ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਆਨ ਲਾਈਨ ਕਵੀ ਦਰਬਾਰ ਕਰਵਾਇਆ।

0
37
 ਕਲਮਾਂ ਦੇ ਵਾਰ ਸਾਹਿਤਕ ਮੰਚ ਪ੍ਰਧਾਨ ਜੱਸੀ ਧਰੌੜ ਸਾਹਨੇਵਾਲ ਜੀ ਦੀ ਅਗਵਾਈ ਹੇਠ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸਦਾ ਮੰਚ ਸੰਚਾਲਨ ਬੜੇ ਖੂਬਸੂਰਤ ਅੰਦਾਜ਼ ਨਾਲ ਕਲਮਾਂ ਦੇ ਵਾਰ ਸਾਹਿਤਕ ਮੰਚ ਦੇ ਮੀਤ ਪ੍ਰਧਾਨ ਰਣਬੀਰ ਸਿੰਘ ਪ੍ਰਿੰਸ ਵੱਲੋਂ ਕੀਤਾ ਗਿਆ ।ਪ੍ਰਧਾਨਗੀ ਮੰਡਲ ਵਿੱਚ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਅਮਨਬੀਰ ਸਿੰਘ ਧਾਮੀ ਜੀ, ਵਿਸ਼ੇਸ਼ ਮਹਿਮਾਨ ਪਰਵੀਨ ਕੌਰ ਸਿੱਧੂ ਜੀ,ਕੁਲਦੀਪ ਸਿੰਘ ਦੀਪ ਸਾਦਿਕ ਪਬਲੀਕੇਸ਼ਨਜ਼ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਤੋਂ ਇਲਾਵਾ।ਹਰਜਿੰਦਰ ਕੌਰ ਸੱਧਰ , ਪੋਲੀ ਬਰਾੜ  ਯੂ ਐਸ ਏ, ਗੁਰਬਖ਼ਸ਼ ਕੌਰ ਕਨੇਡਾ  (ਮੰਚ ਪ੍ਰਧਾਨ) ਡਾਕਟਰ ਟਿੱਕਾ ਜੇ ਐੱਸ ਸਿੱਧੂ , ਆਸਿਫ਼ ਅਲੀ ਮਹਿੰਦਰੂ  ਮਲੇਰਕੋਟਲਾ, ਸਤਨਾਮ ਸਿੰਘ ਮੱਟੂ , ਬਖਸ਼ੀਸ਼ ਦੇਵੀ,ਭਾਈ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ,ਰਾਜਦਵਿੰਦਰ ਸਿੰਘ ਬਿਆਸ , ਪਰਦੀਪ ਸਿੰਘ ਮਲੌਦਵੀ , ਦਲਵਿੰਦਰ ਸਿੰਘ,ਨਰੇਸ਼ ਨਿਮਾਣਾ ਜੀ ਆਦਿ ਸ਼ਾਮਿਲ ਹੋਏ।  ਜੂਨ ਚੁਰਾਸੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ।ਜਿਸ ਵਿੱਚ ਪੰਜਬ ਦੇ ਉਪਰੋਕਤ ਵੱਖ ਵੱਖ ਜ਼ਿਲ੍ਹਿਆਂ, ਅਤੇ ਦੇਸ਼ ਵਿਦੇਸ਼ ਤੋਂ ਜੁੜੇ ਕਵੀ ਸਾਹਿਬਾਨਾਂ ਨੇ ਭਾਗ ਲਿਆ ਅਤੇ ਸਾਰੇ ਹੀ ਕਲਮਕਾਰ ਸਾਥੀਆਂ ਨੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਸਾਂਝ ਪਾਈ ਤੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਕਰਵਾਏ ਗਏ ਅੱਜ ਦੇ ਕਵੀ ਦਰਬਾਰ ਵਿੱਚ ਸ਼ਾਮਿਲ ਸਾਰੇ ਹੀ ਕਲਮਕਾਰ ਸਾਥੀਆਂ ਦਾ ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਕਵੀ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ‌। ਅੱਜ ਦਾ ਪ੍ਰੋਗਰਾਮ ਸਫ਼ਲਤਾ ਪੂਰਵਕ ਮੁਕੰਮਲ ਹੋਇਆ।

LEAVE A REPLY

Please enter your comment!
Please enter your name here