ਲੰਡਨ -ਕੋਵੀਸ਼ੀਲਡ ਅਤੇ ਫਾਈਜ਼ਰ ਦੀਆਂ ਕਰੋਨਾਵਾਇਰਸ ਵਿਰੋਧੀ ਵੈਕਸੀਨ ਦੀਆਂ ਦੋ ਖੁਰਾਕਾਂ ਕਰੋਨਾਵਾਇਰਸ ਦੇ ਡੈਲਟਾ ਸਰੂਪ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿਚ 90 ਫ਼ੀਸਦ ਤੋਂ ਵੱਧ ਪ੍ਰਭਾਵੀ ਸਾਬਿਤ ਹੋ ਸਕਦੀਆਂ ਹਨ। ਇਹ ਖੁਲਾਸਾ ਦਵਾਈਆਂ ਸਬੰਧੀ ਮੈਗਜ਼ੀਨ ਦਿ ਨਿਊ ਇੰਗਲੈਂਡ ਵਿਚ ਅੱਜ ਛਪੀ ਖੋਜ ਰਾਹੀਂ ਕੀਤਾ ਗਿਆ ਹੈ। ਯੂਨੀਵਰਿਸਟੀ ਆਫ਼ ਐਡਿਨਬਰਗ ਤੇ ਜਨ ਸਿਹਤ ਸਕਾਟਲੈਂਡ ਦੀ ਖੋਜ ਟੀਮ ਵੱਲੋਂ ਪਹਿਲੀ ਅਪਰੈਲ ਤੋਂ 27 ਸਤੰਬਰ, 2021 ਤੱਕ ਸਕਾਟਲੈਂਡ ਵਿਚ 54 ਲੱਖ ਲੋਕਾਂ ’ਤੇ ਸਰਵੇਖਣ ਕੀਤਾ ਗਿਆ। ਇਸ ਵਿਚ ਪਾਇਆ ਗਿਆ ਕਿ ਡੈਲਟਾ ਸਰੂਪ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਵਿਚ ਫਾਈਜ਼ਰ-ਬਾਇਓਐੱਨਟੈੱਕ ਦੀ ਵੈਕਸੀਨ 90 ਫ਼ੀਸਦ ਅਤੇ ਆਕਸਫੋਰਡ-ਐਸਟਰਾਜ਼ੈਨੇਕਾ ਦੀ ਵੈਕਸੀਨ ਜਿਸ ਨੂੰ ਭਾਰਤ ਵਿਚ ਕੋਵੀਸ਼ੀਲਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ, 91 ਫ਼ੀਸਦ ਪ੍ਰਭਾਵੀ ਹੈ।
Boota Singh Basi
President & Chief Editor