ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):
ਕਰਮਨ ਸ਼ਹਿਰ ਵਿਖੇ ਹਰ ਸਾਲ ਦੀ ਤਰ੍ਹਾਂ 79 ਵੇ “ਹਾਰਵੈਸਟ ਫਿਸ਼ਟੀਵਲ” (Harvest Festival) ਦੀ ਸੁਰੂਆਤ ਹਮੇਸ਼ਾ ਪਰੇਡ ਨਾਲ ਹੋਈ। ਜਿਸ ਦਾ ਮਹੌਲ ਬਿਲਕੁਲ ਭਾਰਤ ਦੀ ਵਿਸਾਖੀ ਦੇ ਮੇਲੇ ਵਰਗਾ ਸੀ। ਬੇਸੱਕ ਇੱਥੇ ਲੋਕ ਵੱਡੇ ਸ਼ਹਿਰਾ ਰਹਿ ਰਹੇ ਹਨ, ਪਰ ਫਿਰ ਵੀ ਲੋਕ ਆਪਣੀ ਪੱਕੀ ਫਸ਼ਲ ਦੀ ਕਟਾਈ ਕਰਨ ਦੀ ਖ਼ੁਸ਼ੀ ਪਰੰਪਰਾਗਤ ਮੇਲੇ ਦੇ ਰੂਪ ਵਿੱਚ ਮਨਾਉਂਦੇ ਆ ਰਹੇ ਹਨ। ਜਿਸ ਦੀ ਸੁਰੂਆਤ ਨਗਰ ਕੀਰਤਨ ਵਾਂਗ ਪਰੇਡ ਨਾਲ ਕੀਤੀ ਜਾਦੀ ਹੈ ਅਤੇ ਇਕੱਠ ਵੀ ਅਮੈਰੀਕਨ ਭਾਈਚਾਰੇ ਦਾ ਬਹੁਤ ਹੁੰਦਾ ਹੈ। ਹਰ ਸਾਲ 50 ਤੋਂ ਵਧੀਕ ਫਲੋਟ ਸਭ ਦੀ ਖਿੱਚ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ ਲੋਕ ਆਪਣੇ ਪੁਰਾਣੇ ਟਰੱਕ, ਟਰੈਕਟਰ, ਕਾਰਾਂ ਅਤੇ ਹੋਰ ਪੁਰਾਤਨ ਸਾਜੋ-ਸਮਾਨ ਦਾ ਵੀ ਲਿਸ਼ਕਾਂ-ਚਮਕਾ ਕੇ ਖੁੱਲ੍ਹਾਂ ਪਰਦਰਸ਼ਨ ਕਰਦੇ ਹਨ। ਇਨ੍ਹਾਂ ਫਲੋਟਾ ਨੂੰ ਵਧੀਆਂ ਸਜਾਉਣ ਦੇ ਮੁਕਾਬਲੇ ਵੀ ਦਿਲਚਸਪ ਹੁੰਦੇ ਹਨ। ਜਿਸ ਵਿੱਚ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਂਦੇ ਹਨ। ਸਥਾਨਕ ਲੋਕ ਸੜਕ ਦੇ ਦੋਨੋ ਪਾਸੇ ਬੈਠ ਇਸ ਪਰੰਪਰਾਗਤ ਪਰੇਡ ਦਾ ਖੁੱਲ ਕੇ ਅਨੰਦ ਮਾਣਦੇ ਹਨ ਅਤੇ ਹਿੱਸਾ ਲੈਣ ਵਾਲਿਆ ਦੀ ਹੌਸ਼ਲਾ ਅਫਜ਼ਾਈ ਵੀ ਕਰਦੇ ਹਨ। ਿੲਸ ਪਰੇਡ ਦੀ ਸਮਾਪਤੀ ਉਪਰੰਤ ਚਾਰ ਦਿਨ ਮੇਲੇ ਦਾ ਲੋਕ ਗੀਤ-ਸੰਗੀਤ, ਖੇਡਾਂ, ਰਾਈਡਾ, ਤਰ੍ਹਾਂ-ਤਰ੍ਹਾਂ ਦੇ ਝੂਲਿਆਂ ਅਤੇ ਖਾਣਿਆ ਦਾ ਅਨੰਦ ਮਾਣਦੇ ਹਨ।
ਮੇਲੇ ਦੌਰਾਨ ਹਰ ਸਾਲ ਸਟੇਜ਼ ਲੱਗਦੀ ਹੈ। ਜਿੱਥੋ ਵੱਖ-ਵੱਖ ਬੁਲਾਰੇ ਜਾਂ ਕਲਾਕਾਰ ਰਿਵਾਇਤੀ ਤੌਰ ‘ਤੇ ਆਪਣੇ ਵਿਚਾਰ ਜਾਂ ਕਲਾ ਦਾ ਖੁੱਲ ਕੇ ਪ੍ਰਦਰਸਨ ਕਰਦੇ ਹਨ। ਇਸੇ ਹੀ ਸਟੇਜ਼ ਤੋਂ ਗਾੲਕੀ ਦਾ ਖੁੱਲਾ ਅਖਾੜਾ ਵੀ ਲੱਗਦਾ ਹੈ। ਜਿਸ ਵਿੱਚ ਵੱਖ-ਵੱਖ ਭਾਈਚਾਰੇ ਦੇ ਲੋਕ ਆਪਣੀ ਕਲਾ ਦਾ ਖੁੱਲ ਕੇ ਪ੍ਰਗਟਾ ਕਰਦੇ ਹੋਏ, ਦੂਸਰੇ ਭਾਈਚਾਰਿਆਂ ਨਾਲ ਸੱਭਿਆਚਾਰ ਦੀ ਸਾਂਝ ਪਾਉਦੇ ਹਨ। ਕਰਮਨ ਸ਼ਹਿਰ ਵਿੱਚ ਪੰਜਾਬੀ ਭਾਈਚਾਰੇ ਦੀ ਸੰਘਣੀ ਵੱਸੋਂ ਹੈ। ਇਸੇ ਲੜੀ ਤਹਿਤ ਪਹਿਲੀ ਵਾਰ ਕਿਰਨਜੋਤ ਕੌਰ ਢੇਸੀ ਦੇ ਉੱਦਮ ਸਦਕਾ, ਗੁਲਬਿੰਦਰ ਗੈਰੀ ਢੇਸੀ ਅਤੇ ਕੁਲਵੰਤ ਧਾਲੀਆਂ ਨੇ ਪੰਜਾਬੀ ਸੱਭਿਆਚਾਰ ਦੀ ਸਾਂਝ ਪਾਉਦਾ ਪ੍ਰੋਗਰਾਮ ਸਟੇਜ਼ ਸਫਲਤਾ ਨਾਲ ਪੇਸ਼ ਕੀਤਾ। ਜਿਸ ਦੀ ਸੁਰੂਆਤ ਦਿਲਦਾਰ ਮਿਊਜ਼ੀਕਲ ਬ੍ਰਦਰਜ਼ ਗਰੁੱਪ ਕੈਲੇਫੋਰਨੀਆਂ ਦੇ ਕਲਾਕਾਰ ਅਵਤਾਰ ਗਰੇਵਾਲ, ਰਾਣੀ ਗਿੱਲ, ਕਾਂਤਾ ਸਹੋਤਾ ਨੇ ਕੀਤੀ। ਜਦ ਕਿ ਬਾਕੀ ਕਲਾਕਾਰਾਂ ਵਿੱਚ ਪੱਪੀ ਭਦੌੜ, ਜੌਗਿੰਦਰ ਸਿੰਘ ਜੋਗੀ, ਅਮਰੀਕ ਸਿੰਘ ਸੰਗੀਤ ਮਾਸਟਰ, ਗੀਤਕਾਰ ਸਤਵੀਰ ਹੀਰ ਆਦਿਕ ਕਲਾਕਾਰਾਂ ਨੇ ਜਿੱਥੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ, ਉੱਥੇ ਅਮਰੀਕਨਾਂ ਨੂੰ ਵੀ ਨੱਚਣ ਲਾ ਦਿੱਤਾ। ਮੇਲੇ ਦੇ ਪ੍ਰਬੰਧਕਾਂ ਵਿੱਚੋਂ ਮਿਸ. ਸੂਸਨ ਨੇ ਪੰਜਾਬੀ ਭਾਈਚਾਰੇ ਨੂੰ ਅਗਲੇ ਸਾਲ ਦਾ ਸੱਦਾ ਦਿੰਦੇ ਹੋਏ, ਇਸ ਸਫਲ ਪੇਸ਼ਕਾਰੀ ਦੀ ਵਧਾਈ ਵੀ ਦਿੱਤੀ। ਅੰਤ ਆਪਣੀਆਂ ਯਾਦਗਾਰੀ ਪੈੜਾਂ ਛੱਡਦਾ ਹੋਇਆ ਇਹ ਮੇਲਾ ਯਾਦਗਾਰੀ ਹੋ ਨਿਬੜਿਆ।