਜੇਤੂ

ਜੋਗਾ, 23 ਜੁਲਾਈ () : ਗਰਮ ਰੁੱਤ ਜੋਨਲ ਸਕੂਲ ਖੇਡਾਂ ਦੇ ਦੂਜੇ ਦਿਨ ਅੱਜ ਇੱਥੇ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇਵਿਖੇ ਕਬੱਡੀ ਨੈਸ਼ਨਲ ਸਟਾਇਲ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਜੋਨ ਜੋਗਾ ਦੇ ਪ੍ਰਧਾਨ ਪ੍ਰਿੰਸੀਪਲ ਅਵਤਾਰ ਸਿੰਘ ਅਤੇ ਸਥਾਨਕ ਸਕੂਲ ਮੁਖੀ ਪਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਜੋਨਲ ਸਕੱਤਰ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਜ ਹੋਏ ਕਬੱਡੀ ਨੈਸ਼ਨਲ ਸਟਾਇਲ ਅੰਡਰ 17 (ਲੜਕੇ) ਦੇ ਮੁਕਾਬਲਿਆਂ ਵਿੱਚ ਸਸਸ ਅਕਲੀਆ ਨੇ ਸਸਸਸ ਉੱਭਾ–ਬੁਰਜ ਢਿੱਲਵਾਂ, ਸਸਸਸ ਬੁਰਜਹਰੀ ਨੇ ਗੁਰੂਕੁਲ ਅਕੈਡਮੀ ਉੱਭਾ, ਸਸਸਸ ਅਤਲਾ ਕਲਾਂ ਨੇ ਸਹਸ ਭੂਪਾਲ, ਸਸਸਸ ਜੋਗਾ ਨੇ ਸਸਸਸ ਅਤਲਾ ਕਲਾਂ ਨੂੰ ਹਰਾਇਆ। ਇਸ ਮੁਕਾਬਲੇ ਵਿੱਚ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਦੀ ਟੀਮ ਨੇ ਪਹਿਲਾ, ਸਰਕਾਰੀ ਸੈਕੰਡਰੀ ਸਕੂਲ ਬੁਰਜਹਰੀ ਨੇ ਦੂਜਾ ਅਤੇ ਸਰਕਾਰੀ ਸੈਕੰਡਰੀ ਸਕੂਲ ਅਕਲੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਮੌਕੇ ਸਰਬਜੀਤ ਕੌਰ ਲੈਕਚਰਾਰਜਸਵਿੰਦਰ ਕੌਰ ਲੈਕਚਰਾਰਵੀਰਪਾਲ ਕੌਰਪਾਲਾ ਸਿੰਘ ਭੀਖੀਸਮਰਜੀਤ ਸਿੰਘ ਬੱਬੀਅਵਤਾਰ ਸਿੰਘਦਰਸ਼ਨ ਸਿੰਘਜਗਸੀਰ ਸਿੰਘ ਝੱਬਰਮਨਜੀਤ ਸਿੰਘ ਜਟਾਣਾਗੁਰਜੀਤ ਸਿੰਘਗੁਰਲਾਭ ਸਿੰਘਰਵੀ ਸਿੰਘਰਾਜਨਦੀਪ ਸਿੰਘਮਨਪ੍ਰੀਤ ਸਿੰਘਕਮਲਦੀਪ ਸਿੰਘਗੁਰਜਿੰਦਰ ਸਿੰਘਗੁਰਜੰਟ ਸਿੰਘਦਲਵੀਰ ਸਿੰਘਰਾਜਦੀਪ ਸਿੰਘਬਲਦੇਵ ਸਿੰਘਮਨਦੀਪ ਸਿੰਘਗਗਨਦੀਪ ਕੌਰਅਮਨਦੀਪ ਕੌਰਕਰਮਜੀਤ ਕੌਰਰਮਨਦੀਪ ਕੌਰ  ਆਦਿ ਹਾਜਰ ਸਨ

ਫੋਟੋ ਕੈਪਸ਼ਨ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇਵਿਖੇ ਜੋਨਲ ਸਕੂਲ ਖੇਡਾਂ ਦੇ ਦੂਜੇ ਦਿਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਪਤਵੰਤੇ

 

LEAVE A REPLY

Please enter your comment!
Please enter your name here