ਕਰਮਨ ਨਿਵਾਸੀ ਮਾਤਾ ਪ੍ਰੀਤਮ ਕੌਰ ਸਰ੍ਹਾਂ ਦੇ ਅਕਾਲ ਚਲਾਣੇ ‘ਤੇ ਸਰ੍ਹਾਂ ਪਰਿਵਾਰ ਨੂੰ ਭਾਰੀ ਸਦਮਾ

0
501

ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ) -ਬੀਤੇ ਦਿਨੀ 5 ਨਵੰਬਰ ਨੂੰ ਕਰਮਨ ਨਿਵਾਸੀ ਮਾਤਾ ਪ੍ਰੀਤਮ ਕੌਰ (ਸਪਤਨੀ ਸਵਰਗਵਾਸੀ ਸ. ਬਲਵੰਤ ਸਿੰਘ ਸਰ੍ਹਾਂ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ ਉਮਰ ਇਸ ਸਮੇਂ 89 ਸਾਲ ਸੀ। ਉਨ੍ਹਾਂ ਦਾ ਪੰਜਾਬ ਤੋਂ ਪਿਛਲਾ ਪਿੰਡ ਫਤਿਹਗੜ ਕੋਰੋਟਾਣਾ ਸੀ। ਜੋ ਮੋਗਾ ਨੇੜੇ ਸਥਿਤ ਹੈ। ਸਵ: ਸਵਰਗਵਾਸੀ ਮਾਤਾ ਪ੍ਰੀਤਮ ਕੌਰ ਜੀ ਬਹੁਤ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਸਮੇਂਕੈਲੀਫੋਰਨੀਆ ਦੇ ਸ਼ਹਿਰ ਕਰਮਨ ਵਿਖੇ ਰਹਿ ਰਹੇ ਸਨ। ਇੰਨ੍ਹਾਂ ਦਾ ਅੰਤਮ ਸੰਸ਼ਕਾਰ ਅਤੇ ਸਰਧਾਜ਼ਲੀਆਂ ਦੀ ਰਸ਼ਮ 14 ਨਵੰਬਰ, 2021, ਦਿਨ ਐਤਵਾਰ ਨੂੰ ‘‘ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ’’ ਵਿਖੇ 11 ਵਜ਼ੇ ਤੋਂ 1 ਵਜ਼ੇ ਹੋਵੇਗੀ। ਜਿਸ ਦਾ ਪਤਾ: 4800 5. 3layton 1ve, 6owler, 31-93625 ਹੈ। ਇਸ ਉਪਰੰਤ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਮ ਅਰਦਾਸ ‘‘ਗੁਰਦੁਆਰਾ ਅਨੰਦਗੜ ਸਾਹਿਬ‘‘ ਕਰਮਨ ਵਿਖੇ ਬਾਅਦ ਦੁਪਹਿਰ 2:00 ਵਜ਼ੇ ਤੋਂ 3:00 ਵਜ਼ੇ ਤੱਕ ਹੋਵੇਗੀ। ਗੁਰੂਘਰ ਦਾ ਪਤਾ:
680 S Vineland 1ve, Kerman, 31 93630 ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾ ਦੇ ਸਪੁੱਤਰਾਂ ਵਿੱਚ

ਜਗਦੇਵ ਸਿੰਘ ਸਰ੍ਹਾਂ (559) 241-9739,

ਜਗਸੇਵ ਸਿੰਘ ਸਰ੍ਹਾਂ (559) 575-2912,

ਜਸਵੀਰ ਸਿੰਘ ਸਰ੍ਹਾਂ (559) 457-8281 ਜਾਂ

ਗੁਲਜ਼ਾਰ ਸਿੰਘ ਸਰ੍ਹਾਂ (559) 250-4289 ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here