ਕਰਤਾਰਪੁਰ ਨਤਮਸਤਕ ਹੋਏ ਡਾਕਟਰ ਗਿੱਲ ਤੇ ਅਮਰ ਸਿੰਘ ਮੱਲੀ।

0
178

ਸੰਗਤਾਂ ਦੀ ਘੱਟ ਆਵਾਜਾਈ ਤੇ ਚਿੰਤਾ ਪ੍ਰਗਟਾਈ।
ਲੰਗਰਾਂ ਦੀ ਸੇਵਾ ਤੇ ਦਰਸ਼ਨਾਂ ਲਈ ਅਥਾਹ ਸਤਿਕਾਰ ਦੀ ਝਲਕ ਆਮ ਵੇਖੀ ਗਈ।
ਬਾਬਾ ਨਾਨਕ ਜੀ ਦੇ ਜੀਵਨ ਫਲਸਫੇ ਤੇ ਅਜਾਇਬ ਘਰ ਦੀ ਸ਼ੁਰੂਆਤ ਸ਼ਲਾਘਾਯੋਗ ਉਪਰਾਲਾ।

ਕਰਤਾਰਪੁਰ ਸਾਹਿਬ-( ਗਿੱਲ ) ਕਰਤਾਰਪੁਰ ਸਾਹਿਬ ਬਾਬਾ ਨਾਨਕ ਜੀ ਦੀ ਉਹ ਚਰਨ ਛੋਹ ਧਰਤੀ ਹੈ।ਜਿੱਥੇ ਬਾਬਾ ਜੀ ਨੇ ਸਾਢੇ ਅਠਾਰਾਂ ਸਾਲ ਖੇਤੀ ਅਪਨੇ ਹੱਥੀ ਕੀਤੀ ਹੈ। ਜੋ ਕਿਰਤ ਕਰਨ ਦੇ ਫਲਸਫੇ ਦੀ ਜਾਗ ਹਰ ਪ੍ਰਾਣੀ ਨੂੰ ਲਗਾਉਂਦੀ ਹੈ। ਭਾਵੇਂ ਬਾਬਾ ਨਾਨਕ ਜੀ ਦੇ ਤਿੰਨ ਸਿੱਖੀ ਸਿਧਾਤਾ ਦੀ ਉਤਪੱਤੀ ਦਾ ਰਾਹ ਕਰਤਾਰਪੁਰ ਰਿਹਾ ਹੈ। ਪਰ ਹਰ ਕੋਈ ਕਿਰਤ ਕਰੋ,ਵੰਡ ਛਕੋ ਤੇ ਨਾਮ ਜਪੋ ਦਾ ਸੰਕਲਪ ਇਸੇ ਥਾਂ ਤੋ ਲੈਕੇ ਜਾਂਦੇ ਹਨ।
ਸੱਚੇ ਦਿਲੋਂ ਕੀਤੀ ਅਰਦਾਸ ਪੂਰੀ ਹੁੰਦੀ ਹੈ। ਜਿਸ ਕਰਕੇ ਸੰਗਤਾਂ ਦਾ ਤਾਂਤਾ ਲਗਾਤਾਰ ਰਹਿੰਦਾ ਹੈ। ਜੋ ਸਿਰਫ ਸੰਗਤਾਂ ਮੰਨੋ ਕਾਮਨਾ ਉਪਰੰਤ ਅਪਨੀ ਅਰਦਾਸ ਕਰਵਾਉਣ ਦੇ ਭਾਗੀਦਾਰ ਬਣਕੇ ਦਰਸ਼ਨਾਂ ਲਈ ਆਉਂਦੇ ਹਨ।
ਰਮੇਸ਼ ਸਿੰਘ ਅਰੋੜਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਦੋਵਾ ਪਾਸਿਆਂ ਤੋਂ ਸੰਗਤਾਂ ਨਿੱਤ ਆ ਰਹੀਆਂ ਹਨ।ਪਰ ਭਾਰਤ ਵੱਲੋਂ ਗਿਣਤੀ ਦੀ ਘਾਟ ਦਾ ਕਾਰਣ ਬੇਤੁਕਾ ਜਿਹਾ ਹੈ,ਕਿ ਜੋ ਪਾਕਿਸਤਾਨ ਜਾ ਆਵੇ ਉਸ ਦਾ ਕਨੇਡਾ ਤੇ ਅਮਰੀਕਾ ਵੀਜ਼ਾ ਨਹੀਂ ਲੱਗਦਾ ਹੈ। ਸੰਗਤਾਂ ਨੂੰ ਜਾਗਰੂਕ ਕਰਨ ਦੀ ਲੌੜ ਹੈ।
ਜਿਸ ਗੁਰੂ ਨੇ ਸਾਨੂੰ ਦੇਣਾ ਹੈ। ਉਸ ਦੇ ਦਰਸ਼ਨਾਂ ਤੇ ਹੀ ਕਿੰਤੂ ਵੀਜ਼ੇ ਨੂੰ ਲੈ ਕੇ ਕੀਤਾ ਜਾਵੇ। ਇਹ ਕਿਧਰ ਦੀ ਸ਼ਰਧਾ ਹੈ। ਅਸੀ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਹਰ ਨਾਨਕ ਨਾਮ ਲੇਵਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਦੇ ਰਸਤੇ ਬਾਬੇ ਨਾਨਕ ਦੀ ਧਰਤੀ ਤੇ ਨੱਤਮਸਤਕ ਹੋ ਕੇ ਅਪਨਾ ਜੀਵਨ ਸਫਲਾ ਕਰੇ।
ਬਾਬਾ ਨਾਨਕ ਹਰ ਪ੍ਰਾਣੀ ਦੀ ਇੰਤਜ਼ਾਰ ਕਰਦੇ ਹਨ। ਕਰਤਾਰਪੁਰ ਕੋਰੀਡੋਰ ਖੁਲਵਾਉਣ ਦਾ ਵੀ ਇਹੋ ਮਕਸਦ ਰਿਹਾ ਹੈ।ਜਿਸ ਦਾ ਸਿਹਰਾ ਪ੍ਰਧਾਨ ਮੰਤਰੀ ਨਰੇਦਰ ਮੋਦੀ ਨੂੰ ਜਾਂਦਾ ਹੈ।ਜੇਕਰ ਸੰਗਤਾਂ ਦੇ ਵਿੱਚ ਕਮੀ ਆ ਗਈ ਤਾਂ ਇਹ ਕਰਤਾਰਪੁਰ ਕੋਰੀਡੋਰ ਹਫਤੇ ਵਿੱਚ ਇੱਕ ਦੋ ਦਿਨ ਹੀ ਖੇਲਿਆ ਕਰੇਗਾ। ਕਿੳਕਿ ਰੋਜ਼ਾਨਾ ਸੰਗਤਾਂ ਘੱਟੋ ਘੱਟ ਪੰਜ ਸੋ ਦੇ ਜਥੇ ਵਜੋ ਤਾਂ ਜਾਵੇ ।
ਜੋ ਸੁਵਿਧਾਵਾਂ ਪਾਕਿਸਤਾਨ ਸਰਕਾਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹੀ ਹੈ। ਉਹ ਤਾਰੀਫ ਯੋਗ ਹਨ।ਕਰਤਾਰਪੁਰ ਦੇ ਦਰਸ਼ਨਾਂ ਨਾਲ ਜੋ ਮਨ ਨੂੰ ਸਕੂਨ ਮਿਲਦਾ ਹੈ ।ਉਸ ਨੂੰ ਲਫ਼ਜ਼ਾਂ ਵਿਚ ਬਿਆਨ ਨਹੀ ਕੀਤਾ ਜਾ ਸਕਦਾ ਹੈ।ਸੋ ਪ੍ਰਤੱਖ ਦਰਸ਼ਨਾ ਲਈ ਸੰਗਤਾਂ ਖੁਦ ਅੱਗੇ ਆਉਣ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਜੀਵਨ ਸਫਲਾ ਕਰਨ।

LEAVE A REPLY

Please enter your comment!
Please enter your name here