ਕਾਨੂੰਨ ਵਿਵਸਥਾ ’ਚ ਰਾਜ ਸਰਕਾਰ ਨੇ ਸੁਧਾਰ ਨਾ ਕੀਤਾ ਤਾਂ ਨਿਪਟਣਾ ਵੀ ਜਾਣਦੇ ਹਾਂ – ਸੰਧੂ ਸਮੁੰਦਰੀ।

0
79
ਕਾਨੂੰਨ ਵਿਵਸਥਾ ’ਚ ਰਾਜ ਸਰਕਾਰ ਨੇ ਸੁਧਾਰ ਨਾ ਕੀਤਾ ਤਾਂ ਨਿਪਟਣਾ ਵੀ ਜਾਣਦੇ ਹਾਂ – ਸੰਧੂ ਸਮੁੰਦਰੀ।

ਕਾਨੂੰਨ ਵਿਵਸਥਾ ’ਚ ਰਾਜ ਸਰਕਾਰ ਨੇ ਸੁਧਾਰ ਨਾ ਕੀਤਾ ਤਾਂ ਨਿਪਟਣਾ ਵੀ ਜਾਣਦੇ ਹਾਂ – ਸੰਧੂ ਸਮੁੰਦਰੀ।

ਸੰਧੂ ਸਮੁੰਦਰੀ ਨੇ ਸੈਂਸਰਾ ਕਲਾਂ ਵਿਖੇ ਬੋਨੀ ਅਜਨਾਲਾ ਵੱਲੋਂ ਆਯੋਜਿਤ ਗੁਰੂ ਕੇ ਬਾਗ਼ ਮੰਡਲ ਦੀ ਰੈਲੀ ਨੂੰ ਸੰਬੋਧਨ ਕੀਤਾ।

ਗੁਰੂ ਕਾ ਬਾਗ਼/ ਅਜਨਾਲਾ/ ਅੰਮ੍ਰਿਤਸਰ, 18 ਮਈ ( )  ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਕਿਹਾ ਕਿ ਮੋਦੀ ਸਰਕਾਰ ’ਚ ਅਮਨ ਕਾਨੂੰਨ ਅਤੇ ਨਸ਼ਿਆਂ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਇਨ੍ਹਾਂ ਮੁੱਦਿਆਂ ਉੱਤੇ ਰਾਜ ਸਰਕਾਰ ਨੇ ਕੁਝ ਨਾ ਕੀਤਾ ਤਾਂ ਕਾਨੂੰਨ ’ਚ ਲਿਖਿਆ ਹੈ ਕਿ ਕਿਵੇਂ ਨਿਪਟਣਾ ਹੈ।  ਸੰਧੂ ਸਮੁੰਦਰੀ ਅੱਜ ਸੈਂਸਰਾ ਕਲਾਂ ਵਿਖੇ ਗੁਰੂ ਕੇ ਬਾਗ਼ ਮੰਡਲ ਦੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਿਹਾ ਕਿ ਗੁਰੂ ਕੇ ਬਾਗ਼ ਨਾਲ ਉਹਨਾਂ ਦੇ ਪਰਿਵਾਰ ਦੀ ਭਾਵਨਾਤਮਕ ਸਾਂਝ ਰਹੀ ਹੈ। ਉਹਨਾਂ ਆਪਣੇ ਦਾਦਾ ਸਰਦਾਰ ਤੇਜਾ ਸਿੰਘ ਸਮੁੰਦਰੀ ਵੱਲੋਂ ਗੁਰੂ ਕੇ ਬਾਗ਼ ਮੋਰਚੇ ਵਿੱਚ ਪਾਏ ਗਏ ਯੋਗਦਾਨ ਨੂੰ ਯਾਦ ਕੀਤਾ । ਉਹਨਾਂ ਚਾਬੀਆਂ ਦੀ ਮੋਰਚੇ ਦੀ ਜਿੱਤ ਨੂੰ ਲੈ ਕੇ ਮਹਾਤਮਾ ਗਾਂਧੀ ਵੱਲੋਂ ਕੀਤੀ ਗਈ ਟਿੱਪਣੀ ਕਿ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਗਈ ਹੈ, ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਅਕਾਲੀ ਦਲ ਨੂੰ ਆਪਣਾ ਪਿਛੋਕੜ ਨਹੀਂ ਸੀ ਭੁੱਲਣਾ ਚਾਹੀਦਾ, ਪਰ ਦੁੱਖ ਦੀ ਗੱਲ ਹੈ ਕਿ ਹੁਣ ਇੱਕ ਹੋਰ ਮੋਰਚੇ ਦੀ ਮੰਗ ਉੱਠ ਰਹੀ ਹੈ। ਉਹਨਾਂ ਕਿਹਾ ਕਿ 2024 ’ਚ ਵੀ ਅਸੀਂ ਅਮਨ ਕਾਨੂੰਨ,  ਨਸ਼ੇ, ਗੰਦਗੀ, ਘਟ ਆਮਦਨੀ ਅਤੇ ਨੌਕਰੀਆਂ ਵਰਗੇ ਮੁੱਦਿਆਂ ’ਤੇ ਫਸੇ ਹੋਏ ਹਾਂ। ਅੰਮ੍ਰਿਤਸਰ ਅਤੇ ਅਜਨਾਲਾ ਨੂੰ ਪਤਾ ਹੈ ਕਿ ਸਾਡੇ ਲਈ ਪ੍ਰਗਤੀ ਜ਼ਰੂਰੀ ਹੈ। ਇਕੱਠੇ ਹੋ ਕੇ ਵਿਕਾਸ ਵੱਲ ਧਿਆਨ ਦੇਈਏ। ਉਹਨਾਂ ਕਿਹਾ ਕਿ ਅਮਨ ਕਾਨੂੰਨ ਦਾ ਮੁੱਦਾ ਬਹੁਤ ਅਹਿਮ ਹੈ। ਇੱਕ ਰੈਲੀ ਦੇ ਬਾਹਰ ਚਲੀ ਗੋਲੀ ਬਾਰੇ ਪੁੱਛੇ ਜਾਣ ’ਤੇ ਉਹਨਾਂ ਕਿਹਾ ਕਿ ਅਮਨ ਕਾਨੂੰਨ ਦੇ ਸਥਿਤੀ ਬਹੁਤ ਖ਼ਰਾਬ ਹੈ, ਪਰ ਕੀ ਇਸ ਦੇ ਲਈ ਜੋ ਇੱਥੋਂ ਸੱਤ ਸਾਲ ਤੋਂ ਐਮਪੀ ਹਨ, ਗੁਰਜੀਤ ਔਜਲਾ ਖ਼ੁਦ ਜ਼ਿੰਮੇਵਾਰ ਨਹੀਂ?ਉਸ ਨੂੰ ਇਸ ਬਾਰੇ ਜਵਾਬ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸੇ ਨੂੰ ਵੀ ਗੋਲੀ ਵੱਜੇ ਕੋਈ ਵੀ ਨੌਜਵਾਨ ਫੱਟੜ ਹੁੰਦਾ ਹੈ ਤਾਂ ਪਰਿਵਾਰ ਲਈ ਨਹੀਂ ਸਗੋਂ ਸਮਾਜ ਲਈ ਵੀ ਇਹ ਚਿੰਤਾ ਦਾ ਵਿਸ਼ਾ ਹੈ । ਅਜਿਹੇ ਖ਼ਰਾਬ ਵਾਤਾਵਰਨ ਵਿੱਚ ਅਜਿਹੀਆਂ ਖ਼ਬਰਾਂ ਬਾਹਰ ਜਾਣਗੀਆਂ ਤਾਂ ਅੰਮ੍ਰਿਤਸਰ ਦੀ ਛਵੀ ਖ਼ਰਾਬ ਹੋਵੇਗੀ ਹੀ। ਅਰਾਜਕਤਾ ਦੇ ਮਾਹੌਲ ਨਾਲ ਪੂੰਜੀ ਨਿਵੇਸ਼ ’ਤੇ ਗਹਿਰਾ ਅਸਰ ਪਵੇਗਾ। ਇਥੇ ਪੂੰਜੀ ਨਿਵੇਸ਼ ਕਰਨ ਤੋਂ ਪਹਿਲਾਂ ਲੋਕ ਸੋਚਣਗੇ।  ਉਹਨਾਂ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਮੋਦੀ ਸਰਕਾਰ ’ਚ ਅਮਨ ਕਾਨੂੰਨ, ਨਸ਼ੇ ਦਾ ਖ਼ਾਤਮਾ ਅਤੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਰਾਜ ਸਰਕਾਰ ਨੇ ਨਸ਼ਾ ਅਤੇ ਅਮਨ ਕਾਨੂੰਨ ’ਚ ਸੁਧਾਰ ਲਿਆਉਣ ਲਈ ਕੁਝ ਨਾ ਕੀਤਾ ਤਾਂ ਫਿਰ ਕਾਨੂੰਨ ਤੇ ਸੰਵਿਧਾਨ ’ਚ ਲਿਖਿਆ ਹੈ ਕਿ ਇਹਨਾਂ ਨਾਲ ਕਿਵੇਂ ਨਿਪਟਣਾ ਹੈ। ਇਸ ਮੌਕੇ ਬੋਲਦਿਆਂ ਹਲਕਾ ਇੰਚਾਰਜ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਕਿਹਾ ਕਿ ਹਰ ਐਮਪੀ ਨੂੰ ਪੰਜ ਸਾਲਾਂ ਵਿੱਚ 25 ਕਰੋੜ ਰੁਪਏ ਮਿਲਦੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਅਜਨਾਲੇ ਦੇ ਵਿੱਚ ਐਮਪੀ ਫ਼ੰਡ ਦੀ ਇੱਕ ਜਵਾਨੀ ਤੱਕ ਨਹੀਂ ਲੱਗੀ ਹੈ। ਬੋਨੀ ਅਜਨਾਲਾ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਅਜਨਾਲੇ ਦੇ ਵਿੱਚ ਜਿੰਨੇ ਵੀ ਕੱਚੇ ਮਕਾਨ ਹਨ ਪੱਕੇ ਕੀਤੇ ਜਾਣਗੇ । ਉਹਨਾਂ ਕਿਹਾ ਕਿ ਜੇ ਤੁਸੀਂ ਵਿਕਾਸ ਚਾਹੁੰਦੇ ਹੋ ਤਾਂ ਫਿਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਿਆ ਜਾਣਾ ਜ਼ਰੂਰੀ ਹੈ। ਜਿਸ ਦੇ ਲਈ ਉਹਨਾਂ ਕਮਲ ਦੇ ਫੁੱਲ ਨੂੰ ਵੋਟ ਦੇਣ ਦੀ ਅਪੀਲ ਕੀਤੀ।

LEAVE A REPLY

Please enter your comment!
Please enter your name here