ਅੰਤਰ ਰਾਸ਼ਟਰੀ ਫੇਸਬੁੱਕ ਮੰਚ ਕਲਮਾਂ ਦਾ ਕਾਫ਼ਲਾ ਦੇ ਪ੍ਰਬੰਧਕ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਦੇ ਸਹਿਯੋਗ ਨਾਲ਼ ਹਰ ਸੋਮਵਾਰ ਹੋਣ ਵਾਲ਼ਾ ਹਫ਼ਤਾਵਾਰੀ ਆਨ ਲਾਈਨ ਗੀਤ ਬਹਾਰ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਸੰਚਾਲਨ ਸ਼੍ਰੀਮਤੀ ਅਨੀਤਾ ਪਟਿਆਲਾ ਜੀ ਦੁਆਰਾ ਕੀਤਾ ਗਿਆ ਅਤੇ ਇਸ ਵਿੱਚ ਨਾਮਵਰ ਲੇਖਕ ਕਲਾਕਾਰਾਂ ਨੇ ਭਾਗ ਲਿਆ । ਜਿਵੇਂ ਸ੍ਰ ਚਰਨ ਸਿੰਘ ਪੁਆਧੀ ਮਲਕੀਤ ਸਿੰਘ ਕਵੀਸ਼ਰ, ਜਗਤਾਰ ਸਿੰਘ, ਹਰਜੀਤ
ਸਰਾਂ, ਸੁਖਦੇਵ ਸਿੰਘ ਗੰਢਵਾ, ਲਖਵੀਰ ਸਿੰਘ ਰਸੂਲਪੁਰੀ , ਰਣਬੀਰ ਸਿੰਘ ਪ੍ਰਿੰਸ, ਮੈਡਮ ਗੁਰਜੀਤ ਕੌਰ ਅਜਨਾਲਾ ਜੀ ਅਤੇ ਅਨੀਤਾ ਪਟਿਆਲਾ ਨੇ ਆਪਣੇ ਗੀਤਾਂ ਰਾਹੀਂ ਮਹਿਫ਼ਲ ਨੂੰ ਚਾਰ ਚੰਨ ਲਗਾਏ। ਅੰਤ ਵਿੱਚ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਅਤੇ ਅਨੀਤਾ ਪਟਿਆਲਾ ਜੀ ਦੁਆਰਾ ਮੰਚ ਕਲਮਾਂ ਦਾ ਕਾਫ਼ਲਾ ਵੱਲੋਂ ਸਾਰੇ ਭਾਗ ਲੈਣ ਵਾਲੇ
ਲੇਖਕ, ਕਲਾਕਾਰਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ। ਮੰਚ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ।