ਮੈਰੀਲੈਡ -( ਸਰਬਜੀਤ ਗਿੱਲ ) ਇਟੰਰਨੈਸ਼ਨਲ ਫੋਰਮ ਅਮਰੀਕਾ ਦੀ ਚੇਅਰਪਰਸਨ ਤੇ ਮੈਰੀਲੈਡ ਦੇ ਅਫਰੀਕਨ ਕਮਿਸ਼ਨ ਦੇ ਚੇਅਰਮੈਨ ਨੇ ਸਿੱਖ ਕੁਮਿਨਟੀ ਸੈਂਟਰ ਬਾਕਟੀਮੋਰ ਦਾ ਦੋਰਾ ਕੀਤਾ। ਜਿੱਥੇ ਢੇਰ ਸਾਰੀਆਂ ਵਿਚਾਰਾ ਦੀ ਸਾਂਝ ਡਾਕਟਰ ਸੁਰਿੰਦਰ ਸਿੰਘ ਗਿੱਲ ਨਾਲ ਪਾਈ ਹੈ। ਦੋਹਾਂ ਨੇਤਾਵਾਂ ਨੇ ਕਿਹਾ ਕਿ ਇੰਮੀਗਰੇਸ਼ਨ ਦੀ ਮੁਹਾਰਤ ਰੱਖਣ ਵਾਲੇ ਕੁਮਿਨਟੀ ਨੇਤਾ ਤੇ ਪੀਸ ਅੰਬੈਸਡਰ ਨਾਲ ਵਿਚਾਰਾ ਕਰਨ ਦਾ ਮੋਕਾ ਕਾਫੀ ਅਹਿਮ ਰਿਹਾ ਹੈ। ਕਰੀਨਾ ਨੇ ਕਿਹਾ ਕਿ ਡਾਕਟਰ ਗਿੱਲ ਸਿੱਖ ਕੁਮਿਨਟੀ ਦੇ ਨਾਲ ਨਾਲ ਦੂਜੀਆਂ ਕੁਮਿਨਟੀ ਨੇਤਾਵਾਂ ਨਾਲ ਵੀ ਕਾਫੀ ਸਹਿਯੋਗ ਦਿੰਦੇ ਹਨ। ਜਿਸ ਕਰਕੇ ਉਹਨਾਂ ਨੂੰ ਭਵਿਖ ਵਿੱਚ ਹੋਣ ਵਾਲੀ ਕੋਰੀਆਂ ਵਿਖੇ ਸ਼ਾਤੀ ਕਾਨਫ੍ਰੰਸ ਲਈ ਚੋਣ ਕੀਤੀ ਹੈ। ਅੱਜ ਉਹਨਾਂ ਦੇ ਆਫਿਸ ਦਾ ਦੌਰਾ ਕਰਕੇ ਬਹੁਤ ਚੰਗਾ ਲੱਗਿਆ ਹੈ।
ਗੀਅ ਡਿਜੋਕਨ ਨੇ ਕਿਹਾ ਕਿ ਮੇਰੀ ਮਿਲਣੀ ਡਾਕਟਰ ਗਿੱਲ ਨਾਲ ਪਿਛਲੇ ਇਕ ਸਾਲ ਤੋ ਹੈ। ਇਹ ਅਣਥੱਕ ਵਰਕਰ ਹਨ। ਜੋ ਚੈਰਟੀ ਦੇ ਨਾਲ ਨਾਲ ਇੰਮੀਗਰੇਸ਼ਨ ਵਿੱਚ ਵੀ ਮਦਦ ਕਰਦੇ ਹਨ। ਪਿਛਲੇ ਦਿਨੀ ਇਹਨਾਂ ਵੱਲੋਂ ਚਲਾਈ ਗਰੀਨ ਕਾਰਡ ਮੁਹਿੰਮ ਵਿੱਚ ਵੱਖ ਵੱਖ ਕੁਮਿਨਟੀਆ ਦੀ ਮਦਦ ਕਰਕੇ ਇਤਹਾਸ ਸਿਰਜਿਆ ਸੀ। ਜਿਸ ਕਰਕੇ ਅਸੀਂ ਮਿਲਣ ਤੇ ਆਫਿਸ ਵਿਖੇ ਆਉਣ ਦਾ ਸਬੱਬ ਬਣਾਇਆ ਸੀ। ਜਿੱਥੇ ਇਹਨਾਂ ਦੀ ਕਾਰਗੁਜ਼ਾਰੀ ਤੇ ਮਾਨਵਤਾ ਪ੍ਰਤੀ ਮਿਲੇ ਅਵਾਰਡ ਵੇਖ ਕੇ ਸਿਰ ਝੁਕ ਗਿਆ ਹੈ। ਸਾਦੀ ਤਬੀਅਤ ਦੇ ਮਾਲਕ ,ਮਾਨਵਤਾ ਦੇ ਹਾਮੀ ਤੇ ਕੁਮਿਨਟੀ ਸੇਵਕ ਵਜੋ ਵਿਚਰ ਰਹੀ ਇਹ ਸ਼ਖ਼ਸੀਅਤ ਤੇ ਰੱਬ ਦੀ ਕੋਈ ਐਸੀ ਮਿਹਰ ਹੈ। ਜਿਸ ਦਾ ਪ੍ਰਤੱਖ ਵੇਖਣ ਨੂੰ ਮਿਲਿਆ ਹੈ। ਇਹਨਾਂ ਦੇ ਖੇਮੇ ਵਿੱਚ ਹਮੇਸ਼ਾ ਹਾਂ ਪੱਖੀ ਵਤੀਰਾ ਵੇਖਣ ਨੂੰ ਮਿਲਿਅਾ ਹੈ ਜਿਸ ਨੇ ਸਾਡਾ ਦਿਲ ਟੁੰਬ ਗਿਆ ਹੈ।
ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਨਵਤਾ ਦੀ ਬਿਹਤਰੀ,ਸ਼ਾਂਤੀ , ਮਾਣ , ਸਤਿਕਾਰ ਮੇਰੀ ਜ਼ਿੰਦਗੀ ਦਾ ਹਿੱਸਾ ਹਨ। ਜਿਸ ਨੂੰ ਬਿਖੇਰਨ ਦਾ ਮੋਕਾ ਕੁਦਰਤ ਨੇ ਦਿੱਤਾ ਹੈ। ਸੋ ਇਸ ਨੂੰ ਘਰ ਘਰ ਪਹੁੰਚਾਉਣ ਲਈ ਸਿਰਤੋੜ ਦੀ ਬਾਜ਼ੀ ਲਾਉਣ ਦਾ ਨਿਸਚੈ ਕਰਨ ਦਾ ਸੰਕਲਪ ਲਿਅਾ ਹੈ। ਜੋ ਰੁਤਬਾ ਪਿਛਲੇ ਦਿਨੀ ਯੂਨੀਵਰਸਲ ਪੀਸ ਫੈਡਰੇਸ਼ਨ ਨੇ “ਅੰਬੈਸਡਰ ਪੀਸ” ਦਾ ਦਿੱਤਾ ਹੈ। ਉਸ ਨੂੰ ਤਨਦੇਹੀ
ਨਾਲ ਨਿਭਾਵਾਗਾ
ਇਸ ਮੋਕੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਕਰੀਨਾ ਹੂ ਚੇਅਰਪਰਸਨ ਇੰਟਰਨੈਸ਼ਨ ਫੋਰਮ ਤੇ ਗੀਅ ਡਿਜੋਕਨ ਚੇਅਰਮੈਨ ਅਫਰੀਕਨ ਕਮਿਸ਼ਨ ਮੈਰੀਲੈਡ ਨੂੰ ਸਨਮਾਨਿਤ ਕੀਤਾ।
Boota Singh Basi
President & Chief Editor