ਲਹਿਰਾਗਾਗਾ,
6 ਜਨਵਰੀ ਨੂੂੰ ਸੰਗਰਾਮੀ ਕਾਫਲੇ ਵਿੱਚੋਂ ਵਿੱਛੜ ਗਏ ਕਾਮਰੇਡ ਭੀਮ ਸਿੰਘ ਆਲਮਪੁਰ ਦਾ ਸ਼ਰਧਾਂਜਲੀ ਸਮਾਗਮ ਅੱਜ ਉਨ੍ਹਾਂ ਦੇ ਜੱਦੀ ਪਿੰਡ ਆਲਮਪੁਰ ਵਿਖੇ ਆਰ ਐੱਮ ਪੀ ਆਈ ਵੱਲੋਂ ਆਜੋਯਿਤ ਕੀਤਾ ਗਿਆ। ਇਸ ਸਮਾਗਮ ਵਿੱਚ ਕਾਮਰੇਡ ਭੀਮ ਸਿੰਘ ਨੂੂੰ ਸ਼ਰਧਾਂਜਲੀ ਭੇਟ ਕਰਨ ਲਈ ਲਹਿਰਾ ਇਲਾਕੇ ਸਮੇਤ ਦੂਰ-ਦੁਰਾਡੇ ਤੋਂ ਪਾਿ ਤੇ ਜਥੇਬੰਦੀਆਂ ਦੇ ਆਗੂ/ਵਰਕਰ ਸ਼ਾਮਲ ਹੋਏ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕਾਮਰੇਡ ਭੀਮ ਸਿੰਘ ਆਲਮਪੁਰ ਉਨ੍ਹਾਂ ਦੀ ਪਾਰਟੀ ਦੇ ਬਹੁਤ ਹੀ ਸਮਰਪਿਤ ਅਤੇ ਨਿਹਚਾਵਾਨ ਆਗੂ ਸਨ, ਜਿਨ੍ਹਾਂ ਆਪਣਾ ਜੀਵਨ ਕਮਿਊਨਿਸਟ ਸਿਧਾਤਾਂ ਅਨੁਸਾਰ ਬਹੁਤ ਹੀ ਸਾਦਗੀ ਤੇ ਸੰਘਰਸ਼ ਤਰੀਕੇ ਨਾਲ ਜੀਵਿਆ। ਉਨ੍ਹਾਂ ਕਿਹਾ ਕਿ ਇਸੇ ਵਜਾਹ ਕਰਕੇ ਉਹ ਲਹਿਰਾ ਇਲਾਕੇ ਸਮੇਤ ਪਾਰਟੀ ਹਲਕਿਆਂ ਵਿੱਚ ਬਹੁਤ ਹਰਮਨ ਪਿਆਰੇ ਆਗੂ ਸਨ। ਉਹ ਨਿਧੜਕ, ਅਣਥੱਕ ਤੇ ਸੂਝਵਾਨ ਆਗੂ ਸਨ। ਉਹ 1970ਵਿਆਂ ਤੋਂ ਖੱਬੇ ਪੱਖੀ ਲਹਿਰ ਨਾਲ ਜੁੜੇ ਹੋਏ ਸਨ। ਅੱਜ-ਕੱਲ੍ਹ ਉਹ ਰੈਵੋਲਿਊਸ਼ਨ ਰੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ ਦੇ ਸੂਬਾ ਸਕੱਤਰੇਤ ਦੇ ਮੈਂਬਰ ਅਤੇ ਜਮਹੂਰੀ ਕਿਸਾਨ ਸਭਾ, ਪੰਜਾਬ ਦੇ ਸੂਬਾਈ ਆਗੂ ਸਨ। ਉਹ ਇੱਕ ਧੜੱਲੇਦਾਰ ਆਗੂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨੂੂੰ ਹਮਲਿਆਂ ਤੇ ਧਮਕੀਆਂ ਦੇ ਕਾਰਨ ਆਪਣੀ ਸੁਰੱਖਿਆ ਲਈ ਘਰ ਦੀ ਮੋਰਚਾਬੰਦੀ ਕਰਕੇ ਰਹਿਣਾ ਪਿਆ ਸੀ। ਤਿੰਨ ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਇੱਕ ਸਾਲ ਤੋਂ ਵੱਧ ਅਰਸੇ ਤੱਕ ਲੜੇ ਗਏ
ਸੀਪੀ ਆਈ ਦੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਐਡਵੋਕੇਟ ਕਿਰਨਜੀਤ ਸੇਖੋਂ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਮਾਸਟਰ ਦੇਵੀ ਦਿਆਲ ਨੇ ਕਿਹਾ ਕਿ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਾਰਡਰਾਂ ‘ਤੇ ਇੱਕ ਸਾਲ ਤੋਂ ਵੱਧ ਅਰਸੇ ਤੱਕ ਲੜੇ ਗਏ ਇਤਿਹਾਸਕ ਕਿਸਾਨ ਘੋਲ ਵਿੱਚ ਉਨ੍ਹਾਂ ਮੋਹਰੀ ਭੂਮਿਕਾ ਨਿਭਾਈ। ਉਨ੍ਹਾਂ ਦੀ ਪਤਨੀ ਬਲਵੀਰ ਕੌਰ, ਪੁੱਤਰ ਸਤਵੰਤ ਸਿੰਘ ਤੇ ਦੋਵੇਂ ਧੀਆਂ ਹਰ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਡਟ ਕੇ ਖੜਦੇ ਰਹੇ।
ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਦਿੜ੍ਹਬਾ ਹਲਕੇ ਦੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਅਤੇ ਲਹਿਰਾ ਹਲਕੇ ਦੇ ਵਧਾਇਆ ਐਡਵੋਕੇਟ ਬਰਿੰਦਰ ਗੋਇਲ ਨੇ ਸਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਕਾਮਰੇਡ ਭੀਮ ਸਿੰਘ ਹਰ ਜਨਤਕ ਮਸਲੇ ਅਤੇ ਸਾਂਝੇ ਮਾਮਲਿਆਂ ਵਿੱਚ ਹਮੇਸ਼ਾ ਲੋਕਾਂ ਦੀ ਧਿਰ ਬਣ ਕੇ ਖੜਦੇ ਸਨ।
ਕਾਮਰੇਡ ਭੀਮ ਸਿੰਘ ਆਲਮਪੁਰ ਨੂੰ ਸਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ, ਸਕੱਤਰ ਕੁਲਵੰਤ ਸਿੰਘ ਸੰਧੂ, ਲੋਕ ਚੇਤਨਾ ਮੰਚ ਦੇ ਸਕੱਤਰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਸੁਖਦੇਵ ਚੰਗਾਲੀਵਾਲਾ, ਅਮਰੀਕ ਗੁਰਨੇ, ਕਾਮਰੇਡ ਸਤਵੰਤ ਖੰਡੇਬਾਦ, ਮਹਿੰਦਰ ਬਾਗੀ, ਕੁੱਲ ਹਿੰਦ ਕਿਸਾਨ ਸਭਾ ਦੇ ਮੇਜਰ ਪੁੰਨਾਂਵਾਲ, ਧਰਮ ਪ੍ਰਚਾਰ ਕਮੇਟੀ ਦੇ ਰਾਮਪਾਲ ਬਹਿਣੀਵਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾਈ ਆਗੂ ਕੁਲਵੰਤ ਸਿੰਘ ਕਿਰਨਗੜ, ਬੀਕੇਯੂ ਉਗਰਾਹਾਂ ਦੇ ਜਨਕ ਸਿੰਘ ਭੁਟਾਲ, ਪੰਜਾਬ ਸਟੇਟ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸਤੀਸ਼ ਰਾਣਾ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਲੌਂਗੋਵਾਲ, ਮੰਚ ਸੰਚਾਲਕ ਊਧਮ ਸਿੰਘ ਸੰਤੋਖਪੁਰਾ, ਸੱਭਿਆਚਾਰਕ ਮੰਚ ਛਾਜਲੀ ਦੇ ਕਰਮ ਸਿੰਘ ਸੱਤਾ, ਪੰਚਾਇਤ ਯੂਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਰਿੰਕੂ, ਹਰਭਗਵਾਨ ਭੀਖੀ, ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਰੁਲਦੂ ਸਿੰਘ ਮਾਨਸਾ ਵੀ ਸ਼ਾਮਲ ਸਨ।