ਰਈਆ, ਰਾਜਿੰਦਰ ਰਿਖੀ
`ਕਲਮਾਂ ਦਾ ਕਾਫਲਾ` ਅੰਤਰਰਾਸ਼ਟਰੀ ਸਾਹਿਤਕ ਮੰਚ ਵੱਲੋਂ ਮੈਡਮ ਗੁਰਜੀਤ ਕੌਰ ਅਜਨਾਲਾ ਮੁੱਖ ਪ੍ਰਬੰਧਕ ਦੀ ਸਰਪ੍ਰਸਤੀ ਹੇਠ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਅੰਮ੍ਰਿਤਸਰ ਸਾਹਿਬ ਵਿਖੇ ਇਕ ਸਾਲਾਨਾ ਸਮਾਗਮ, ਛੇ ਪੁਸਤਕਾਂ ਦਾ ਰੀਲੀਜ਼ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ । ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਉਸਤਾਦ ਗ਼ਜ਼ਲਗੋ ਸੁਲੱਖਣ ਸਿੰਘ ਸਰਹੱਦੀ, ਪੰਥਕ ਕਵੀ ਡਾ: ਹਰੀ ਸਿੰਘ ਜਾਚਕ, ਸ਼ੇਲਿੰਦਰਜੀਤ ਸਿੰਘ ਰਾਜਨ ਮੁੱਖ ਸੰਚਾਲਕ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ, ਕਰਨਲ ਪ੍ਰਤਾਪ ਸਿੰਘ ਅੰਮ੍ਰਿਤਸਰ, ਮਲਕੀਅਤ ਸਿੰਘ ਪਾਪੀ ਅਬੋਹਰ, ਗੁਰਜੀਤ ਕੌਰ ਅਜਨਾਲਾ ਅਤੇ ਸਤਨਾਮ ਕੌਰ ਤੁਗਲਵਾਲ ਆਦਿ ਹਾਜ਼ਰ ਹੋਏ । ਸਮਾਗਮ ਵਿੱਚ ਦੂਰ-ਦੁਰਾੜੇ ਤੋਂ ਨਾਮਵਰ ਤੇ ਉਭਰਦੇ ਹੋਏ ਕਵੀ ਕਵਿਤਰੀਆਂ ਨੇ ਪਹੁੰਚ ਕੇ ਕਵਿਤਾਵਾਂ ਸੁਣਾਈਆਂ । ਇਸ ਮੌਕੇ ਛੇ ਪੁਸਤਕਾਂ ਸਾਂਝਾ ਅੰਬਰ, ਕਲਮੀਂ ਸਾਂਝਾਂ, ਰੂਹਾਨੀ ਰਿਸ਼ਮਾਂ, ਸੁਰਖ਼ ਸਵੇਰਾ, ਆਦਿ ਤੋਂ ਅੰਤ, ਹੁੰਗਾਰਾ ਆਦਿ ਵੀ ਲੋਕ ਅਰਪਿਤ ਕੀਤੀਆਂ ਗਈਆਂ । ਸਟੇਜ ਸਕੱਤਰ ਦੀ ਸੇਵਾ ਅਨੀਤਾ ਪਟਿਆਲਵੀ ਨੇ ਬਾਖੂਬੀ ਨਿਭਾਈ । ਕਵੀ ਦਰਬਾਰ ਵਿੱਚ ਮਨਜੀਤ ਕੌਰ ਧੀਮਾਨ, ਰਮਨਦੀਪ ਕੌਰ ਹਰਸਰਜਾਈ, ਰਾਜਵਿੰਦਰ ਕੌਰ ਢਿੱਲੋਂ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਮੱਖਣ ਸਿੰਘ ਭੈਣੀਵਾਲ, ਮਾ: ਮਨਜੀਤ ਸਿੰਘ ਵੱਸੀ, ਨਿੰਮਾ ਲੁਹਰਾਕਾ, ਰਜਨੀ ਤਰਨ ਤਾਰਨ, ਨਿਰਮਲ ਰੱਤਾ, ਅਮਨਦੀਪ ਸਿੰਘ ਸ਼ਾਂਤ, ਸੁਖਪਾਲ ਸਿੰਘ, ਰੁਪਿੰਦਰ ਸੰਧੂ, ਗੁਰਪ੍ਰੀਤ ਕੌਰ ਲੁਧਿਆਣਾ, ਬਲਜੀਤ ਕੌਰ ਝੂਟੀ, ਮਲਕੀਤ ਸਿੰਘ ਵਰਪਾਲ, ਲਖਬੀਰ ਰਸੂਲਪੁਰੀ, ਗੁਲਸ਼ਨ ਬੀਰ ਗੁਰਾਇਆ, ਸਤਿੰਦਰ ਸਿੰਘ ਓਠੀ, ਮਨਜੀਤ ਕੌਰ ਮੀਸ਼ਾ ਜਲੰਧਰ, ਭਗਵੰਤ ਕੌਰ ਪਿੰਕੀ, ਮਨਪ੍ਰੀਤ ਕੌਰ ਮੱਟੂ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ । ਆਖਰ ਵਿੱਚ ਮੰਚ ਵੱਲੋਂ ਸਖਸ਼ੀਅਤਾਂ ਦਾ ਮਾਣ ਸਨਮਾਨ ਕੀਤਾ ਗਿਆ ਅਤੇ ਮੈਡਮ ਗੁਰਜੀਤ ਕੌਰ ਅਜਨਾਲਾ ਮੁੱਖ ਪ੍ਰਬੰਧਕ ਨੇ ਸਭ ਆਈਆਂ ਸਖਸ਼ੀਅਤ ਦਾ ਧੰਨਵਾਦ ਕੀਤਾਾ ।
Boota Singh Basi
President & Chief Editor