ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ ਵਿਦਿਆਰਥੀਆਂ ਨੂੰ ਆਟੋ ਮੋਬਾਇਲ ਤੇ ਹੈਲਥ ਕੇਅਰ ਨਾਲ ਸਬੰਧਤ ਕਿੱਟਾਂ ਦਿੱਤੀਆਂ
ਜੋਗਾ, 16 ਅਪ੍ਰੈਲ 2025 :
ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ ਆਟੋ ਮੋਬਾਇਲ ਅਤੇ ਹੈਲਥ ਕੇਅਰ ਵਿਸ਼ੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਕਿੱਟਾਂ ਦੀ ਵੰਡ ਕੀਤੀ ਗਈ। ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮ ਵਰਕ (ਐਨ.ਐਸ.ਕਿਓ.ਐਫ.) ਸਰਕਾਰ ਵੱਲੋਂ ਜਾਰੀ ਕੀਤੀ ਗਈ ਗ੍ਰਾਂਟ ਵਿੱਚੋਂ ਵਿਦਿਆਰਥੀਆਂ ਨੂੰ ਆਟੋ ਮੋਬਾਇਲ ਤੇ ਹੈਲਥ ਕੇਅਰ ਵਿਸ਼ੇ ਨਾਲ ਸਬੰਧਤ ਕਿੱਟਾਂ ਦੀ ਵੰਡ ਕਰਨ ਦੀ ਰਸਮ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਦਲਜੀਤ ਕੌਰ, ਮੈਂਬਰ ਮਾਸਟਰ ਹਰਦਿਆਲ ਸਿੰਘ ਢਿੱਲੋਂ ਅਤੇ ਸਕੂਲ ਮੁਖੀ ਹੇਮਾ ਗੁਪਤਾ ਨੇ ਸਾਂਝੇ ਤੌਰ ‘ਤੇ ਨਿਭਾਈ। ਇਸ ਮੌਕੇ ਅਧਿਆਪਕਾ ਰਾਜਕਮਲ, ਰਜਿੰਦਰ ਕੌਰ (ਕੰਪਿ.), ਪੂਜਾ ਬਾਂਸਲ, ਰਜਿੰਦਰ ਕੌਰ, ਅਮਿਤ ਕੁਮਾਰ, ਪਰਦੀਪ ਕੁਮਾਰ, ਆਟੋ ਮੋਬਾਇਲ ਇੰਸਟਰੱਕਟਰ ਗੁਰਵੀਰ ਸਿੰਘ, ਹੈਲਥ ਕੇਅਰ ਇੰਸਟਰੱਕਟਰ ਮਨਦੀਪ ਕੌਰ, ਸੁਰਿੰਦਰ ਸਿੰਘ ਅਤੇ ਮੇਲਾ ਸਿੰਘ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।