ਕਾਫਲਾ ‘ਰਾਗ’ ਵੱਲੋਂ ਗੁਲਜ਼ਾਰ ਸੰਧੂ ਦਾ ਹੋਇਆ ਸਨਮਾਨ

0
82

ਚੰਡੀਗੜ੍ਹ: ਚੌਮਾਸਿਕ ਸਾਹਿਤਕ ਰਸਾਲੇ ਅਦਰਾ ‘ਰਾਗ’ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਇਕ ਵਿਸ਼ੇਸ਼ ਸਾਹਿਤਕ ਸਨਮਾਨ ਸਮਾਰੋਹ ਕਰਵਾਇਆ ਗਿਆ। ਰਾਗ ਕਾਫਲਾ ਦੇ ਸਰਪ੍ਰਸਤ ਹਰਵਿੰਦਰ ਨੇ ਆਏ ਲੇਖਕਾਂ ਤੇ ਮਹਿਮਾਨਾਂ ਨੂੰ ਜੀਓ ਆਇਆ ਆਖਿਆ ਤੇ ਸਮਾਗਮ ਦੀ ਰੂਪ ਰੇਖਾ ਸਾਂਝੀ ਕੀਤੀ। ਰਾਗ ਅਦਾਰਾ ਦੇ ਸੰਚਾਲਕ ਤੇ ਅਮਰੀਕਾ ਤੋਂ ਆਏ ਇੰਦਰਜੀਤ ਪੁਰੇਵਾਲ ਨੇ ਪੁਰਸਕਾਰ ਦੀ ਮਹੱਤਤਾ ਤੇ ਸਾਹਿਤਕ ਰਸਾਲੇ ਰਾਗ ਦੇ ਭਵਿੱਖੀ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਰੋਹ ਵਿਚ ਜੀਵਨ ਭਰ ਦੀਆਂ ਸਾਹਿਤਕ ਪ੍ਰਾਪਤੀਆਂ ਬਦਲੇ ਉਘੇ ਲੇਖਕਾਂ ਨੂੰ ਇਕ ਇਕ ਲੱਖ ਰੁਪਏ ਦੇ ਸਨਮਾਨ ਭੇਟ ਕੀਤੇ ਜਾਣਗੇ। ਰਾਗ ਕਾਫਲਾ ਦੇ ਸਲਾਹਕਾਰ ਨਿੰਦਰ ਘੁਗਿਆਣਵੀ ਨੇ ਮੰਚ ਸੰਚਾਲਨ ਕਰਦਿਆਂ ਗੁਲਜਾਰ ਸਿੰਘ ਸੰਧੂ ਦੀ ਸਾਹਿਤਕ ਦੇਣ ਬਾਰੇ ਚਾਨਣਾ ਪਾਇਆ। ਰਾਗ ਦੇ ਕਾਰਜਕਾਰੀ ਸੰਪਾਦਕ ਜਸਵੀਰ ਰਾਣਾ ਨੇ ਸੰਪਾਦਕੀ ਕਾਰਜਾਂ ਦੇ ਤਜੱਰਬੇ ਸਾਝੇ ਕੀਤੇ। ਇਸ ਸਮਾਰੋਹ ਦੇ ਮੁੱਖ ਮਹਿਮਾਨ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਚੇਅਰਮੈਨ ਡਾ ਮਾਧਵ ਕੌਸ਼ਿਕ ਸਨ। ਸ਼ਰੀ ਕੌਸ਼ਿਕ ਨੇ ਗੁਲਜਾਰ ਸਿੰਘ ਸੰਧੂ ਨਾਲ ਜੁੜੀਆਂ ਯਾਦਂ ਸਂਝੀਆਂ ਕੀਤੀਆਂ। ਡਾ ਮਨਮੋਹਨ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਤੇ ਮਨੁਖੀ ਜੀਵਨ ਵਿਚ ਸਾਹਿਤ ਕਲਾ ਦੇ ਮਹੱਤਵਪੂਰਨ ਰੋਲ ਬਾਰੇ ਚਾਨਣਾ ਪਾਇਆ। ਵਿਸ਼ੇਸ਼ ਮਹਿਮਾਨ ਡਾ ਦੀਪਕ ਮਨਮੋਹਨ ਤੇ ਜੰਗ ਬਹਾਦਰ ਗੋਇਲ ਨੇ ਵੀ ਸਨਮਾਨਿਤ ਲੇਖਕ ਗੁਲਜਾਰ ਸਿੰਘ ਸੰਧੂ ਦੀ ਸ਼ਖਸੀਅਤ ਤੇ ਲੇਖਣੀ ਬਾਰੇ ਆਪੋ ਆਪਣੇ ਵਿਚਾਰ ਰੱਖੇ। ਅੰਤ ਉਤੇ ਸ੍ਰ ਸੰਧੂ ਨੇ ਆਪਣੇ ਜੀਵਨ ਵਿਚ ਕਲਮ ਦੀ ਕਲਾ ਬਾਰੇ ਬੋਲਦਿਆਂ ਪਾਠਕਾਂ ਵਲੋਂ ਮਿਲੇ ਭਰਪੂਰ ਹੁੰਗਾਰੇ ਵਾਸਤੇ ਧੰਨਵਾਦ ਕੀਤਾ। ਕਹਾਣੀਕਾਰ ਗੁਰਮੀਤ ਕੜਿਆਲਵੀ, ਗੁਲ ਚੌਹਾਨ, ਸਤੀਸ਼ ਗੁਲਾਟੀ, ਨਾਟਕਕਾਰ ਡਾ ਸਾਹਿਬ ਸਿੰਘ,ਜਸਪਾਲ ਮਾਨਖੇੜਾ, ਦਵਿੰਦਰ ਬਿਮਰਾ, ਧਰਮਿੰਦਰ ਔਲਖ ਤੇ ਹੋਰ ਸ਼ਖਸ਼ੀਅਤਾਂ ਹਾਜਰ ਸਨ।

LEAVE A REPLY

Please enter your comment!
Please enter your name here