ਤਰਨਤਾਰਨ,27 ਅਗਸਤ (ਰਾਕੇਸ਼ ਨਈਅਰ ‘ਚੋਹਲਾ’)
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਡਾਕਟਰ ਧਰਮਬੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।ਜਾਣਕਾਰੀ ਅਨੁਸਾਰ ਡਾਕਟਰ ਧਰਮਬੀਰ ਅਗਨੀਹੋਤਰੀ ਸ਼ਨੀਵਾਰ ਸ਼ਾਮ ਨੂੰ ਆਪਣੀ ਅੰਮ੍ਰਿਤਸਰ ਰਿਹਾਇਸ਼ ਦੇ ਨਜ਼ਦੀਕ ਇੱਕ ਸੈਲੂਨ ਤੇ ਗਏ, ਜਿਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਇਲਾਜ਼ ਲਈ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ,ਜਿਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ।ਡਾ.ਅਗਨੀਹੋਤਰੀ ਬਹੁਤ ਹੀ ਮਿਲਾਪੜੇ,ਸ਼ਾਂਤ ਸੁਭਾਅ ਦੇ ਮਾਲਕ ਤੇ ਸਾਊ ਸਿਆਸਤਦਾਨ ਸਨ। ਜਿੰਨਾ ਦੇ ਅਚਾਨਕ ਦੇਹਾਂਤ ਹੋ ਜਾਣ ਨਾਲ ਪਰਿਵਾਰ ਦੇ ਨਾਲ ਕਾਂਗਰਸ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ। ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਲੋਂ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਫਾਇਲ ਫੋਟੋ:ਡਾ.ਧਰਮਬੀਰ ਅਗਨੀਹੋਤਰੀ ਸਾਬਕਾ ਵਿਧਾਇਕ